ਨਵੀਂ ਦਿੱਲੀ - ਕੇਂਦਰ ਸਰਕਾਰ ਵਲੋਂ ਸਾਉਣੀ ਸੀਜ਼ਨ ਲਈ 24,420 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰਮੁੱਖ ਪੋਸ਼ਕ ਤੱਤ ਡੀਏਪੀ(ਡਾਈਅਮੋਨਿਅਮ ਫਾਸਫੇਟ) ਖ਼ਾਦ 1,350 ਰੁਪਏ ਪ੍ਰਤੀ ਕੁਇੰਟਲ, ਮਿਉਰੇਟ ਆਫ਼ ਪੋਟਾਸ਼(ਐੱਮਓਪੀ) ਵੀ 1,670 ਰੁਪਏ ਪ੍ਰਤੀ ਬੋਰੀ ਅਤੇ ਐੱਨਪੀਕੇ 1,470 ਰੁਪਏ ਪ੍ਰਤੀ ਬੋਰੀ ਦੀ ਦਰ ਨਾਲ ਮਿਲਣਗੀਆਂ। ਇਸ ਦੇ ਨਾਲ ਹੀ ਹੋਰ ਪ੍ਰਮੁੱਖ ਰਸਾਇਣਿਕ ਖਾਦਾਂ ਦੀਆਂ ਪ੍ਰਚੂਨ ਕੀਮਤਾਂ ਵੀ ਸਥਿਰ ਰਹਿਣਗੀਆਂ।
ਇਹ ਵੀ ਪੜ੍ਹੋ : ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਈ ਕੈਬਨਿਟ ਦੀ ਬੈਠਕ 'ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਾਉਣੀ ਸੀਜ਼ਨ ਲਈ ਖਾਦ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੌਰਾਨ ਮੰਤਰੀ ਅਨੁਰਾਗ ਠਾਕੁਰ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਬਨਿਟ ਨੇ NBS ਯੋਜਨਾ ਤਹਿਤ ਖਾਦ ਦੇ 3 ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸਾਉਣੀ ਸੀਜ਼ਨ, 2024 (01.04.2024 ਤੋਂ 30.09.2024 ਤੱਕ) ਲਈ ਫਾਸਫੇਟਿਕ ਅਤੇ ਪੋਟਾਸ਼ (ਪੀ ਅਤੇ ਕੇ) ਖਾਦਾਂ ‘ਤੇ 24,420 ਕਰੋੜ ਰੁਪਏ ਦੀ ਪੌਸ਼ਟਿਕ-ਅਧਾਰਤ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਨੁਰਾਗ ਠਾਕੁਰ ਨੇ ਦੱਸਿਆ ਕਿ ਦੁਨੀਆ ਭਰ ਵਿਚ ਯੂਰੀਆ ਖਾਦ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਪਰ ਮੋਦੀ ਸਰਕਾਰ ਨੇ ਖਾਦਾਂ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੂੰ ਇਸ ਬੀਮਾਰੀ ਨੇ ਬਣਾਇਆ ਓਵਰ ਵੇਟ, ਨੀਤਾ ਅੰਬਾਨੀ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ NBS ਨੀਤੀ ਤਹਿਤ ਪੌਸ਼ਟਿਕ ਸਬਸਿਡੀ ਦਰਾਂ ਸਾਲਾਨਾ ਜਾਂ ਛਿਮਾਹੀ ਆਧਾਰ ‘ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜਿਸ ਦੇ ਆਧਾਰ ‘ਤੇ 25 P&K ਖਾਦਾਂ ਲਈ ਅਨੁਮਾਨਿਤ ਸਬਸਿਡੀ ਦੀ ਗਣਨਾ ਕੀਤੀ ਜਾਂਦੀ ਹੈ। ਮੌਜੂਦਾ ਸਾਲ 2024 ਦੇ ਸਾਉਣੀ ਸੀਜ਼ਨ ਲਈ ਨਾਈਟ੍ਰੋਜਨ ਲਈ 47.02 ਰੁਪਏ ਪ੍ਰਤੀ ਕਿਲੋ, ਫਾਸਫੋਰਸ ਲਈ 28.72 ਰੁਪਏ ਪ੍ਰਤੀ ਕਿਲੋ, ਪੋਟਾਸ਼ ਲਈ 2.38 ਰੁਪਏ ਪ੍ਰਤੀ ਕਿਲੋ ਅਤੇ ਸਲਫਰ ਲਈ 1.89 ਰੁਪਏ ਪ੍ਰਤੀ ਕਿਲੋ ਸਬਸਿਡੀ ਨਿਰਧਾਰਤ ਕੀਤੀ ਗਈ ਹੈ।
ਖਣਿਜਾਂ ਦੀ ਰਾਇਲਟੀ ਦਰ ਤੈਅ ਕਰਨ ਲਈ ਕਾਨੂੰਨ ਸੋਧ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ 12 ਨਾਜ਼ੁਕ ਅਤੇ ਰਣਨੀਤਕ ਖਣਿਜਾਂ 'ਤੇ ਰਾਇਲਟੀ ਦਰਾਂ ਤੈਅ ਕਰਨ ਲਈ ਮਾਈਨਜ਼ ਐਂਡ ਮਿਨਰਲਜ਼ ਐਂਡ ਰੈਗੂਲੇਸ਼ਨ ਆਫ ਡਿਵੈਲਪਮੈਂਟ ਐਕਟ, 1957 (ਐੱਮ.ਐੱਮ.ਡੀ.ਆਰ. ਐਕਟ) ਦੀ ਦੂਜੀ ਅਨੁਸੂਚੀ 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 12 ਮਹੱਤਵਪੂਰਨ ਅਤੇ ਰਣਨੀਤਕ ਖਣਿਜ ਹਨ- ਬੇਰੀਲੀਅਮ, ਕੈਡਮੀਅਮ, ਕੋਟਬਾਲ, ਗੈਲਿਅਮ, ਇੰਡੀਅਮ, ਰੇਨੀਅਮ, ਸੇਲੇਨੀਅਮ, ਟੈਂਟਲਮ, ਟੈਲੂਰੀਅਮ, ਟਾਈਟੇਨੀਅਮ, ਟੰਗਸਟਨ ਅਤੇ ਵੈਨੇਡੀਅਮ।
ਇਹ ਵੀ ਪੜ੍ਹੋ : ਕੋਲੈਸਟ੍ਰੋਲ ਤੇ ਸ਼ੂਗਰ ਸਮੇਤ 100 ਦਵਾਈਆਂ ਹੋਣਗੀਆਂ ਸਸਤੀਆਂ, ਨਵੀਂ ਪੈਕਿੰਗ 'ਤੇ ਹੋਣਗੀਆਂ ਸੋਧੀਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI ਭੁਗਤਾਨ 'ਤੇ ਫੀਸ ਦਾ ਮੁੱਦਾ: ਵਿੱਤ ਮੰਤਰਾਲੇ ਸਾਹਮਣੇ ਚੁੱਕਿਆ ਗਿਆ ਗੁੰਝਲਦਾਰ ਮੁੱਦਾ
NEXT STORY