ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ 20 ਹਜ਼ਾਰ ਕਰੋੜ ਰੁਪਏ ਦਾ ਫੰਡ ਤੈਅ ਕਰ ਦਿੱਤਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ ਵਿਚ ਦੱਸਿਆ ਹੈ ਕਿ ਅਗਲੇ ਪੰਜ ਸਾਲਾਂ ਲਈ ਉਸਦੇ ਕੋਲ ਕਿੰਨਾ ਫੰਡ ਰਹੇਗਾ। ਇਸ ਦੇ ਨਾਲ ਹੀ ਮੁਆਵਜ਼ਾ ਰਾਸ਼ੀ ਤੈਅ ਕਰਨ ਨਾਲ ਜੁੜੇ ਦਸਤਾਵੇਜ਼ ਸੌਂਪੇ ਹਨ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤਾ ਇਹ ਆਦੇਸ਼
ਦਰਅਸਲ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਕੋਰੋਨਾ ਆਫ਼ਤ ਕਾਰਨ ਹੋਣ ਵਾਲੀਆਂ ਮੌਤਾਂ ਲਈ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇ। ਇਹ ਰਾਸ਼ੀ ਕਿੰਨੀ ਹੋਵੇਗੀ, ਕਿਵੇਂ ਦਿੱਤੀ ਜਾਵੇਗੀ ਇਸ ਬਾਰੇ ਅਦਾਲਤ ਨੂੰ 6 ਹਫਤਿਆਂ ਵਿਚ ਜਾਣਕਾਰੀ ਦਿੱਤੀ ਜਾਵੇ। ਪਰ ਦੇਸ਼ ਦੇ 5-6 ਸੂਬਿਆਂ ਨੇ ਅਜੇ ਤੱਕ ਮੌਤ ਦੇ ਆਂਕੜੇ ਕੇਂਦਰ ਨੂੰ ਨਹੀਂ ਭੇਜੇ ਹਨ। ਇਸ ਲਈ ਕੇਂਦਰ ਨੇ ਜਵਾਬ ਦਾਇਰ ਕਰਨ ਲਈ ਸੁਪਰੀਮ ਕੋਰਟ ਕੋਲੋਂ 2 ਹਫ਼ਤੇ ਹੋ ਰ ਮੰਗੇ ਹਨ। ਅਦਾਲਤ ਦੇ ਇਸ ਆਦੇਸ਼ ਦੇ ਬਾਅਦ ਹੀ ਕੇਂਦਰ ਸਰਕਾਰ ਨੇ ਪੈਕੇਜ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਤਾਰੀਖ਼ ਕੀਤੀ ਜਾਰੀ
ਦੇਸ਼ ਵਿਚ ਕੋਰੋਨਾ ਆਫ਼ਤ ਦੀ ਸਥਿਤੀ
ਦੇਸ਼ ਵਿਚ ਹੁਣ ਤੱਕ ਕੋਰੋਨਾ ਕਾਰਨ 4.30 ਲੱਖ ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸਰਕਾਰ ਨੇ 5 ਲੱਖ ਮੌਤਾਂ ਦੇ ਅੰਕੜੇ ਮੁਤਾਬਕ ਫੰਡ ਤਿਆਰ ਕੀਤਾ ਹੈ। ਮੁਆਵਾਜ਼ਾ ਤੈਅ ਕਰਨ ਦੀ ਪ੍ਰਕਿਰਿਆ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਹਰ ਮੌਤ ਲਈ ਘੱਟੋ-ਘੱਟ 4 ਲੱਖ ਰੁਪਏ ਦਿੱਤੇ ਜਾ ਸਕਦੇ ਹਨ ਕਿਉਂਕਿ ਆਫ਼ਤ 'ਚ ਮੌਤ 'ਤੇ ਮੁਆਵਜ਼ੇ ਦੀ ਰਾਸ਼ੀ 2014 'ਚ ਤੈਅ ਹੋਈ ਸੀ। ਇਸ ਹਿਸਾਬ ਨਾਲ 5 ਲੱਖ ਮੌਤਾਂ ਲਈ 20 ਹਜ਼ਾਰ ਕਰੋਖ ਰੁਪਏ ਰੱਖੇ ਗਏ ਹਨ। ਹਾਲਾਂਕਿ ਰਾਸ਼ੀ ਵਿਚ ਬਦਲਾਅ ਸੰਭਵ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੱਡਾ ਝਟਕਾ, ਸਰਕਾਰ ਨੇ 12.5 ਫ਼ੀਸਦੀ ਤੱਕ ਵਧਾਏ ਕਿਰਾਏ
