ਨਵੀਂ ਦਿੱਲੀ- ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਨੇ ਅਕਤੂਬਰ 2020 ਤੋਂ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੀ. ਐੱਸ. ਟੀ. ਮੁਆਵਜ਼ੇ ਦੇ ਰੂਪ ਵਿਚ ਇਕ ਲੱਖ ਕਰੋੜ ਰੁਪਏ ਜਾਰੀ ਕੀਤੇ ਹਨ।
ਮੰਤਰਾਲਾ ਨੇ ਸ਼ੁੱਕਰਵਾਰ ਨੂੰ 23 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ (ਦਿੱਲੀ, ਜੰਮੂ-ਕਸ਼ਮੀਰ ਅਤੇ ਪੁਡੂਚੇਰੀ) ਨੂੰ 5,000 ਕਰੋੜ ਰੁਪਏ ਦੀ 17ਵੀਂ ਹਫ਼ਤਾਵਾਰੀ ਕਿਸ਼ਤ ਜਾਰੀ ਕੀਤੀ। ਇਸ ਦੇ ਨਾਲ ਹੀ ਅਕਤੂਬਰ 2020 ਤੋਂ ਹੁਣ ਤੱਕ ਇਕ ਲੱਖ ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਬਾਕੀ ਪੰਜ ਸੂਬਿਆਂ ਅਰੁਣਚਾਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿਚ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਲਾਗੂ ਹੋਣ ਕਾਰਨ ਮਾਲੀਏ ਵਿਚ ਕੋਈ ਕਮੀ ਅੰਤਰ ਨਹੀਂ ਆਇਆ ਹੈ।
ਕੇਂਦਰ ਨੇ ਜੀ. ਐੱਸ. ਟੀ. ਦੇ ਲਾਗੂ ਹੋਣ ਕਾਰਨ ਮਾਲੀਏ ਵਿਚ 1.10 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਕਮੀ ਨੂੰ ਪੂਰਾ ਕਰਨ ਲਈ ਅਕਤੂਬਰ 2020 ਵਿਚ ਸੂਬਿਆਂ ਲਈ ਕਰਜ਼ ਜੁਟਾਉਣ ਦੀ ਇਕ ਵਿਸ਼ੇਸ਼ ਸੁਵਿਧਾ ਸ਼ੁਰੂ ਕਰਾਈ ਹੈ। ਮੰਤਰਾਲਾ ਨੇ ਦੱਸਿਆ, ''ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਕਰਜ਼ ਸੁਵਿਧਾ ਜ਼ਰੀਏ ਔਸਤ 4.83 ਫ਼ੀਸਦੀ ਦੀ ਵਿਆਜ ਦਰ 'ਤੇ 1,00,000 ਕਰੋੜ ਰੁਪਏ ਦੀ ਰਾਸ਼ੀ ਉਧਾਰ ਲਈ ਗਈ ਹੈ। ਇਸ ਵਿਚ 91,460.34 ਕਰੋੜ ਰੁਪਏ ਦੀ ਰਾਸ਼ੀ ਸੂਬਿਆਂ ਨੂੰ ਜਾਰੀ ਕੀਤੀ ਗਈ ਹੈ ਅਤੇ 8,539.66 ਕਰੋੜ ਰੁਪਏ ਦੀ ਰਾਸ਼ੀ ਤਿੰਨ ਕੇਂਦਰ ਸ਼ਾਸਤ ਸੂਬਿਆਂ ਲਈ ਜਾਰੀ ਕੀਤੀ ਗਈ ਹੈ।''
ਸੁਪਰੀਮ ਕੋਰਟ ਦਾ RBI ਨੂੰ ਆਦੇਸ਼ , 6 ਮਹੀਨਿਆਂ ਵਿਚ ਬੈਂਕ ਲਾਕਰ 'ਤੇ ਬਣਾਏ ਨਿਯਮ
NEXT STORY