ਨਵੀਂ ਦਿੱਲੀ- ਭਾਰਤ ਦਾ ਕਣਕ ਉਤਪਾਦਨ 2022-23 'ਚ ਕਰੀਬ 5.7 ਫੀਸਦੀ ਘੱਟ ਰਹਿਣ ਦੀ ਸੰਭਾਵਨਾ ਹੈ। ਅਪ੍ਰੈਲ 'ਚ ਤਾਪਮਾਨ 'ਚ ਵਾਧੇ ਦੇ ਬਾਅਦ ਪਹਿਲੇ ਦੇ 1113.2 ਲੱਖ ਟਨ ਉਤਪਾਦਨ ਦੇ ਅਨੁਮਾਨ ਦੀ ਤੁਲਨਾ 'ਚ ਹੁਣ 1050 ਲੱਖ ਟਨ ਉਤਪਾਦ ਹੋਣ ਦਾ ਅਨੁਮਾਨ ਹੈ। ਉਧਰ ਸਰਕਾਰੀ ਖਰੀਦ ਅੱਧੀ ਘਟ ਕੇ 195 ਲੱਖ ਟਨ ਰਹਿ ਗਈ ਹੈ। ਇਸ ਦੇ ਬਾਵਜੂਦ ਸਰਕਾਰ ਦੀ ਨਿਰਯਾਤ 'ਤੇ ਰੋਕ ਲਗਾਉਣ ਦੀ ਯੋਜਨਾ ਨਹੀਂ ਹੈ, ਕਿਉਂਕਿ ਸਰਕਾਰ ਦਾ ਪਹਿਲੇ ਦਾ ਸਟਾਕ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਕਾਫੀ ਹੈ।
ਕਣਕ ਦੇ ਉਤਪਾਦਨ ਅਤੇ ਨਿਰਯਾਤ ਨੂੰ ਲੈ ਕੇ ਕੁਝ ਮੁੱਖ ਮਸਲਿਆਂ 'ਤੇ ਦੇਸ਼ ਦੇ ਅਧਿਕਾਰਿਕ ਰੁੱਖ ਦਾ ਪਹਿਲੀ ਵਾਰ ਬਿਊਰਾ ਦਿੰਦੇ ਹੋਏ ਖਾਧ ਸਕਤੱਰ ਸੁਧਾਂਸ਼ੂ ਪਾਂਡੇ ਨੇ ਅੱਜ ਕਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ 2021-22 ਦੇ ਲਈ ਕਣਕ ਉਤਪਾਦਨ ਦਾ ਅਨੁਮਾਨ ਘਟਾ ਕੇ 1,050 ਲੱਖ ਟਨ ਕਰ ਦਿੱਤਾ ਹੈ ਜੋ ਪਹਿਲੇ 1,113 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਵੀ ਸਰਪਲੱਸ ਦੀ ਸਥਿਤੀ 'ਚ ਹਾਂ। ਪਾਂਡੇ ਨੇ ਕਿਹਾ ਕਿ ਸਰਕਾਰ ਦੀ ਕਣਕ ਖਰੀਦ ਘੱਟ ਗਈ ਹੈ। ਪਰ ਚੌਲਾਂ ਦੀ ਖਰੀਦ ਅਤੇ ਉਪਲੱਬਧਤਾ ਰਾਸ਼ਟਰੀ ਖਾਧ ਸੁਰੱਖਿਆ ਐਕਟ ਦੀ ਮੰਗ ਪੂਰੀ ਕਰਨ ਲਈ ਕਾਫੀ ਹੈ। ਕੇਂਦਰ ਦੇ ਅਨੁਮਾਨ ਮੁਤਾਬਕ ਉਤਪਾਦਨ ਅਤੇ ਖਰੀਦ 'ਚ ਗਿਰਾਵਟ ਦੇ ਬਾਵਜੂਦ ਵਿੱਤੀ ਸਾਲ 23 'ਚ ਕਣਕ ਦੀ ਕਲੋਜਿੰਗ ਸਟਾਕ ਕਰੀਬ 80 ਲੱਖ ਟਨ ਰਹਿਣ ਦੀ ਸੰਭਾਵਨਾ ਹੈ, ਜੋ ਬਫਰ ਸਟਾਕ ਦੀ 75 ਲੱਖ ਟਨ ਜ਼ਰੂਰਤ ਦੀ ਤੁਲਨਾ 'ਚ ਜ਼ਿਆਦਾ ਹੈ। 2020-21 ਫਸਲ ਸਾਲ (ਜੁਲਾਈ ਤੋਂ ਜੂਨ) 'ਚ ਭਾਰਤ ਦਾ ਕਣਕ ਉਤਪਾਦਨ 1,095.9 ਲੱਖ ਟਨ ਸੀ।
ਸਕੱਤਰ ਨੇ ਕਣਕ ਦੇ ਨਿਰਯਾਤ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਮਨਾ ਕੀਤਾ ਹੈ, ਕਿਉਂਕਿ ਕਿਸਾਨਾਂ ਨੂੰ ਘੱਟੋਂ ਘੱਟ ਸਮਰਥਨ ਮੁੱਲ ਤੋਂ ਜ਼ਿਆਦਾ ਕਰਨ ਦੀ ਕੀਮਤ ਮਿਲ ਰਹੀ ਹੈ। ਪਾਂਡੇ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ 'ਸਾਨੂੰ ਨਿਰਯਾਤ 'ਤੇ ਕਿਸੇ ਕੰਟਰੋਲ ਦੀ ਲੋੜ ਨਹੀਂ ਨਜ਼ਰ ਆ ਰਹੀ ਹੈ। ਕਣਕ ਦਾ ਨਿਰਯਾਤ ਜਾਰੀ ਹੈ ਅਤੇ ਸਰਕਾਰ ਨਿਰਯਾਤਕਾਂ ਨੂੰ ਸਹੂਲਤ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਉਲਟ ਨਵੇਂ ਨਿਰਯਾਤ ਬਾਜ਼ਾਰਾਂ ਜਿਵੇਂ ਮਿਸਰ, ਤੁਰਕੀ ਅਤੇ ਕੁਝ ਯੂਰਪੀ ਯੂਨੀਅਨ ਦੇ ਦੇਸ਼ਾਂ ਨੇ ਭਾਰਤੀ ਕਣਕ ਲਈ ਬਾਜ਼ਾਰ ਖੋਲ੍ਹੇ ਹਨ।
ਫੇਸਬੁੱਕ ਅਤੇ ਇੰਸਟਾਗ੍ਰਾਮ 'ਚ ਇਸ ਸਾਲ ਨਹੀਂ ਹੋਵੇਗੀ ਕੋਈ ਭਰਤੀ, ਜਾਣੋ ਕਾਰਨ
NEXT STORY