ਸਾਨ ਫ੍ਰਾਂਸਿਸਕੋ — ਐਪਲ ਅਤੇ ਸੈਮਸੰਗ ’ਤੇ ਅਮਰੀਕਾ ’ਚ ਨੁਕਸਾਨਦਾਇਕ ਰੇਡੀਓ ਫਰੀਕੁਐਂਸੀ (ਆਰ. ਐੱਫ.) ਐਕਸਪੋਜ਼ਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜੋ ਉਨ੍ਹਾਂ ਦੇ ਸਮਾਰਟਫੋਨਾਂ ਤੋਂ ਨਿਕਲਦੀ ਹੈ। ਐਪਲ ਇਨਸਾਈਡਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਲਾਸ-ਐਕਸ਼ਨ ਸੂਟ, ਉੱਤਰੀ ਜ਼ਿਲਾ ਕੈਲੇਫੋਰਨੀਆ ਲਈ ਯੂ. ਐੱਸ. ਡਿਸਟ੍ਰਿਕਟ ਕੋਰਟ ’ਚ ਦਰਜ ਕੀਤੇ ਗਏ ਮਾਮਲੇ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਪਲ ਅਤੇ ਸੈਮਸੰਗ ਸਮਾਰਟਫੋਨਾਂ ਤੋਂ ਨਿਕਲਣ ਵਾਲੀ ਆਰ. ਐੱਫ. ਰੇਡੀਏਸ਼ਨ ‘ਫੈਡਰਲ ਸੰਚਾਰ ਕਮਿਸ਼ਨ (ਐੱਫ. ਸੀ. ਸੀ.)’ ਵੱਲੋਂ ਤੈਅ ਮਿਆਰ ਤੋਂ ਜ਼ਿਆਦਾ ਹੈ।
ਸ਼ਿਕਾਗੋ ਟ੍ਰਿਬਿਊਨ ਵੱਲੋਂ ਇਕ ਵੱਖਰੀ ਜਾਂਚ ’ਚ ਇਹ ਵੀ ਪਾਇਆ ਗਿਆ ਕਿ ਆਈਫੋਨ 7 ਤੋਂ ਰੇਡੀਓ ਫਰੀਕੁਐਂਸੀ ਰੇਡੀਏਸ਼ਨ ਖਤਰਾ ਕਾਨੂੰਨੀ ਸੁਰੱਖਿਆ ਹੱਦ ਤੋਂ ਜ਼ਿਆਦਾ ਮਾਪਿਆ ਗਿਆ ਸੀ। ਐਪਲ ਨੇ ਖੁਦ ਦੇ ਪ੍ਰੀਖਣ ਤੋਂ ਬਾਅਦ ਸਮੂਹ ਰੈਗੂਲੇਟਰੀਆਂ ਨੂੰ ਜੋ ਰਿਪੋਰਟ ਦਿੱਤੀ ਸੀ, ਉਸ ਦੇ ਮੁਕਾਬਲੇ ਇਹ ਰੇਡੀਏਸ਼ਨ ਦੁੱਗਣੀ ਸੀ, ਜਿਸ ਦੇ ਅਸਰ ਨਾਲ ਕੈਂਸਰ ਦਾ ਖਤਰਾ, ਸੈਲੂਲਰ ਤਣਾਅ, ਨੁਕਸਾਨਦਾਇਕ ਮੁਕਤ ਕਣਾਂ ’ਚ ਵਾਧਾ, ਜੇਨੈਟਿਕ ਨੁਕਸਾਨ, ਪ੍ਰਜਣਨ ਪ੍ਰਣਾਲੀ ਦੇ ਸੰਰਚਨਾਤਮਕ ਅਤੇ ਕਾਰਿਆਤਮਕ ਤਬਦੀਲੀ, ਸਿੱਖਣ ਅਤੇ ਯਾਦਦਾਸ਼ਤ ’ਚ ਕਮੀ, ਨਰਵਸ ਸਿਸਟਮ ਸਬੰਧੀ ਵੱਕਾਰ ਅਤੇ ਮਨੁੱਖਾਂ ’ਚ ਸਾਧਾਰਨ ਕਲਿਆਣ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਹੁਣ ਫਲਾਈਟ 'ਚ ਨਾਲ ਨਹੀਂ ਲਿਜਾ ਸਕੋਗੇ MacBook ਪ੍ਰੋ, ਲੱਗੀ ਪਾਬੰਦੀ!
NEXT STORY