ਨਵੀਂ ਦਿੱਲੀ—ਭਾਰਤ ਸੰਚਾਰ ਨਿਗਮ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ ਉਸ ਨੇ 2017-18 'ਚ ਗਾਹਕ ਜੋੜਣ ਦੇ ਮਾਮਲੇ 'ਚ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲਿਊਲਰ ਵਰਗੀਆਂ ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਾਲ ਨੈੱਟਵਰਕ ਵਿਸਤਾਰ 'ਤੇ 4,300 ਕਰੋੜ ਰੁਪਏ ਖਰਚ ਕਰਕੇ ਮੁਨਾਫਾ ਕਮਾਉਣ ਦੀ ਯੋਜਨਾ ਬਣਾ ਰਹੀ ਹੈ।
ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਨੁਪਮ ਸ਼੍ਰੀਵਾਸਤਵ ਨੇ ਦੱਸਿਆ ਕਿ 2017-18 'ਚ ਬੀ.ਐੱਸ.ਐੱਨ.ਐੱਲ. ਦਾ
ਸਬਸਕ੍ਰਾਈਬਰਸ ਜੋੜਣ ਫੀਸਦੀ ਸਭ ਤੋਂ ਜ਼ਿਆਦਾ 11.5 ਫੀਸਦੀ ਰਿਹਾ। ਉਨ੍ਹਾਂ ਕਿਹਾ ਕਿ ਇੰਡਸਟਰੀ ਸਟੈਟਿਸਿਟਕਸ ਤੋਂ ਪਤਾ ਚੱਲਦਾ ਹੈ ਕਿ ਇਸ ਦੌਰਾਨ ਭਾਰਤੀ ਏਅਰਟੈੱਲ ਨੇ 9.5 ਫੀਸਦੀ, ਵੋਡਾਫੋਨ ਨੇ 3.8 ਫੀਸਦੀ ਅਤੇ ਆਈਡੀਆ ਨੇ 3.2 ਫੀਸਦੀ ਗਰੋਥ ਦਰਜ ਕੀਤੀ। ਸ੍ਰੀਵਾਸਤਵ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ 'ਚ 1.13 ਕਰੋੜ ਯੂਜ਼ਰਸ ਨੇ ਪ੍ਰਤੀਯੋਗੀ ਕੰਪਨੀਆਂ ਨੂੰ ਛੱਡ ਕੇ ਬੀ.ਐੱਸ.ਐੱਨ.ਐੱਲ. ਨੂੰ ਅਪਣਾਇਆ।
ਇਹ ਗਰੋਥ ਅਜਿਹੇ ਸਮੇਂ ਹੋਈ ਜਦੋਂ ਸਤੰਬਰ 2016 'ਚ ਜਿਓ ਦੀ ਐਂਟਰੀ ਤੋਂ ਬਾਅਦ ਇੰਡਸਟਰੀ 'ਚ ਗਾਹਕਾਂ ਨੂੰ ਜੋੜਣ ਦੀ ਹੌੜ ਤੇਜ਼ ਹੋ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਡਾਟਾ ਮੁਤਾਬਕ ਮਾਰਚ 2018 'ਚ ਬੀ.ਐੱਸ.ਐੱਨ.ਐੱਲ. ਦਾ ਵਾਇਰਲੈੱਸ ਸਬਸਕ੍ਰਾਈਬਰਸ ਬੇਸ 11.16 ਕਰੋੜ ਸੀ। ਇਸ ਤੋਂ ਪਹਿਲਾਂ ਇਹ ਦਸੰਬਰ 2017 'ਚ 10.79 ਕਰੋੜ ਅਤੇ ਮਾਰਚ 2017 'ਚ 10.1 ਕਰੋੜ ਸੀ। ਸਮਾਨ ਸਮੇਂ 'ਚ ਮਾਰਕਿਟ ਲੀਡਰ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 27.36 ਕਰੋੜ ਤੋਂ ਵਧ ਕੇ 30.87 ਕਰੋੜ ਰੁਪਏ ਹੋ ਗਈ।
ਮੁਕੇਸ਼ ਅੰਬਾਨੀ ਦੀ ਜਿਓ ਦੀ ਐਂਟਰੀ ਨਾਲ ਏਅਰਟੈੱਲ ਸਮੇਤ ਸਭ ਮੌਜੂਦਾ ਕੰਪਨੀਆਂ ਦੇ ਰੈਵੇਨਿਊ ਮੁਨਾਫੇ ਨੂੰ ਚੋਟ ਪਹੁੰਚੀ ਸੀ। ਉੱਧਰ, ਰਿਲਾਇੰਸ ਕੰਮਿਊਨਿਕੇਸ਼ਨਸ ਅਤੇ ਟਾਟਾ ਟੈਲੀਸਰਵਿਸਿਜ਼ ਵਰਗੀਆਂ ਕੰਪਨੀਆਂ ਨੂੰ ਮੈਦਾਨ ਛੱਡਣਾ ਪਿਆ ਅਤੇ ਏਅਰਸੈੱਲ ਨੇ ਖੁਦ ਨੂੰ ਦਿਵਾਲਿਆ ਘੋਸ਼ਿਤ ਕਰ ਦਿੱਤਾ। ਬੀ.ਐੱਸ.ਐੱਨ.ਐੱਲ. ਵੀ ਮੁਕਾਬਲੇ ਤੋਂ ਪ੍ਰਭਾਵਿਤ ਹੋਈ। ਕੰਪਨੀ ਨੇ 2017-18 'ਚ ਪ੍ਰੋਵੀਜ਼ਨਵ ਅਤੇ ਅਨਆਡੀਟਿਡ ਦੇ ਤੌਰ 'ਤੇ 4,785 ਕਰੋੜ ਰੁਪਏ ਦਾ ਨੈੱਟ ਲਾਸ ਦਰਜ ਕੀਤਾ।
ਬੀ.ਐੱਸ.ਐੱਨ.ਐੱਲ. ਨੂੰ 2016-17 'ਚ 4,786 ਕਰੋੜ ਰੁਪਏ ਦਾ ਨੈੱਟ ਲਾਸ ਹੋਇਆ। 31 ਮਾਰਚ 2018 ਨੂੰ ਖਤਮ ਹੋਏ ਵਿੱਤੀ ਸਾਲ 'ਚ ਬੀ.ਐੱਸ.ਐੱਨ.ਐੱਲ. ਦੀ ਆਮਦਨੀ ਘਟ ਕੇ 27,818 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ 31,533 ਕਰੋੜ ਰੁਪਏ ਸੀ। ਹਾਲਾਂਕਿ ਸਰਕਾਰੀ ਦੂਰਸੰਚਾਰ ਕੰਪਨੀ ਦਾ ਇਰਾਦਾ ਵਿੱਤੀ ਸਾਲ 2018-19 'ਚ ਇੰਫਰਾਸਟਰਕਚਰ ਐਕਸਪੈਂਸ਼ਨ ਅਤੇ ਨੈੱਟਵਰਗ ਮਾਰਡਨਾਈਜੇਸ਼ਨ ਐਕਟੀਵਿਟੀਜ਼ 'ਤੇ 4,300 ਕਰੋੜ ਰੁਪਏ ਖਰਚ ਕਰਨ ਦਾ ਹੈ।
ਦੁਸਹਿਰਾ-ਦੀਵਾਲੀ 'ਤੇ ਜਾਣਾ ਹੈ ਘਰ, ਤਾਂ ਇੰਝ ਦਿੱਲੀ-ਚੰਡੀਗੜ੍ਹ ਦਾ ਸਫਰ ਪਵੇਗਾ ਸਸਤਾ
NEXT STORY