ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਡੀਓਕੋਨ ਮਨੀ ਲਾਂਡਰਿੰਗ ਮਾਮਲੇ 'ਚ ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਜਾਂਚ ਏਜੰਸੀਆਂ ਨੂੰ ਪੱਤਰ ਲਿਖਿਆ ਹੈ। ਮੰਗਲਵਾਰ ਨੂੰ ਈ.ਡੀ. ਨੇ ਇਸ ਮਾਮਲੇ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਐੱਮ.ਡੀ. ਅਤੇ ਸੀ.ਈ.ਓ. ਚੰਦਾ ਕੋਚਰ ਨੂੰ ਸੰਮਨ ਭੇਜਿਆ ਸੀ। ਸਾਡੇ ਸਹਿਯੋਗੀ ਟੀ.ਵੀ. ਚੈਨਲ ਈ.ਟੀ. ਨਾਊ ਨੂੰ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਈ.ਟੀ. ਨਾਊ ਨੇ ਉਨ੍ਹਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਈ.ਡੀ. ਨੇ ਪੱਤਰ 'ਚ ਚੰਦਾ ਕੋਚਰ, ਦੀਪਕ ਕੋਚਰ ਅਤੇ ਰਾਜੀਵ ਕੋਚਰ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੇ ਨਾਲ ਉਨ੍ਹਾਂ ਦੀਆਂ ਸੰਪਤੀਆਂ ਦੇ ਬਾਰੇ 'ਚ ਜਾਣਕਾਰੀ ਮੰਗੀ ਹੈ। ਈ.ਡੀ. ਨੂੰ ਇਹ ਸੰਦੇਹ ਵੀ ਹੈ ਕਿ ਮਨੀ ਲਾਂਡਰਿੰਗ ਦੇ ਇਸ ਮਾਮਲੇ 'ਚ ਚੰਦਾ ਕੋਚਰ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਸ਼ਾਮਲ ਹਨ।
ਈ.ਡੀ. ਨੇ ਚੰਦਾ ਕੋਚਰ ਤੋਂ ਜਾਂਚ ਏਜੰਸੀਆਂ ਨੂੰ ਮਾਮਲੇ ਦੇ ਬਾਰੇ 'ਚ ਪੂਰੀ ਜਾਣਕਾਰੀ ਦੇਣ ਲਈ ਕਿਹਾ ਹੈ ਜਿਵੇਂ ਉਹ ਆਰ.ਬੀ.ਆਈ., ਸੇਬੀ ਅਤੇ ਹੋਰ ਰੇਗੂਲੇਟਰਾਂ ਨੂੰ ਦੇ ਚੁੱਕੀ ਹੈ।
ਇਹ ਘਟਨਾਕ੍ਰਮ ਈ.ਡੀ. ਵਲੋਂ ਸਬੂਤ ਇਕੱਠਾ ਕਰਨ ਦੇ ਮੱਦੇਨਜ਼ਰ ਸਾਹਮਣੇ ਆਇਆ ਹੈ ਜਿਸ ਦੇ ਮੁਤਾਬਕ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਐੱਮ.ਡੀ. ਅਤੇ ਸੀ.ਈ.ਓ 'ਕੁਝ ਲੋਕਾਂ' ਅਤੇ ਕੰਪਨੀਆਂ ਨੂੰ ਲੋਨ ਦੀ ਮਨਜ਼ੂਰੀ ਦੀ ਇਕਮਾਤਰ ਲਾਭਾਰਥੀ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ 2010 'ਚ ਚੰਦਾ ਕੋਚਰ ਦੇ ਹੀ ਦਫਤਰ 'ਚ ਅੱਸਾਰ ਸਟੀਲ ਮਿਨੇਸੋਟਾ ਐੱਲ.ਐੱਲ.ਸੀ. ਨੂੰ 53 ਕਰੋੜ ਡਾਲਰ ਦੇ ਲੋਨ ਦੀ ਮਨਜ਼ੂਰੀ ਦੇਣ ਦੇ ਵੇਰਵਿਆਂ ਦੀ ਜਾਂਚ ਕਰ ਰਿਹਾ ਹੈ। ਵੀਡੀਓਕੋਨ ਦੇ ਮਾਮਲੇ ਦੀ ਹੀ ਤਰ੍ਹਾਂ ਆਈ.ਸੀ.ਆਈ.ਸੀ.ਆਈ. ਬੈਂਕ ਦੀ ਅਗਵਾਈ ਵਾਲੇ ਕੰਸੋਟਰੀਅਮ ਨੇ ਅੱਸਾਰ ਨੂੰ 53 ਕਰੋੜ ਰੁਪਏ ਦੇ ਲੋਨ ਨੂੰ ਮਨਜ਼ੂਰੀ ਦਿੱਤੀ ਸੀ, ਜੋ 2013 'ਚ ਐੱਨ.ਪੀ.ਏ. ਹੋ ਗਿਆ ਸੀ।
ਈਰਾਨ ਆਪਣੇ ਤੇਲ ਦੇ ਖਰੀਦਦਾਰ ਦੀ ਭਾਲ ਜਾਰੀ ਰੱਖੇਗਾ : ਜਰੀਫ
NEXT STORY