ਨਵੀਂ ਦਿੱਲੀ - ਚੀਨ ਦੁਨੀਆ ਭਰ ਦੇ ਦੇਸ਼ਾਂ ਤੋਂ ਚੋਰੀ-ਚੋਰੀ ਸੋਨਾ ਖ਼ਰੀਦ ਰਿਹਾ ਹੈ। ਦਰਅਸਲ ਵਰਲਡ ਗੋਲਡ ਕਾਊਂਸਲ ਨੇ ਇਸ ਮਹੀਨੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਦੇਸ਼ਾਂ ਦੇ ਸੈਂਟਰਲ ਬੈਂਕਾਂ ਨੇ ਵੱਡੀ ਮਾਤਰਾ ਵਿਚ ਸੋਨਾ ਖ਼ਰੀਦਿਆ ਹੈ। ਇਸ ਦੇ ਨਾਲ ਹੀ ਇਕ ਅਣਜਾਣ ਖ਼ਰੀਦਦਾਰ ਨੇ ਵੀ ਆਪਣੀ ਪਛਾਣ ਗੁਪਤ ਰੱਖਦੇ ਹੋਏ ਵੱਡੇ ਪੱਧਰ 'ਤੇ ਸੋਨਾ ਖ਼ਰੀਦਿਆ ਹੈ।
ਦੂਜੇ ਪਾਸੇ ਨਿਕਕਈ ਨੇ ਇਕ ਰਿਪੋਰਟ ਜਾਰੀ ਕਰਦੇ ਹੋਏ ਇਸ ਗੱਲ ਦਾ ਖ਼ਦਸ਼ਾ ਜ਼ਾਹਰ ਕਰਦੇ ਹੋਏ ਰਿਪੋਰਟ ਵਿਚ ਕਿਹਾ ਕਿ ਇਹ ਖ਼ਰੀਦਦਾਰ ਚੀਨ ਹੋ ਸਕਦਾ ਹੈ। ਇਕ ਹੋਰ ਰਿਪੋਰਟ ਮੁਤਾਬਕ ਬੀਤੀ ਤਿਮਾਹੀ ਵਿਚ ਚੀਨ ਨੇ ਜਿੰਨਾ ਸੋਨਾ ਖ਼ਰੀਦਿਆ ਹੈ ਉਨਾਂ ਸੋਨਾ ਸ਼ਾਇਦ ਹੀ ਕਿਸੇ ਹੋਰ ਖ਼ਰੀਦਦਾਰ ਨੇ ਪਹਿਲਾਂ ਕਦੇ ਖ਼ਰੀਦਿਆ ਹੋਵੇ। ਮਾਹਰਾਂ ਮੁਤਾਬਕ ਯੂਕ੍ਰੇਨ 'ਤੇ ਹਮਲੇ ਤੋਂ ਪਹਿਲਾਂ ਰੂਸ ਨੇ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਸਨ।
ਇਹ ਵੀ ਪੜ੍ਹੋ : ਨਵੇਂ ਰੂਪ 'ਚ ਨਜ਼ਰ ਆਉਣਗੇ Air India ਦੇ ਕਰੂ ਮੈਂਬਰਸ, ਕੰਪਨੀ ਨੇ ਜਾਰੀ ਕੀਤੀਆਂ ਗਾਈਡਲਾਈਨਸ
ਗੁਪਤ ਖ਼ਰੀਦਦਾਰ ਨੇ ਖ਼ਰੀਦਿਆ 300 ਟਨ ਸੋਨਾ
ਚੀਨ ਨੇ ਜਿੰਨਾ ਸੋਨਾ ਖ਼ਰੀਦਿਆ ਹੈ ਉਸ ਦਾ ਵੱਡਾ ਹਿੱਸਾ ਰੂਸ ਤੋਂ ਖ਼ਰੀਦਿਆ ਜਾ ਰਿਹਾ ਹੈ। ਵਰਲਡ ਗੋਲਡ ਕਊਂਸਲ ਮੁਤਾਬਲ ਚੀਨ ਕੋਲ ਇਸ ਵੇਲੇ 1,948.31 ਟਨ ਸੋਨਾ ਹੈ। ਦੂਜੇ ਪਾਸੇ ਨਿਕਕਈ ਦੀ ਰਿਪੋਰਟ ਮੁਤਾਬਕ ਚੀਨ ਕੋਲ ਇਸ ਸਮੇਂ ਇਸ ਆਂਕੜੇ ਤੋਂ ਕਿਤੇ ਜ਼ਿਆਦਾ ਸੋਨਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਸੈਂਟਰਲ ਬੈਂਕਾਂ ਨੇ ਸਿਰਫ਼ ਅਧਿਕਾਰਤ ਤੌਰ 'ਤੇ ਸਿਰਫ਼ 100 ਟਨ ਸੋਨਾ ਹੀ ਖ਼ਰੀਦਿਆ ਹੈ ਬਾਕੀ ਦਾ 300 ਟਨ ਸੋਨਾ ਕਿਸ ਨੇ ਖ਼ਰੀਦਿਆ ਹੈ ਇਸ ਬਾਰੇ ਜਾਣਕਾਰੀ ਅਜੇ ਵੀ ਪਹੇਲੀ ਹੀ ਬਣੀ ਹੋਈ ਹੈ।
ਚੀਨ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 2-3 ਸਾਲਾਂ ਵਿਚ ਚੀਨ ਦੀ ਆਰਥਿਕਤਾ ਨੂੰ ਕੋਰੋਨਾ ਕਾਰਨ ਵੱਡਾ ਧੱਕਾ ਲੱਗਾ ਹੈ। ਮੌਜੂਦਾ ਸਮੇਂ ਵਿਚ ਵੀ ਚੀਨ ਦੇ ਕਾਰੋਬਾਰ 'ਤੇ ਕੋਰੋਨਾ ਦੀ ਮਾਰ ਪੈ ਰਹੀ ਹੈ। ਇਸ ਦੌਰਾਨ ਚੀਨ ਦੀ ਗਲੋਬਲ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਕਈ ਦੇਸ਼ਾਂ ਦੀਆਂ ਕੰਪਨੀਆਂ ਚੀਨ ਨੂੰ ਛੱਡਣ ਲਈ ਤਿਆਰ ਹਨ ਜਾਂ ਛੱਡ ਚੁੱਕੀਆਂ ਹਨ। ਦੂਜੇ ਪਾਸੇ ਰੂਸ-ਯੂਕ੍ਰੇਨ ਜੰਗ ਕਾਰਨ ਵੀ ਗਲੋਬਲ ਅਰਥਵਿਵਸਥਾ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਡਾਲਰ 'ਤੇ ਆਪਣੀ ਨਿਰਭਰਤਾ ਘਟਾਉਣ ਅਤੇ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਚੋਰੀ-ਚੋਰੀ ਭਾਵ ਗੁਪਤ ਢੰਗ ਨਾਲ ਸੋਨਾ ਖ਼ਰੀਦ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਤੇ ਮੰਦੀ ਦਾ ਖਤਰਾ! ਫੈੱਡ ਰਿਜ਼ਰਵ ਦੀ ਚਿਤਾਵਨੀ-ਹੁਣ 50 ਫੀਸਦੀ ਪਹੁੰਚਿਆ ਮੰਦੀ ਦਾ ਖਦਸ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਿਓ ਨੇ ਗੁਜਰਾਤ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ’ਚ ਸ਼ੁਰੂ ਕੀਤੀ 5G ਸੇਵਾ
NEXT STORY