ਬੀਜਿੰਗ (ਭਾਸ਼ਾ) - ਐਕਸਪੋਰਟ ’ਚ ਕਮੀ ਕਾਰਣ ਚੀਨ ਦੀਆਂ ਨਿਰਮਾਣ ਗਤੀਵਿਧੀਆਂ ਜੁਲਾਈ ਵਿੱਚ ਘੱਟ ਗਈਆਂ ਹਨ, ਜਿਸ ਨਾਲ ਸੱਤਾਧਾਰੀ ਕਮਿਊਨਿਸਟ ਪਾਰਟੀ ’ਤੇ ਆਰਥਿਕ ਮੰਦੀ ਦੂਰ ਕਰਨ ਦਾ ਦਬਾਅ ਹੋਰ ਵਧ ਗਿਆ ਹੈ। ਸੋਮਵਾਰ ਨੂੰ ਜਾਰੀ ਇਕ ਸਰਵੇਖਣ ਤੋਂ ਇਹ ਪਤਾ ਲੱਗਾ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਨੈਸ਼ਨਲ ਸਟੈਟਿਕਸ ਏਜੰਸੀ ਅਤੇ ਇਕ ਉਦਯੋਗ ਸਮੂਹ ਵਲੋਂ ਜਾਰੀ ਖਰੀਦ ਪ੍ਰਬੰਧਕ ਸੂਚਕ ਅੰਕ ਜੂਨ ਦੇ 49 ਅੰਕ ਤੋਂ ਵਧ ਕੇ ਜੁਲਾਈ ਵਿਚ 49.3 ਅੰਕ ਹੋ ਗਿਆ। ਹਾਲਾਂਕਿ ਇਸ ਸੂਚਕ ਅੰਕ ਵਿਚ 50 ਤੋਂ ਘੱਟ ਅੰਕ ਦਾ ਅਰਥ ਹੈ ਕਿ ਗਤੀਵਿਧੀਆਂ ਘਟ ਰਹੀਆਂ ਹਨ। ਐੱਚ. ਐੱਸ. ਬੀ. ਸੀ. ਦੇ ਏਰਿਨ ਸ਼ਿਨ ਨੇ ਇਕ ਰਿਪੋਰ ਵਿਚ ਕਿਹਾ ਕਿ ਚੀਨ ਦਾ ਨਿਰਮਾਣ ਪੀ. ਐੱਮ. ਆਈ. ਕਾਂਟ੍ਰੈਕਸ਼ਨ ਨੂੰ ਦਰਸਾ ਰਿਹਾ ਹੈ, ਕਿਉਂਕਿ ਬਾਹਰੀ ਖੇਤਰ ’ਚ ਦਬਾਅ ਵਧ ਗਿਆ ਹੈ। ਅਜਿਹੇ ’ਚ ਚੀਨ ਨੂੰ ਵਿੱਤੀ ਅਤੇ ਮਾਨੇਟਰੀ ਉਪਾਅ ਰਾਹੀਂ ਵਾਧੇ ਦਾ ਸਮਰਥਨ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MSP 'ਤੇ ਬਾਜਰਾ ਖਰੀਦ ਫੌਜਾਂ ਨੂੰ ਸਪਲਾਈ ਕਰਨ ਦੀ ਤਿਆਰੀ 'ਚ ਹਰਿਆਣਾ ਸਰਕਾਰ, ਮੰਗੀ ਇਜ਼ਾਜਤ
NEXT STORY