ਬੀਮਾ ਕਰਵਾਉਣ ਵਾਲਿਆਂ ਲਈ ਮੁਆਵਜ਼ਾ
ਐੱਨ.ਡੀ.ਐੱਮ.ਏ. ਨੇ ਆਪਣੇ ਨੋਟ ਵਿਚ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਮੁਆਵਜ਼ੇ ਦੀ ਰਾਸ਼ੀ ਸਾਰਿਆਂ ਲਈ ਬਰਾਬਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੇ 5 ਲੱਖ ਜਾਂ ਇਸ ਤੋਂ ਵਧ ਦਾ ਜੀਵਨ ਬੀਮਾ ਕਰਵਾਇਆ ਹੋਇਆ ਸੀ ਉਨ੍ਹਾਂ ਨੂੰ ਮੁਆਵਜ਼ਾ ਮਿਲ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਨਵੇਂ ਮੁਆਵਜ਼ੇ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਮੌਤਾਂ 'ਤੇ ਮਿਲਣ ਵਾਲੇ ਮੁਆਵਜ਼ੇ ਨਾਲ ਐਲਾਨ ਪ੍ਰਧਾਨ ਮੰਤਰੀ ਮੋਦੀ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਕਰ ਸਕਦੇ ਹਨ।
ਦੇਸ਼ ਭਰ ਵਿਚ ਮੌਤ ਦੇ ਸਰਟੀਫਿਕੇਟ 'ਤੇ ਮੌਤ ਦੀ ਵਜ੍ਹਾ ਕੋਰੋਨਾ ਨਹੀਂ ਲਿਖੀ ਜਾ ਰਹੀ, ਇਸ ਲਈ ਮੁਆਵਜ਼ੇ ਦੇ ਯੋਗ ਪਾਹਤ ਤੈਅ ਕਰਨ ਵਿਚ ਮੁਸ਼ਕਲ ਆ ਸਕਦੀ ਹੈ।
ਮੁਆਵਜ਼ੇ ਦੀ 31% ਰਕਮ ਮਹਾਰਾਸ਼ਟਰ ਵਿਚ ਵੰਡੀ ਜਾਵੇਗੀ, ਦੇਸ਼ ਦੀ 17.7 % ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿਚ 5 ਫ਼ੀਸਦੀ ਰਾਸ਼ੀ ਮਿਲੇਗੀ।
ਸੂਬੇ ਕੋਰੋਨਾ ਕਾਰਨ ਮੌਤਾਂ ਮੌਤਾਂ ਵਿਚ ਹਿੱਸੇਦਾਰੀ ਆਬਾਦੀ ਵਿਚ ਹਿੱਸੇਦਾਰੀ
ਮਹਾਰਾਸ਼ਟਰ 1,34,364 31.2 9.2
ਕਰਨਾਟਕ 36,881 8.6 4.7
ਤਾਮਿਲਨਾਢੂ 34,395 8.0 5.3
ਦਿੱਲੀ 25,068 5.8 2.4
ਉੱਤਰ ਪ੍ਰਦੇਸ਼ 22,776 5.3 17.7
ਬੰਗਾਲ 18,258 4.2 7.1
ਇਹ ਵੀ ਪੜ੍ਹੋ : ‘ਸਾਫਟਵੇਅਰ ਦੀ ਗੜਬੜੀ ਦੀ ਵਜ੍ਹਾ ਨਾਲ ਵਸੂਲਿਆ ਗਿਆ ਐਕਸਟਰਾ ਵਿਆਜ ਅਤੇ ਲੇਟ ਫੀਸ ਵਾਪਸ ਮਿਲੇਗੀ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਬਾੜ ਨੀਤੀ ਨਾਲ ਵਧੇਗੀ ਵਾਹਨ ਵਿਕਰੀ, ਲਾਗਤ 40 ਫ਼ੀਸਦ ਘਟੇਗੀ : ਗਡਕਰੀ
NEXT STORY