ਨਵੀਂ ਦਿੱਲੀ— ਪੇਸ਼ ਹੋਣ ਵਾਲੇ ਆਮ ਬਜਟ ਤੋਂ ਦੇਸ਼ ਦੇ ਨੌਜਵਾਨ ਵਰਗ ਨੇ ਵੀ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਸਨ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਮੋਦੀ ਸਰਕਾਰ ਦੁਆਰਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਬਜਟ 'ਚ ਨੌਜਵਾਨਾਂ ਨੂੰ ਸਿੱਖਿਆ 'ਤੇ ਅਤੇ ਸਿੱਖਿਆ ਸੁਧਾਰਾਂ ਨੂੰ ਮਹੱਤਤਾ ਦਿੰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿੱਖਿਆ ਨੂੰ ਲੈ ਕੇ ਇਹ ਪ੍ਰਸਤਾਵ ਰੱਖੇ ਹਨ। ਜਿਸ ਨਾਲ ਸਿੱਖਿਆ ਦੇ ਖੇਤਰ 'ਚ ਬਦਲਾਅ ਦੀ ਉਮੀਦ ਹੈ।
-ਵਿਦਿਆਰਥੀਆਂ ਲਈ ਏਕੀਕ੍ਰਿਤ ਬੀ.ਐੱਡ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।
-2022 ਤੱਕ ਆਦਿਵਾਸੀ ਬਹੁਲਤਾ ਵਾਲੇ ਸਾਰੇ ਇਲਾਕਿਆਂ 'ਚ ਏਕਲਵਿਆ ਸਕੂਲ ਖੋਲੇ ਜਾਣਗੇ।
-ਅਗਲੇ 4 ਸਾਲਾਂ 'ਚ ਸਕੂਲਾਂ ਦੇ ਬੁਨਿਆਦੀ ਢਾਂਚੇ 'ਤੇ ਖਰਚ ਹੋਣਗੇ 1 ਲੱਖ ਕਰੋੜ ਰੁਪਏ।
-ਡਿਜੀਟਲ ਮਾਧਿਅਮ ਰਾਹੀ ਦਿੱਤੀ ਜਾਵੇਗੀ ਸਿੱਖਿਆ।
-ਪ੍ਰੀ-ਨਾਰਸਰੀ ਤੋਂ 12 ਵੀਂ ਕਲਾਸ ਤੱਕ ਨਵੀਂ ਸਿੱਖਿਆ ਨੀਤੀ।
-ਬੀਟੇਕ ਵਿਦਿਆਰਥੀਆਂ ਦੇ ਲਈ ਸ਼ੁਰੂ ਹੋਵੇਗੀ ਪ੍ਰਧਾਨਮੰਤਰੀ ਰਿਸਰਚ ਫੇਲੋ ਯੋਜਨਾ।
-ਨਵੋਦਿਆ ਸਕੂਲ ਦੀ ਤਰਜ 'ਤੇ ਅਨੁਸੁਚਿਤ ਜਾਤੀ ਦੇ ਵਿਦਿਆਰਥੀਆਂ ਲਈ ਏਕਲਵਿਆ ਸਕੂਲ ਖੋਲਣਗੇ।
- ਦੋ ਨਵੇਂ ਸਕੂਲ ਆਫ ਪਲਾਨਿੰਗ ਅਤੇ ਆਰਕਿਟੇਚਰ ਖੋਲੇ ਜਾਣਗੇ।
-ਨਗਰ ਨਿਯੋਜਨ ਅਤੇ ਵਸਤੁਸ਼ਿਲਪ ਦੇ ਦੋ ਨਵੇਂ ਸਕੂਲ ਖੋਲੇ ਜਾਣਗੇ। 18 ਨਵੇਂ ਆਈ.ਆਈ.ਟੀ.ਅਤੇ ਐੱਨ.ਆਈ.ਆਈ.ਟੀ. ਵੀ ਖੁੱਲਣਗੇ।
-24 ਨਵੇਂ ਸਰਕਾਰੀ ਮੈਡੀਕਲ ਕਾਲਜ ਖੁੱਲਣਗੇ।
ਬਜਟ 2018 : ਕਾਰਪੋਰੇਟ ਜਗਤ ਨੂੰ ਰਾਹਤ, ਘਟਿਆ ਟੈਕਸ
NEXT STORY