ਮੁੰਬਈ — ਬਜ਼ਾਰ 'ਚ ਮੌਜੂਦਾ ਅਸਥਿਰਤਾ ਨੂੰ ਦੇਖਦੇ ਹੋਏ ਇਸ ਸਮੇਂ ਲੋਕਾਂ 'ਚ ਨਿਵੇਸ਼ ਨੂੰ ਲੈ ਕੇ ਡਰ ਦੇਖਿਆ ਜਾ ਰਿਹਾ ਹੈ। ਇਸ ਵਿਚਕਾਰ ਪਬਲਿਕ ਪ੍ਰਾਵੀਡੈਂਟ ਫੰਡ(PPF) 'ਚ ਨਿਵੇਸ਼ ਕਰਨਾ ਇਕ ਸੁਰੱਖਿਅਤ ਵਿਕਲਪ ਹੈ। PPF 'ਚ ਨਿਵੇਸ਼ ਕਰਨ ਵਾਲਿਆਂ ਨੂੰ ਲੰਬੇ ਸਮੇਂ ਬਾਅਦ ਭਾਰੀ ਲਾਭ ਹੋ ਸਕਦਾ ਹੈ। PPF 'ਚ ਕੀਤਾ ਗਿਆ ਨਿਵੇਸ਼ ਇਕ ਸੁਰੱਖਿਅਤ ਨਿਵੇਸ਼ ਹੈ।
ਬੇਸ਼ੱਕ PPF 'ਚ ਨਿਵੇਸ਼ ਕਰਨ 'ਤੇ ਵਿਆਜ ਦੀ ਦਰ ਉਸ ਤਰ੍ਹਾਂ ਨਹੀਂ ਮਿਲਦੀ ਜਿਵੇਂ ਕਿ ਇਕੁਇਟੀ ਨਿਵੇਸ਼ 'ਚ ਮਿਲਦੀ ਹੈ। ਇਕੁਇਟੀ ਅਤੇ ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਦਾ ਖਤਰਾ ਰਹਿੰਦਾ ਹੈ ਜਦੋਂਕਿ PPF 'ਚ ਵਿਆਜ ਦੀ ਦਰ ਸੁਰੱਖਿਅਤ ਦਿਖਾਈ ਦਿੰਦੀ ਹੈ। ਪਿਛਲੇ ਪੰਜ ਵਿੱਤੀ ਸਾਲਾਂ 'ਚ PPF ਦੀ ਵਿਆਜ ਦਰ 7.5 ਤੋਂ 9 ਫੀਸਦੀ ਵਿਚਕਾਰ ਰਹੀ। ਮੌਜੂਦਾ ਸਮੇਂ 'ਚ ਵਿਆਜ ਦਰ 7.9 ਫੀਸਦੀ ਹੈ ਅਤੇ ਸਰਕਾਰ ਵਲੋਂ ਤਿਮਾਹੀ ਦੇ ਆਧਾਰ 'ਤੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ।
PPF 'ਚ ਨਿਵੇਸ਼ ਕਰਨ ਦੇ ਕਈ ਟੈਕਸ ਲਾਭ ਮਿਲਦੇ ਹਨ ਜਦੋਂਕਿ ਰਾਸ਼ੀ ਪ੍ਰਤੀ ਸਾਲ 1.5 ਲੱਖ ਰੁਪਏ ਹੀ ਜਮ੍ਹਾ ਕਰਵਾ ਸਕਦੇ ਹੋ। PPF ਫੰਡ 'ਚ ਨਿਵੇਸ਼ ਦੀ ਰਾਸ਼ੀ 'ਤੇ ਮਿਲਣ ਵਾਲਾ ਵਿਆਜ ਅਤੇ ਸਮਾਂ ਹੱਦ ਪੂਰੀ ਹੋਣ 'ਤੇ ਪੂਰੀ ਰਾਸ਼ੀ ਕਢਵਾਉਣੀ ਆਮਦਨ ਟੈਕਸ ਤੋਂ ਮੁਕਤ ਹੈ। ਪ੍ਰਤੀ ਸਾਲ PPF 'ਚ ਵਧ ਤੋਂ ਵਧ ਹੱਦ 1.5 ਲੱਖ ਰੁਪਏ ਨਿਵੇਸ਼ ਕਰਨ ਨਾਲ ਤੁਸੀਂ ਮੋਟੀ ਰਕਮ ਦਾ ਲਾਭ ਕਮਾ ਸਕਦੇ ਹੋ। PPF ਖਾਤੇ ਦੀ ਮਿਆਦ 15 ਸਾਲ ਹੁੰਦੀ ਹੈ ਅਤੇ ਇਹ ਮਿਆਦ 5 ਸਾਲ ਲਈ ਹੋਰ ਵਧਾਈ ਜਾ ਸਕਦੀ ਹੈ। ਲੋਕ PPF 'ਚ ਨਿਵੇਸ਼ ਜਾਰੀ ਰੱਖ ਕੇ ਚੰਗੀ ਕਮਾਈ ਕਰ ਸਕਦੇ ਹਨ।
