ਨਵੀਂ ਦਿੱਲੀ- ਮੰਤਰੀ ਮੰਡਲ ਨੇ ਵਿਸ਼ੇਸ਼ ਖੇਤਰਾਂ ਵਿਚ ਹੁਨਰ ਪ੍ਰਾਪਤ ਭਾਰਤੀ ਕਾਮਿਆਂ ਦੇ ਜਾਪਾਨ ਵਿਚ ਰੁਜ਼ਗਾਰ ਦੀ ਸਹੂਲਤ ਲਈ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਲਈ ਇਕ ਸਮਝੌਤੇ ਨੂੰ ਬੁੱਧਵਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਭਾਰਤੀ ਕਾਮਿਆਂ ਨੂੰ ਜਾਪਾਨ ਸਰਕਾਰ ਵੱਲੋਂ ‘ਸਪੈਸੀਫਾਈਡ ਸਕਿੱਲਡ ਵਰਕਰ’ ਦਾ ਨਵਾਂ ਰੈਜ਼ੀਡੈਂਸ ਸਟੇਟਸ ਦਿੱਤਾ ਜਾਵੇਗਾ। ਸਮਝੌਤੇ ਦੇ ਅਮਲ ਵਿਚ ਲਿਆਉਣ ਲਈ ਇਕ ਸਾਂਝਾ ਵਰਕਿੰਗ ਸਮੂਹ ਬਣਾਇਆ ਜਾਵੇਗਾ।
ਸਰਕਾਰ ਦੇ ਜਾਪਾਨ ਨਾਲ ਇਸ ਸਮਝੌਤੇ ਨੂੰ ਦਿੱਤੀ ਗਈ ਪ੍ਰਵਾਨਗੀ ਨਾਲ ਖੇਤੀ, ਮੱਛੀ ਪਾਲਣ, ਨਰਸਿੰਗ, ਆਟੋਮੋਬਾਇਲ ਦੀ ਮੁਰੰਮਤ ਅਤੇ ਹਵਾਬਾਜ਼ੀ ਵਰਗੇ 14 ਵਿਸ਼ੇਸ਼ ਖੇਤਰਾਂ ਵਿਚ ਹੁਨਰ ਪ੍ਰਾਪਤ ਭਾਰਤੀ ਕਾਮਿਆਂ ਨੂੰ ਜਾਪਾਨ ਵਿਚ ਰੁਜ਼ਗਾਰ ਦੇ ਮੌਕੇ ਹੁਣ ਆਸਾਨੀ ਨਾਲ ਉਪਲਬਧ ਹੋ ਸਕਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾਰ
ਮੰਤਰੀ ਮੰਡਲ ਦੀ ਬੈਠਕ ਮਗਰੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਪਾਨ ਵਿਚ ਜਾ ਕੇ ਕੰਮ ਕਰਨ ਲਈ ਕਾਮਿਆਂ ਲਈ ਸਬੰਧਤ ਖੇਤਰ ਵਿਚ ਜ਼ਰੂਰੀ ਹੁਨਰ ਸਿਖਲਾਈ ਪੂਰਾ ਕਰਨ ਤੋਂ ਇਲਾਵਾ ਜਾਪਾਨੀ ਭਾਸ਼ਾ ਦਾ ਗਿਆਨ ਵੀ ਜ਼ਰੂਰੀ ਹੋਵੇਗਾ। ਉੱਥੇ ਇਨ੍ਹਾਂ ਭਾਰਤੀ ਕਾਮਿਆਂ ਨੂੰ 'ਵਿਸ਼ੇਸ਼ ਹੁਨਰ ਪ੍ਰਾਪਤ ਵਰਕਰ' ਦਾ ਦਰਜਾ ਦਿੱਤਾ ਜਾਵੇਗਾ। ਜਿਨ੍ਹਾਂ 14 ਖੇਤਰਾਂ ਦੀ ਪਛਾਣ ਦੋਹਾਂ-ਦੇਸ਼ਾਂ ਦਰਿਮਆਨ ਹੋਏ ਸਹਿਮਤੀ ਪੱਤਰ ਤਹਿਤ ਕੀਤੀ ਗਈ ਹੈ ਉਨ੍ਹਾਂ ਵਿਚ ਖੇਤੀ, ਮੱਛੀ ਪਾਲਣ, ਨਰਸਿੰਗ, ਹਵਾਬਾਜ਼ੀ, ਭਵਨਾਂ ਦੀ ਸਫ਼ਾਈ, ਮੀਟੀਅਰਲ ਪ੍ਰੋਸੈਸਿੰਗ, ਉਦਯੋਗਿਕ ਮਸ਼ੀਨਰੀ ਨਿਰਮਾਣ, ਇਲੈਕਟ੍ਰਿਕ ਤੇ ਇਲੈਕਟ੍ਰਾਨਿਕ ਸੂਚਨਾ ਉਦਯੋਗ, ਜਹਾਜ਼ ਨਿਰਮਾਣ ਅਤੇ ਜਹਾਜ਼ਰਾਣੀ, ਆਟੋਮੋਬਾਇਲ ਮੁਰੰਮਤ, ਲੌਜਿੰਗ, ਖਾਣ-ਪੀਣ ਨਿਰਮਾਣ ਸੈਕਟਰ ਅਤੇ ਫੂਡ ਸਰਵਿਸ ਇੰਡਸਟਰੀ ਸ਼ਾਮਲ ਹਨ।
ਇਹ ਵੀ ਪੜ੍ਹੋ-15 ਫਰਵਰੀ ਤੋਂ ਨਕਦ ਲੈਣ-ਦੇਣ ਬੰਦ ਹੋਣ ਤੋਂ ਪਹਿਲਾਂ FASTag ਦਾ ਰਿਕਾਰਡ
ਬਜਟ 2021 : ਇਕ ਵਾਰ ਫਿਰ ਟੈਕਸ ਫ੍ਰੀ ਬਾਂਡਜ਼ ਦੀ ਹੋ ਸਕਦੀ ਹੈ ਵਾਪਸੀ
NEXT STORY