ਨਵੀਂ ਦਿੱਲੀ— ਜੇਕਰ ਤੁਸੀਂ ਸੋਨੇ ਦੀ ਜਿਊਲਰੀ ਜਾਂ ਨਿਵੇਸ਼ ਲਈ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਮ ਬਜਟ ਤੱਕ ਰੁਕ ਜਾਓ। ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਬਜਟ 'ਚ ਸੋਨੇ 'ਤੇ ਇੰਪੋਰਟ ਡਿਊਟੀ ਘਟਾਉਣ ਨੂੰ ਲੈ ਕੇ ਐਲਾਨ ਕਰ ਸਕਦੇ ਹਨ, ਜਿਸ ਨਾਲ ਸੋਨੇ ਦੀਆਂ ਕੀਮਤਾਂ 'ਚ ਕਮੀ ਆ ਜਾਵੇਗੀ। ਇੰਡੀਅਨ ਬੁਲੀਅਨ ਜਿਊਲਰਸ ਐਸੋਸੀਏਸ਼ਨ (ਆਈ. ਬੀ. ਜੀ. ਏ.) ਨੂੰ ਉਮੀਦ ਹੈ ਕਿ ਬਜਟ 'ਚ ਵਿੱਤ ਮੰਤਰੀ ਸੋਨੇ 'ਤੇ ਇੰਪੋਰਟ ਡਿਊਟੀ ਘਟਾਉਣ ਦਾ ਐਲਾਨ ਕਰ ਸਕਦੇ ਹਨ।
ਇੰਨੀ ਘਟ ਸਕਦੀ ਹੈ ਇੰਪੋਰਟ ਡਿਊਟੀ
ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਸੌਰਭ ਗਾਡਗਿਲ ਅਨੁਸਾਰ ਉਨ੍ਹਾਂ ਨੂੰ ਸੋਨੇ ਦੀ ਇੰਪੋਰਟ ਡਿਊਟੀ 'ਚ 2 ਤੋਂ ਲੈ ਕੇ 4 ਫ਼ੀਸਦੀ ਤੱਕ ਦੀ ਕਟੌਤੀ ਹੋਣ ਦੀ ਉਮੀਦ ਹੈ। ਇੰਪੋਰਟ ਡਿਊਟੀ ਘਟਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ।
ਇੰਪੋਰਟ ਡਿਊਟੀ ਘਟਣ 'ਤੇ ਇਸ ਤਰ੍ਹਾਂ ਘਟਣਗੇ ਮੁੱਲ
ਦਰਅਸਲ ਦੇਸ਼ 'ਚ ਜਿੰਨਾ ਵੀ ਸੋਨਾ ਖਪਤ ਹੁੰਦਾ ਹੈ, ਉਸ ਦਾ 95 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਦਰਾਮਦ ਹੁੰਦਾ ਹੈ। ਦੇਸ਼ 'ਚ ਮੌਜੂਦਾ ਸਮੇਂ 'ਚ ਸੋਨੇ ਦਾ ਮੁੱਲ 31,000 ਰੁਪਏ ਤੋਂ ਉਪਰ ਪ੍ਰਤੀ ਦਸ ਗ੍ਰਾਮ ਹੈ, ਇੰਪੋਰਟ ਡਿਊਟੀ 'ਚ 1 ਫ਼ੀਸਦੀ ਕਟੌਤੀ ਦਾ ਮਲਤਬ ਹੋਵੇਗਾ ਕਿ ਪ੍ਰਤੀ ਦਸ ਗ੍ਰਾਮ ਸੋਨਾ ਦਰਾਮਦ ਕਰਨ ਦੀ ਲਾਗਤ 'ਤੇ 300 ਰੁਪਏ ਤੋਂ ਜ਼ਿਆਦਾ ਦੀ ਕਮੀ ਆਵੇਗੀ। ਬਜਟ 'ਚ ਇੰਪੋਰਟ ਡਿਊਟੀ 'ਚ ਜੇਕਰ 2.4 ਫ਼ੀਸਦੀ ਦੀ ਕਟੌਤੀ ਹੁੰਦੀ ਹੈ ਤਾਂ ਸੋਨੇ ਦੇ ਮੁੱਲ 'ਚ ਵੀ 600-1200 ਰੁਪਏ ਪ੍ਰਤੀ ਦਸ ਗ੍ਰਾਮ ਦੀ ਕਮੀ ਆ ਜਾਵੇਗੀ।
ਜ਼ਿਆਦਾ ਇੰਪੋਰਟ ਡਿਊਟੀ ਦੀ ਵਜ੍ਹਾ ਨਾਲ ਮਿਲਿਆ ਸਮੱਗਲਿੰਗ ਨੂੰ ਉਤਸ਼ਾਹ
ਦੇਸ਼ 'ਚ ਮੌਜੂਦਾ ਸਮੇਂ 'ਚ ਸੋਨੇ ਦੀ ਦਰਾਮਦ 'ਤੇ 10 ਫ਼ੀਸਦੀ ਇੰਪੋਰਟ ਡਿਊਟੀ ਲੱਗਦੀ ਹੈ। ਸੋਨੇ ਦੀ ਦਰਾਮਦ 'ਤੇ 2013 ਤੋਂ ਹੀ ਇੰਨੀ ਜ਼ਿਆਦਾ ਇੰਪੋਰਟ ਡਿਊਟੀ ਲਾਈ ਗਈ ਹੈ। ਦੇਸ਼ ਦੀ ਬੁਲੀਅਨ ਅਤੇ ਜਿਊਲਰਸ ਇੰਡਸਟਰੀ ਦਾ ਮੰਨਣਾ ਹੈ ਕਿ ਜ਼ਿਆਦਾ ਇੰਪੋਰਟ ਡਿਊਟੀ ਦੀ ਵਜ੍ਹਾ ਨਾਲ ਦੇਸ਼ 'ਚ ਸੋਨੇ ਦੀ ਸਮੱਗਲਿੰਗ ਨੂੰ ਉਤਸ਼ਾਹ ਮਿਲ ਰਿਹਾ ਹੈ। ਵਰਲਡ ਗੋਲਡ ਕੌਂਸਲ ਨੇ ਆਪਣੇ ਅੰਕੜਿਆਂ 'ਤੇ ਕਿਹਾ ਸੀ ਕਿ 2016 ਦੌਰਾਨ ਭਾਰਤ 'ਚ ਸਮੱਗਲਿੰਗ ਰਾਹੀਂ 120 ਟਨ ਸੋਨੇ ਦੀ ਦਰਾਮਦ ਹੋਈ ਸੀ। ਇੰਡਸਟਰੀ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਇੰਪੋਰਟ ਡਿਊਟੀ 'ਚ ਕਟੌਤੀ ਕਰਦੀ ਹੈ ਤਾਂ ਸੋਨੇ ਦੀ ਸਮੱਗਲਿੰਗ 'ਚ ਕਮੀ ਆਵੇਗੀ।
ਜਮ੍ਹਾ 'ਤੇ ਵਿਆਜ ਵਧਾ ਸਕਦੇ ਹਨ ਬੈਂਕ : ਇਕ੍ਰਾ
NEXT STORY