ਗੈਜੇਟ ਡੈਸਕ - ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਅਤੇ ਵਧੀਆ ਰੀਚਾਰਜ ਪਲਾਨਸ ਕਰਕੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਜਿੱਥੇ ਨਿੱਜੀ ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀਆਂ ਹਨ, ਉੱਥੇ ਹੀ BSNL ਅਜਿਹੇ ਪਲਾਨ ਪੇਸ਼ ਕਰ ਰਹੀ ਹੈ ਜੋ ਗਾਹਕਾਂ ਨੂੰ ਸਾਲ ਭਰ ਲਈ ਮਹਿੰਗੇ ਰੀਚਾਰਜ ਤੋਂ ਰਾਹਤ ਦਿੰਦੇ ਹਨ।
BSNL ਦਾ 2399 ਰੁਪਏ ਵਾਲਾ ਪਲਾਨ ਲੋਕਾਂ 'ਚ ਕਾਫੀ ਹਰਮਨ-ਪਿਆਰਾ ਹੋ ਰਿਹਾ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖ਼ੂਬੀ ਇਸ ਦੀ 365 ਦਿਨਾਂ ਦੀ ਵੈਲੀਡਿਟੀ ਹੈ, ਜਿਸ ਨਾਲ ਯੂਜ਼ਰਸ ਨੂੰ ਵਾਰ-ਵਾਰ ਰੀਚਾਰਜ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ 'ਚ ਗਾਹਕਾਂ ਨੂੰ ਦੇਸ਼ ਭਰ 'ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 2GB ਤੋਂ 2.5GB ਹਾਈ-ਸਪੀਡ ਡੇਟਾ ਅਤੇ ਹਰ ਰੋਜ਼ 100 SMS ਦੀ ਸਹੂਲਤ ਮਿਲਦੀ ਹੈ।
ਇਸ ਪਲਾਨ ਦਾ ਇਕ ਹੋਰ ਵੱਡਾ ਫਾਇਦਾ ਨੈਸ਼ਨਲ ਰੋਮਿੰਗ ਦੀ ਸਹੂਲਤ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਦਿੱਲੀ ਜਾਂ ਮੁੰਬਈ ਵਰਗੇ ਵੱਡੇ ਸ਼ਹਿਰਾਂ 'ਚ ਸਫ਼ਰ ਕਰਦੇ ਹੋ, ਤਾਂ ਵੀ ਤੁਸੀਂ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੇ ਨੰਬਰ ਦੀ ਵਰਤੋਂ ਕਰ ਸਕਦੇ ਹੋ। ਇਹ ਪਲਾਨ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਹੈ ਜੋ ਅਕਸਰ ਕੰਮ ਦੇ ਸਿਲਸਿਲੇ 'ਚ ਵੱਖ-ਵੱਖ ਸ਼ਹਿਰਾਂ 'ਚ ਯਾਤਰਾ ਕਰਦੇ ਰਹਿੰਦੇ ਹਨ।
ਸਾਲ 2026 'ਚ BSNL ਨੇ 'ਭਾਰਤ ਕਨੈਕਟ' ਨਾਮ ਦਾ ਇਕ ਨਵਾਂ ਪਲਾਨ ਵੀ ਲਾਂਚ ਕੀਤਾ ਹੈ, ਜਿਸ ਦੀ ਕੀਮਤ 2626 ਰੁਪਏ ਰੱਖੀ ਗਈ ਹੈ। ਇਸ ਪਲਾਨ 'ਚ ਵੀ ਇਕ ਸਾਲ ਦੀ ਵੈਲੀਡਿਟੀ ਮਿਲਦੀ ਹੈ, ਪਰ ਇਸ 'ਚ ਰੋਜ਼ਾਨਾ 2.6GB ਹਾਈ-ਸਪੀਡ ਡੇਟਾ ਦਿੱਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਡੇਟਾ ਦੀ ਸੀਮਾ ਖਤਮ ਹੋਣ ਤੋਂ ਬਾਅਦ ਵੀ ਇੰਟਰਨੈੱਟ ਸੇਵਾ ਬੰਦ ਨਹੀਂ ਹੁੰਦੀ, ਸਗੋਂ ਘੱਟ ਸਪੀਡ 'ਤੇ ਚਲਦੀ ਰਹਿੰਦੀ ਹੈ।
WhatsApp users ਦੀਆਂ ਲੱਗ ਗਈਆਂ ਮੌਜਾਂ! ਹੁਣ ਇਕ ਕਲਿਕ ਕਰਦੇ ਹੀ Read ਹੋਣਗੇ ਸਾਰੇ ਮੈਸੇਜ
NEXT STORY