ਨਵੀਂ ਦਿੱਲੀ— ਭਾਰਤੀ ਰੇਲਵੇ ਦੀ ਟਿਕਟ ਬੁਕਿੰਗ ਵੈੱਬਸਾਈਟ ਆਈ. ਆਰ. ਸੀ. ਟੀ. ਸੀ. ਨੇ ਤਕਰੀਬਨ 2 ਸਾਲਾਂ ਪਿੱਛੋਂ ਇਕ ਵੱਡੇ ਸਕਿਓਰਿਟੀ ਬੱਗ ਨੂੰ ਠੀਕ ਕੀਤਾ ਹੈ। ਜੇਕਰ ਹੈਕਰ ਇਸ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਤਾਂ ਲੱਖਾਂ ਯਾਤਰੀਆਂ ਦੀ ਨਿੱਜੀ ਜਾਣਕਾਰੀ ਉਨ੍ਹਾਂ ਦੇ ਹੱਥ ਲੱਗ ਜਾਣੀ ਸੀ। ਰਿਪੋਰਟ ਮੁਤਾਬਕ ਸਕਿਓਰਿਟੀ 'ਚ ਖਾਮੀ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਅਤੇ ਮੋਬਾਇਲ ਐਪ ਲਿੰਕ 'ਚ ਪਾਈ ਗਈ, ਜੋ ਮੁਫਤ ਟਰੈਵਲ ਬੀਮਾ ਲਈ ਥਰਡ ਪਾਰਟੀ ਬੀਮਾ ਕੰਪਨੀ ਨਾਲ ਕੁਨੈਕਟ ਹੁੰਦਾ ਹੈ। ਭਾਰਤੀ ਰੇਲਵੇ ਦੀ ਕੰਪਨੀ ਆਈ. ਆਰ. ਸੀ. ਟੀ. ਸੀ. ਨੇ ਇਸ ਸਰਵਿਸ ਦਾ ਐਲਾਨ ਸਾਲ 2016 'ਚ ਕੀਤਾ ਸੀ।
ਮੁਫਤ ਟਰੈਵਲ ਬੀਮਾ ਉਨ੍ਹਾਂ ਸਾਰੇ ਲੋਕਾਂ ਲਈ ਜ਼ਰੂਰੀ ਸੀ ਜੋ ਆਪਣੀ ਟਿਕਟ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਜਾਂ ਮੋਬਾਇਲ ਐਪ ਦੀ ਮਦਦ ਨਾਲ ਕਰਦੇ ਸਨ। ਇਸ ਤਹਿਤ ਯਾਤਰੀ ਦੀ ਜਾਣਕਾਰੀ ਦੇ ਨਾਲ ਨੋਮਿਨੀ ਦੀ ਜਾਣਕਾਰੀ ਨੂੰ ਵੀ ਥਰਡ ਪਾਰਟੀ ਬੀਮਾ ਕੰਪਨੀ ਨਾਲ ਸਾਂਝਾ ਕੀਤਾ ਜਾਂਦਾ ਸੀ। ਵੈੱਬਸਾਈਟ ਅਤੇ ਮੋਬਾਇਲ ਐਪ ਲਿੰਕ 'ਚ ਸਕਿਓਰਿਟੀ ਬੱਗ ਦੇ ਮੱਦੇਨਜ਼ਰ ਜੇਕਰ ਹੈਕਰ ਇਸ ਨੂੰ ਨਿਸ਼ਾਨਾ ਬਣਾ ਲੈਂਦੇ ਤਾਂ ਯਾਤਰੀ ਦਾ ਨਾਮ, ਉਮਰ, ਲਿੰਗ, ਯਾਤਰਾ ਦਾ ਵੇਰਵਾ ਅਤੇ ਬੀਮਾ ਨੋਮਿਨੀ ਦਾ ਨਾਮ, ਉਮਰ 'ਤੇ ਮੋਬਾਇਲ ਨੰਬਰ ਦੀ ਜਾਣਕਾਰੀ ਉਨ੍ਹਾਂ ਦੇ ਹੱਥਾਂ ਤਕ ਪਹੁੰਚ ਜਾਣੀ ਸੀ।
ਦੱਸ ਦੇਈਏ ਕਿ ਸਕਿਓਰਿਟੀ ਬੱਗ ਦਾ ਖੁਲਾਸਾ ਸਕਿਓਰਿਟੀ ਰਿਸਰਚਰ ਅਵੀਨਾਸ਼ ਜੈਨ ਨੇ 2 ਮਹੀਨੇ ਪਹਿਲਾਂ ਯਾਨੀ ਕਿ ਅਗਸਤ 2018 'ਚ ਕੀਤਾ ਸੀ, ਜਿਸ ਦੇ ਬਾਅਦ 29 ਅਗਸਤ ਨੂੰ ਆਈ. ਆਰ. ਸੀ. ਟੀ. ਸੀ. ਦੀਆਂ ਨਜ਼ਰਾਂ ਇਹ ਗੱਲ ਸਾਹਮਣੇ ਆਈ। ਜੈਨ ਨੇ ਕਿਹਾ ਕਿ ਬੱਗ ਦੀ ਜਾਣਕਾਰੀ ਹੋਣ ਦੇ 10 ਮਿੰਟ ਅੰਦਰ ਅਸੀਂ ਤਕਰੀਬਨ 1,000 ਯਾਤਰੀਆਂ ਅਤੇ ਉਨ੍ਹਾਂ ਦੇ ਬੀਮਾ ਨੋਮਿਨੀ ਦੀ ਜਾਣਕਾਰੀ ਪੜ੍ਹ ਲਈ ਸੀ। ਰਿਪੋਰਟ ਮੁਤਾਬਕ, ਆਈ. ਆਰ. ਸੀ. ਟੀ. ਸੀ. ਨੂੰ ਬੱਗ ਦੀ ਜਾਣਕਾਰੀ 14 ਅਗਸਤ ਨੂੰ ਦਿੱਤੀ ਗਈ ਸੀ। ਇਹ ਖਾਮੀ 29 ਅਗਸਤ ਨੂੰ ਦੂਰ ਕੀਤੀ ਜਾ ਸਕੀ। ਰੇਲਵੇ ਨੇ ਪਹਿਲੀ ਸਤੰਬਰ ਤੋਂ ਮੁਫਤ ਜ਼ਰੂਰੀ ਯਾਤਰਾ ਬੀਮਾ ਦੇਣਾ ਬੰਦ ਕਰਨ ਦਾ ਫੈਸਲਾ ਕੀਤਾ ਸੀ। ਉਸ ਦਿਨ ਤੋਂ ਯੂਜ਼ਰਸ ਨੂੰ ਟਰੈਵਲ ਬੀਮਾ ਚੁਣਨ ਦਾ ਬਦਲ ਦਿੱਤਾ ਜਾਣ ਲੱਗਾ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਕਿ ਇਨ੍ਹਾਂ ਦੋ ਸਾਲਾਂ 'ਚ ਕਿਸੇ ਯਾਤਰੀ ਦਾ ਡਾਟਾ ਚੋਰੀ ਹੋਇਆ ਜਾਂ ਨਹੀਂ।
ਡਿਜ਼ੀਟਲ ਹੋ ਸਕਦੇ ਹਨ ਸ਼ੇਅਰ, ਫਿਜ਼ੀਕਲ ਫਾਰਮੈਟ ਹੋਣਗੇ ਰੱਦ
NEXT STORY