ਨਵੀਂ ਦਿੱਲੀ—ਕੇਂਦਰੀ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਦੇ ਸੀਮਾ ਖੇਤਰਾਂ ਸਮੇਤ 236 ਸ਼ਹਿਰਾਂ 'ਚ 680 ਐੱਫ. ਐੱਮ. ਚੈਨਲਾਂ ਦੀ ਨਿਲਾਮੀ ਦੀ ਮਨਜ਼ੂਰੀ ਦੇ ਦਿੱਤੀ ਹੈ। ਵੀਰਵਾਰ ਨੂੰ ਜਾਰੀ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ 1,100 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ।
ਐੱਫ.ਐੱਮ ਨੀਤੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਨਿੱਜੀ ਐੱਫ. ਐੱਮ ਰੇਡੀਓ ਚੈਨਲਾਂ ਦੀ ਪਹਿਲੇ ਅਤੇ ਦੂਜੇ ਪੜ੍ਹਾਅ ਦੀ ਨਿਲਾਮੀ ਕ੍ਰਮਸ਼ 2015 ਅਤੇ 2016 'ਚ ਆਯੋਜਿਤ ਕੀਤੀ ਗਈ ਸੀ। ਪਹਿਲਾਂ ਬੈਚ 'ਚ 56 ਸ਼ਹਿਰਾਂ 'ਚ 97 ਚੈਨਲਾਂ ਅਤੇ ਦੂਜੇ ਬੈਚ 'ਚ 48 ਸ਼ਹਿਰਾਂ 'ਚ 66 ਚੈਨਲਾਂ ਦੀ ਨਿਲਾਮੀ ਕੀਤੀ ਗਈ ਸੀ।
ਬਿਆਨ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਅੱਗੇ ਦੇ ਪੜ੍ਹਾਅ 'ਚ 236 ਸ਼ਹਿਰਾਂ 'ਚ ਚੈਨਲਾਂ ਦੀ ਨਿਲਾਮੀ ਦੀ ਆਗਿਆ ਦਿੱਤੀ ਗਈ।
ਕਿਸਾਨਾਂ ਦੇ ਹਿੱਤ 'ਚ ਸਰਕਾਰ ਦਾ ਅਹਿਮ ਫੈਸਲਾ, ਇੰਪੋਰਟ ਡਿਊਟੀ ਵਧੀ
NEXT STORY