ਨਵੀਂ ਦਿੱਲੀ — ਸਰਕਾਰ ਨੇ ਬੁੱਧਵਾਰ ਕੈਬਨਿਟ ਦੀ ਬੈਠਕ ਵਿਚ ਅਸਮ 'ਚ 22,954 ਕਰੋੜ ਰੁਪਏ ਦੀ ਲਾਗਤ ਨਾਲ ਨੁਮਾਲੀਗੜ ਰਿਫਾਇਨਰੀ ਵਿਕਾਸ ਯੋਜਨਾ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੁਮਾਲੀਗੜ੍ਹ ਰਿਫਾਇਨਰੀ 'ਚ BPCL ਦੀ ਕੁੱਲ 61.65 ਫੀਸਦੀ ਹਿੱਸੇਦਾਰੀ ਹੈ।
ਇਸ ਦੇ ਜ਼ਰੀਏ ਰਿਫਾਇਨਰੀ ਦੀ ਸਮਰੱਥਾ 9 ਮਿਲੀਅਨ ਮੀਟ੍ਰਿਕ ਟਨ (MMTPA) ਕਰਨ ਦੀ ਯੋਜਨਾ ਹੈ ਜਿਹੜੀ ਕਿ ਫਿਲਹਾਲ 3 MMTPA ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਸ ਦਾ ਫੈਸਲਾ ਲਿਆ ਗਿਆ ਹੈ।
48 ਮਹੀਨਿਆਂ ਵਿਚ ਪੂਰਾ ਹੋਵੇਗਾ ਇਹ ਪ੍ਰੋਜੈਕਟ
ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਮਨਜ਼ੂਰੀ ਅਤੇ ਸਟੈਚੁਅਰੀ ਕਲੀਅਰੈਂਸ ਮਿਲਣ ਤੋਂ ਬਾਅਦ 48 ਮਹੀਨਿਆਂ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਣਾ ਹੈ। ਵਿਸਥਾਰ ਦੀ ਯੋਜਨਾ ਵਿਚ ਪਾਰਾਦੀਪ ਤੋਂ ਨੁਮਾਲੀਗੜ ਤੱਕ ਕੱਚੇ ਤੇਲ ਦੀ ਪਾਈਪਲਾਈਨ ਦੀ ਸਥਾਪਨਾ ਅਤੇ ਨੁਮਾਲੀਗੜ ਤੋਂ ਸਿਲੀਗੁੜੀ ਤੱਕ ਪ੍ਰੋਡਕਟ ਪਾਇਪਲਾਈਨ ਦੀ ਸਥਾਪਨਾ ਸ਼ਾਮਲ ਹੈ।
ਇਸ ਤਰੀਕੇ ਨਾਲ ਜੁੜੇਗਾ ਫੰਡ
ਪ੍ਰੋਜੈਕਟ ਦੀ ਕੁੱਲ 22,594 ਕਰੋੜ ਦੀ ਰਾਸ਼ੀ ਲਈ ਲੋਨ, ਇਕੁਇਟੀ ਅਤੇ ਵਾਇਬਿਲਿਟੀ ਗੈਪ ਫੰਡਿੰਗ (ਵੀਜੀਐਫ) ਦੁਆਰਾ ਫਾਇਨਾਂਸਿੰਗ ਕੀਤੀ ਜਾਵੇਗੀ। ਇਸ ਲਈ ਨੁਮਾਲੀਗੜ੍ਹ ਰੀਫਾਇਨਰੀ ਲਿਮਿਟਡ (ਐਨ.ਆਰ.ਐਲ.) ਦੁਆਰਾ 15,102 ਕਰੋੜ ਰੁਪਏ ਜੁਟਾਏ ਜਾਣਗੇ। 2,307 ਕਰੋੜ ਦੇ ਅੰਦਰੂਨੀ ਸਰੋਤ ਤੋਂ ਇਲਾਵਾ ਕੰਪਨੀ ਦੇ ਪ੍ਰਮੋਟਰਸ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਆਇਲ ਇੰਡੀਆ ਲਿਮਟਿਡ ਅਤੇ ਅਸਾਮ ਸਰਕਾਰ ਇਕੁਇਟੀ ਦੇ ਰੂਪ ਵਿਚ ਯੋਗਦਾਨ ਦੇਵੇਗੀ। ਭਾਰਤ ਸਰਕਾਰ 1,020 ਕਰੋੜ ਰੁਪਏ ਦੀ ਵਾਇਬਿਵਿਟੀ ਗੈਪ ਫੰਡਿੰਗ ਦੁਆਰਾ ਸਪੋਰਟ ਕਰੇਗੀ।
ਅਸਮ ਨੂੰ ਹੋਵੇਗਾ ਫਾਇਦਾ
ਇਸ ਰਿਫਾਇਨਰੀ ਦੇ ਵਿਸਥਾਰ ਨਾਲ ਉੱਤਰ ਪੂਰਬੀ ਸੂਬਿਆਂ ਵਿਚ ਪੈਟਰੋਲੀਅਮ ਉਤਪਾਦਾਂ ਦੀ ਕਮੀ ਪੂਰੀ ਕੀਤੀ ਜਾਵੇਗੀ। ਇਸ ਨਾਲ ਅਸਮ ਵਿਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਹੋਣਗੇ।
1 ਦਿਨ ਕੀਮਤ ਘਟਣ ਤੋਂ ਬਾਅਦ ਅੱਜ ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
NEXT STORY