ਨਵੀਂ ਦਿੱਲੀ-ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਬਰਾਮਦ-ਦਰਾਮਦ ਬੈਂਕ (ਐਕਜ਼ਿਮ ਬੈਂਕ) 'ਚ 6,000 ਕਰੋੜ ਰੁਪਏ ਦੀ ਸ਼ੇਅਰ ਪੂੰਜੀ ਪਾਉਣ ਅਤੇ ਉਸ ਦੀ ਅਧਿਕਰਿਤ ਪੂੰਜੀ ਨੂੰ ਦੁੱਗਣਾ ਕਰ ਕੇ 20,000 ਕਰੋੜ ਰੁਪਏ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੱਤੀ ਕਿ 2 ਪੜਾਅ 'ਚ ਇਹ ਪੂੰਜੀ ਪਾਈ ਜਾਵੇਗੀ। ਮੌਜੂਦਾ ਵਿੱਤ ਸਾਲ 'ਚ ਐਕਜ਼ਿਮ ਬੈਂਕ 'ਚ 4,500 ਕਰੋੜ ਅਤੇ ਵਿੱਤ ਸਾਲ 2019-20 'ਚ 1,500 ਕਰੋੜ ਰੁਪਏ ਪਾਏ ਜਾਣਗੇ। ਸਰਕਾਰ ਨੇ ਚਾਲੂ ਵਿੱਤ ਸਾਲ ਦੇ ਬਜਟ 'ਚ ਐਕਜ਼ਿਮ ਬੈਂਕ 'ਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਬੰਧ ਕੀਤਾ ਸੀ। ਪਿਛਲੇ ਵਿੱਤ ਸਾਲ ਇਸ ਬੈਂਕ ਨੂੰ ਸਰਕਾਰ ਵੱਲੋਂ 500 ਕਰੋੜ ਰੁਪਏ ਦੀ ਪੂੰਜੀ ਮਿਲੀ ਸੀ।
ਮੁਕੇਸ਼ ਅੰਬਾਨੀ 'ਫਾਰੇਨ ਪਾਲਿਸੀ' ਦੇ ਟਾਪ ਗਲੋਬਲ ਥਿੰਕਰਜ਼ ਦੀ ਸੂਚੀ 'ਚ
NEXT STORY