ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਸਫਲ ਅਤੇ ਫਾਇਦੇਮੰਦ ਏਅਰਲਾਈਨ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਦੇ ਨਾਲ ਵਧ ਰਹੇ ਵਿਵਾਦਾਂ ਦੇ ਵਿਚਕਾਰ ਰਾਹੁਲ ਭਾਟੀਆ ਦੇ ਕੰਟਰੋਲ ਵਾਲੇ ਇੰਟਰਗਲੋਬ ਗਰੁੱਪ (ਇੰਡੀਓ ਦੀ ਪੈਰੰਟ ਕੰਪਨੀ) ਵਲੋਂ ਬਰਗਰ ਕਿੰਗ ਦੀ ਫ੍ਰੈਂਚਾਇਜ਼ੀ ਖਰੀਦੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਇੰਟਰਗਲੋਬ ਗਰੁੱਪ ਪ੍ਰਾਈਵੇਟ ਇਕਵਿਟੀ ਕੰਪਨੀ ਐਵਰਸਟੋਨ ਕੈਪੀਟਲ ਤੋਂ 1,400 ਕਰੋੜ ਰੁਪਏ 'ਚ ਬਰਗਰ ਕਿੰਗ ਇੰਡੀਆ ਦੀ ਫ੍ਰੈਂਚਾਇਜ਼ੀ ਖਰੀਦਣ ਲਈ ਗੱਲ ਕਰ ਰਹੇ ਹਨ।
ਆਖਰੀ ਪੜ੍ਹਾਅ 'ਚ ਸੌਦੇ ਦੀ ਗੱਲਬਾਤ
ਬਰਗਰ ਕਿੰਗ ਇੰਡੀਆ ਨੂੰ ਖਰੀਦਣ 'ਚ ਪਹਿਲਾਂ ਅਮਰੀਕਾ ਦੀਆਂ ਦੋ ਬਾਇਓਆਊਟ ਕੰਪਨੀਆਂ ਅਤੇ ਇਕ ਭਾਰਤੀ ਪ੍ਰਾਈਵੇਟ ਇਕਵਿਟੀ ਫੰਡ ਨੇ ਦਿਲਚਸਪੀ ਦਿਖਾਈ ਸੀ ਪਰ ਕੀਮਤ ਜ਼ਿਆਦਾ ਹੋਣ ਦੇ ਚੱਲਦੇ ਉਹ ਪਿੱਛੇ ਹਟ ਗਏ ਹਨ। ਭਾਟੀਆ ਦੇ ਨਾਲ ਸੌਦੇ ਦੀ ਗੱਲਬਾਤ ਆਖਿਰੀ ਸਟੇਜ਼ 'ਚ ਹੈ। ਹਾਲਾਂਕਿ ਸੌਦੇ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਹੈ। ਬਰਗਰ ਕਿੰਗ ਭਾਰਤ 'ਚ 140 ਸਟੋਰ ਚਲਾਉਂਦੀ ਹੈ। ਵਿੱਤੀ ਸਾਲ 2018 'ਚ ਉਸ ਦੀ ਆਮਦਨੀ 375 ਕਰੋੜ ਰੁਪਏ ਸੀ। ਕੰਸੋਂਲੀਡੇਟਿਡ ਲੈਵਲ 'ਤੇ ਕੰਪਨੀ ਘਾਟੇ 'ਚ ਹੈ, ਪਰ ਸਟੋਰ ਲਾਗਤ ਪੂਰੀ ਕਰਨ ਦੇ ਬਾਅਦ ਬਰਗਰ ਕਿੰਗ ਇੰਡੀਆ ਨੂੰ ਮੁਨਾਫਾ ਹੋ ਰਿਹਾ ਹੈ।
ਰਾਹੁਲ ਭਾਟੀਆ-ਰਾਕੇਸ਼ ਗੰਗਵਾਲ 'ਚ ਚੱਲ ਰਿਹਾ ਵਿਵਾਦ
ਦੂਜੇ ਪਾਸੇ ਭਾਟੀਆ ਦਾ ਇੰਡੀਗੋ ਏਅਰਲਾਈਸ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਨਾਲ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੇ ਪਿਛਲੇ ਕਈ ਸਾਲਾਂ 'ਚ ਹੋਸਪੀਟੈਲਿਟੀ, ਆਈ.ਟੀ. ਸਰਵਿਸੇਜ਼, ਲਗਜ਼ਰੀ ਗੁੱਡਸ ਅਤੇ ਟ੍ਰੈਵਲ ਬੁਕਿੰਗ ਬਿਜ਼ਨੈੱਸ 'ਚ ਦਖਲ ਵਧਾਇਆ ਹੈ। ਉਨ੍ਹਾਂ ਦੇ ਕੋਲ ਨਿੱਜੀ ਹੈਸੀਅਤ 'ਚ ਦਿੱਲੀ-ਐੱਨ.ਸੀ.ਆਰ. 'ਚ ਤਿੰਨ ਰੈਸਤਰਾਂ ਵੀ ਹਨ। ਭਾਟੀਆ ਏਕਾਰ ਗਰੁੱਪ ਦੇ ਨਾਲ ਮਿਲ ਕੇ ਹੋਟਲ ਬਿਜ਼ਨੈੱਸ ਕਰਦੇ ਹਨ। ਇਸ 'ਚ ਭਾਟੀਆ ਆਈਬਿਸ, ਨੋਵੋਟੇਲ ਅਤੇ ਪੁਲਮੈਨ ਬ੍ਰਾਂਡ ਦੇ ਤਹਿਤ ਆਪਰੇਟ ਕਰ ਰਹੇ ਹਨ। ਆਈਬਿਸ ਦੇਸ਼ ਭਰ 'ਚ 19 ਹੋਟਲ ਚਲਾਉਂਦੀ ਹੈ ਅਤੇ ਉਨ੍ਹ੍ਹਾਂ ਦੇ ਕੋਲ 3,500 ਕਮਰੇ ਹਨ।
ਸਿੰਗਾਪੁਰ ਲਈ ਵਿਸਤਾਰਾ ਦੀ ਉਡਾਣ ਜਲਦ ਹੋਣ ਜਾ ਰਹੀ ਹੈ ਸ਼ੁਰੂ
NEXT STORY