ਨਵੀਂ ਦਿੱਲੀ(ਭਾਸ਼ਾ)—ਨੋਟਬੰਦੀ ਨਾਲ ਲੱਗੇ ਭਾਰੀ ਝਟਕੇ ਤੋਂ ਬਾਅਦ ਜੀ. ਐੱਸ. ਟੀ. ਨਾਲ ਸੰਬੰਧਤ ਚਿੰਤਾਵਾਂ ਨਾਲ ਜੁਲਾਈ-ਸਤੰਬਰ ਤਿਮਾਹੀ ਦੇ ਸਮੇਂ 'ਚ ਭਾਰਤ ਦੇ ਮੁੱਖ ਵਿੱਤੀ ਅਧਿਕਾਰੀਆਂ ਦਾ ਬਿਜ਼ਨੈੱਸ ਕਾਨਫੀਡੈਂਸ ਡਗਮਗਾ ਗਿਆ ਹੈ। ਡਨ ਐਂਡ ਬ੍ਰੈਡਸਟ੍ਰੀਟ ਇੰਡੀਆ ਵਲੋਂ ਸੀ. ਐੱਫ. ਓ. (ਮੁੱਖ ਵਿੱਤੀ ਅਧਿਕਾਰੀਆਂ) 'ਤੇ ਕੀਤੇ ਗਏ ਸਰਵੇ ਮੁਤਾਬਕ ਜੁਲਾਈ-ਸਤੰਬਰ ਲਈ ਕੁਝ ਵਿੱਤੀ ਅਤੇ ਵਪਾਰਕ ਆਰਥਿਕ ਹਾਲਾਤਾਂ 'ਚ ਇਹ ਵਿਸ਼ਵਾਸ਼ 6 ਤਿਮਾਹੀਆਂ (ਡੇਢ ਸਾਲ) 'ਚ ਸਭ ਤੋਂ ਘੱਟ ਰਹਿ ਗਿਆ ਹੈ। ਇਹ ਸਰਵੇ 300 ਪ੍ਰਤੀਨਿਧੀਆਂ 'ਤੇ ਕੀਤਾ ਗਿਆ ਸੀ।
ਕੁੱਲ ਮਿਲਾਂ ਕੇ ਸੀ. ਐੱਫ. ਓ. ਆਸ਼ਾਵਾਦ ਸੂਚਕਾਂਕ ਸਾਲਾਨਾ ਆਧਾਰ 'ਤੇ 11 ਫੀਸਦੀ ਤੱਕ ਡਿੱਗ ਗਿਆ ਹੈ ਅਤੇ ਤਿਮਾਹੀ ਆਧਾਰ 'ਤੇ 5.7 ਫੀਸਦੀ ਰਿਹਾ ਹੈ। ਰਿਪੋਰਟ ਮੁਤਾਬਕ ਸੀ. ਐੱਫ. ਓ. ਦੇ ਵਿਚਕਾਰ ਵਿਸ਼ਵਾਸ ਉਨ੍ਹਾਂ ਦੀਆਂ ਕੰਪਨੀਆਂ ਦੀ ਵਿੱਤੀ ਕਾਰਗੁਜਾਰੀ ਨਾਲ ਤੇਜ਼ੀ ਨਾਲ ਡਿੱਗਿਆ ਹੈ ਜੋ ਦੇਸ਼ ਦੇ ਕੁੱਲ ਵਿਆਪਕ ਆਰਥਿਕ ਹਾਲਾਤਾਂ ਦੀ ਤੁਲਨਾ ਤੋਂ ਬਦਤਰ ਹੈ। ਭਾਰਤ ਦੀ ਅਰਥਵਿਵਸਥਾ ਦਾ ਵਿਸਤਾਰ ਜੂਨ 'ਚ ਖਤਮ ਹੋਈ ਤਿਮਾਹੀ 'ਚ 5.7 ਫੀਸਦੀ ਰਿਹਾ ਜੋ ਕਿ ਪਿਛਲੇ 3 ਸਾਲਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਦੇ 3 ਮਹੀਨਿਆਂ 'ਚ ਇਹ ਦਰ 6.1 ਸੀ। ਇਹ ਅੰਕੜੇ ਅਗਸਤ 'ਚ ਜਾਰੀ ਹੋਏ ਸਨ। ਡਨ ਐਂਡ ਬ੍ਰੈਡਸਟਰੀਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਸਿਨਹਾ ਨੇ ਕਿਹਾ ਕਿ ਇਹ ਚਿੰਤਾ ਘੱਟ ਘਰੇਲੂ ਅਤੇ ਕਮਜ਼ੋਰ ਵਿਦੇਸ਼ੀ ਮੰਗ ਨਾਲ ਸੰਬੰਧਤ ਹੈ ਜਿਸ ਨਾਲ ਕਾਰਪੋਰੇਟ ਸ਼ੀਟ 'ਤੇ ਦਬਾਅ ਵਧਿਆ ਹੈ।
ਬੈਂਕਿੰਗ ਸਿਸਟਮ 'ਚ ਵੀ ਏਸੇਟਸ 'ਤੇ ਦਬਾਅ ਵਧ ਗਿਆ ਹੈ। ਇਸ ਦੇ ਨਾਲ ਜਨਤਕ ਵਿੱਤੀ ਸਥਿਤੀ 'ਤੇ ਦਬਾਅ ਪੈਣ ਨਾਲ ਵਿਸ਼ਵਾਸ ਦਾ ਪੱਧਰ ਘੱਟ ਗਿਆ ਹੈ। ਕੁਝ ਪੀ. ਐੱਫ. ਓ. ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਸਿਸਟਮ ਲਾਗੂ ਹੋਣ ਨਾਲ ਉਨ੍ਹਾਂ ਦੇ ਵਿਸ਼ਵਾਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅਗਸਤ 'ਚ ਜੀ. ਐੱਸ. ਟੀ. ਦੀ ਰਿਟਰਨ ਦਾਇਰ ਕਰਨ ਦੀ ਆਖਰੀ ਤਾਰੀਕ ਨੂੰ ਲੈ ਕੇ ਵਪਾਰੀਆਂ 'ਚ ਤਕਨੀਕੀ ਖਾਮੀਆਂ ਦਾ ਦਬਦਬਾ ਜਾਰੀ ਰਿਹਾ ਜਿਸ 'ਚ ਅਸਿੱਧੇ ਟੈਕਸ ਸੁਧਾਰ ਦੇ ਦੂਜੇ ਮਹੀਨੇ 'ਚ ਵੀ ਸੁਧਾਰ ਨਹੀਂ ਹੋ ਪਾਇਆ। ਜੀ. ਐੱਸ. ਟੀ. ਲਾਗੂ ਕਰਦੇ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਵਾਧਾ ਦਰ ਵਧੇਗੀ। ਲਗਭਗ 25 ਅਜਿਹੀਆਂ ਕਠਿਨਾਈਆਂ ਉਸ ਸਮੇਂ ਵਪਾਰੀਆਂ ਦੇ ਦੇਖਣ ਨੂੰ ਮਿਲੀਆਂ ਜਦੋਂ ਜੀ. ਐੱਸ. ਟੀ. ਦੇ ਸਮਰਥਨ 'ਚ ਆਈ. ਟੀ. ਨੈੱਟਵਰਕ ਦੀ ਵਰਤੋਂ ਕੀਤੀ ਗਈ ਜਿਸ ਨੂੰ ਇੰਫੋਸਿਸ ਲਿਮਟਿਡ ਨੇ ਜਾਰੀ ਕੀਤਾ ਸੀ।
ਭਾਰਤ ਨੇ ਇੰਡੋਨੇਸ਼ੀਆ ਦੇ ਨਾਲ ਬਾਜ਼ਾਰ ਪਹੁੰਚ ਚੁੱਕਿਆ ਰੁਕਾਵਟਾਂ ਦਾ ਮੁੱਦਾ
NEXT STORY