ਦਿੱਤੀ ਸਾਰਣੀ ਅਨੁਸਾਰ ਤੁਹਾਡਾ PPF 'ਚ 1.50 ਲੱਖ ਰੁਪਏ ਦਾ ਨਿਵੇਸ਼ ਮੌਜੂਦਾ ਸਮੇਂ ਦੀ 7.9 ਫੀਸਦੀ ਦੀ ਵਿਆਜ ਦਰ ਦੇ ਆਧਾਰ 'ਤੇ 15 ਸਾਲ 'ਚ ਇੰਨੀ ਵਧ ਜਾਵੇਗੀ।

ਕੌਣ ਖੋਲ੍ਹ ਸਕਦਾ ਹੈ PPF ਖਾਤਾ
ਇਹ PPF ਖਾਤਾ ਕਿਸੇ ਵੀ ਪੋਸਟ ਆਫਿਸ ਜਾਂ ਬੈਂਕ 'ਚ ਆਪਣੇ ਨਾਂ 'ਤੇ ਜਾਂ ਫਿਰ ਨਾਬਾਲਗ ਵਲੋਂ ਕਿਸੇ ਹੋਰ ਵਿਅਕਤੀ ਵਲੋਂ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ ਨਿਯਮਾਂ ਅਨੁਸਾਰ ਇਕ ਹਿੰਦੂ ਅਣਵੰਡੇ ਪਰਿਵਾਰ(HUF) ਦੇ ਨਾਮ 'ਤੇ ਇਹ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਂਝਾ ਖਾਤਾ ਵੀ ਨਹੀਂ ਖੋਲ੍ਹਿਆ ਜਾ ਸਕਦਾ।
ਕਿਵੇਂ ਹੋਵੇਗਾ ਖਾਤੇ ਦਾ ਟਰਾਂਸਫਰ
ਖਾਤਾ ਧਾਰਕ ਵਲੋਂ ਬੇਨਤੀ ਕਰਨ 'ਤੇ ਇਕ PPF ਖਾਤੇ ਨੂੰ ਇਕ ਪੋਸਟ ਆਫਿਸ ਤੋਂ ਦੂਜੇ ਪੋਸਟ ਆਫਿਸ 'ਚ ਜਾਂ ਫਿਰ ਇਕ ਪੋਸਟ ਆਫਿਸ ਤੋਂ ਬੈਂਕ ਜਾਂ ਕਿਸੇ ਬੈਂਕ ਤੋਂ ਦੂਜੇ ਬੈਂਕ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਸੇਵਾ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ ਹੈ।
ਕਿਵੇਂ ਮਿਲੇਗਾ ਲੋਨ ਅਤੇ ਕਿਵੇਂ ਹੋਵੇਗੀ ਨਿਕਾਸੀ
PPF ਖਾਤੇ ਤੋਂ ਲੋਨ ਜਾਂ ਨਿਕਾਸੀ ਲਈ ਇਕ ਖਾਤਾ ਧਾਰਕ ਦੀ ਉਮਰ ਦੇ ਨਾਲ-ਨਾਲ ਸਮਾਂ ਮਿਆਦ ਅਤੇ ਬਾਕੀ ਰਾਸ਼ੀ ਦੇਖ ਕੇ ਤੈਅ ਕੀਤਾ ਜਾਂਦਾ ਹੈ। ਆਮਤੌਰ 'ਤੇ ਇਕ PPF ਖਾਤਾ ਖੋਲ੍ਹਣ ਦੇ ਬਾਅਦ ਤੀਜੇ ਤੋਂ 6ਵੇਂ ਸਾਲ ਵਿਚਕਾਰ ਲੋਨ ਲਿਆ ਜਾ ਸਕਦਾ ਹੈ, ਜਦੋਂਕਿ ਖਾਤਾ ਖੋਲ੍ਹਣ ਦੇ ਸਾਲ ਤੋਂ 7ਵੇਂ ਸਾਲ ਦੇ ਬਾਅਦ ਹਰ ਸਾਲ ਨਿਕਾਸੀ ਦੀ ਆਗਿਆ ਹੈ।
ਕਾਰ ਨਿਰਮਾਤਾ ਕੰਪਨੀ 'Rolls Royce' ਖਿਲਾਫ ਭਾਰਤ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
NEXT STORY