ਨਵੀਂ ਦਿੱਲੀ (ਇੰਟ.) - ਚੀਨ ਦੇ ਰੀਅਲਟੀ ਸੈਕਟਰ ਦਾ ਸੰਕਟ ਪੂਰੀ ਦੁਨੀਆ ਲਈ ਮੁਸੀਬਤ ਬਣ ਸਕਦਾ ਹੈ। ਚੀਨ ਦੀਆਂ ਕਈ ਦਿੱਗਜ਼ ਰੀਅਲਟੀ ਕੰਪਨੀਆਂ ਨਕਦੀ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਉਨ੍ਹਾਂ ਕੋਲ ਆਪਣਾ ਕਰਜ਼ਾ ਅਦਾ ਕਰਨ ਲਈ ਪੈਸਾ ਨਹੀਂ ਹੈ। ਉਹ ਕਰਜ਼ੇ ਦੀ ਅਦਾਇਗੀ ’ਚ ਡਿਫਾਲਟ ਹਨ। ਇਸ ਦਾ ਅਸਰ ਲੰਡਨ, ਨਿਊਯਾਰਕ, ਸਿਡਨੀ ਅਤੇ ਦੁਨੀਆ ਦੇ ਕਈ ਟੌਪ ਸ਼ਹਿਰਾਂ ’ਚ ਚੱਲ ਰਹੇ ਮੈਗਾ ਪ੍ਰਾਜੈਕਟਸ ’ਤੇ ਪੈ ਸਕਦਾ ਹੈ। ਕਰਜ਼ੇ ਦੀ ਅਦਾਇਗੀ ਲਈ ਉਹ ਆਪਣੇ ਐਸੇਟਸ ਨੂੰ ਵੇਚਣ ਦੀ ਤਿਆਰ ਕਰ ਰਹੀਆਂ ਹਨ।
ਚੀਨ ਦੇ ਰੀਅਲਟੀ ਸੈਕਟਰ ’ਚ ਤਾਜ਼ਾ ਸੰਕਟ ਦੀ ਸ਼ੁਰੂਆਤ ਐਵਰਗ੍ਰਾਂਡੇ ਗਰੁੱਪ ਤੋਂ ਹੋਈ ਸੀ ਪਰ ਹੁਣ ਦੂਜੀਆਂ ਕੰਪਨੀਆਂ ਵੀ ਇਸ ਦੀ ਲਪੇਟ ’ਚ ਆਉਣ ਲੱਗੀਆਂ ਹਨ। ਐਵਰਗ੍ਰਾਂਡੇ ਗਰੁੱਪ ਦੀ ਮੁਕਾਬਲੇਬਾਜ਼ ਕੰਪਨੀ ਗ੍ਰੀਨਲੈਂਡ ਹੋਲਡਿੰਗਸ ਵੀ ਨਕਦੀ ਸੰਕਟ ਨਾਲ ਜੂਝ ਰਹੀ ਹੈ। ਇਸ ਕੰਪਨੀ ਨੇ ਹਾਲ ਹੀ ’ਚ ਸਿਡਨੀ ਦਾ ਸਭ ਤੋਂ ਵੱਡਾ ਰਿਹਾਇਸ਼ੀ ਟਾਵਰ ਬਣਾਇਆ ਹੈ। ਨਾਲ ਹੀ ਇਸ ਦੀ ਲੰਡਨ ’ਚ ਵੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਬਣਾਉਣ ਦੀ ਯੋਜਨਾ ਹੈ। ਬਰੁਕਲਿਨ, ਲਾਸ ਏਂਜਲਸ, ਪੈਰਿਸ ਅਤੇ ਟੋਰੰਟੋ ’ਚ ਵੀ ਇਸ ਦੇ ਕੋਲ ਅਰਬਾਂ ਡਾਲਰ ਦੇ ਪ੍ਰਾਜੈਕਟ ਹਨ।
ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ
ਕਿਵੇਂ ਹੋਈ ਸ਼ੁਰੂਆਤ
ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਪ੍ਰਮੁੱਖ ਪ੍ਰਾਜੈਕਟਸ ਨੂੰ ਬਣਾਉਣ ਲਈ ਵਚਨਬੱਧ ਹੈ। ਇਸ ’ਚ 235 ਮੀਟਰ ਉੱਚਾ ਸਫਾਇਰ ਲੰਡਨ ਟਾਵਰ ਵੀ ਹੈ, ਜਿਸ ’ਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਪਰ ਨਕਦੀ ਸੰਕਟ ਨੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੇਸਾ ਗਰੁੱਪ ਡਿਫਾਲਟ ਕਰਨ ਵਾਲੀ ਚੀਨ ਦੀ ਪਹਿਲੀ ਕੰਪਨੀ ਸੀ। ਕੰਪਨੀ 2015 ’ਚ ਆਪਣੇ ਕਰਜ਼ੇ ਦੇ ਭੁਗਤਾਨ ’ਚ ਅਸਫਲ ਰਹੀ ਸੀ। ਐਵਰਗ੍ਰਾਂਡੇ ਅਤੇ ਕੇਸਾ ਗਰੁੱਪ ਹੁਣ ਕੈਸ਼ ਜੁਟਾਉਣ ਲਈ ਹਾਂਗਕਾਂਗ ਦੀ ਬਿਲਡਿੰਗਸ ਨੂੰ ਵੇਚ ਰਹੀਆਂ ਹਨ। ਇਸ ਤਰ੍ਹਾਂ ਓਸ਼ਨਵਾਈਡ ਹੋਲਡਿੰਗਸ ਦੀ ਸਾਨ ਫ੍ਰਾਂਸਿਸਕੋ ’ਚ ਬਣ ਰਹੀ ਜਾਇਦਾਦ ਨੂੰ ਕ੍ਰੈਡੀਟਰਸ ਨੇ ਜ਼ਬਤ ਕਰ ਲਿਆ ਹੈ। ਇੱਥੇ ਸ਼ਹਿਰ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਜਾ ਰਿਹਾ ਸੀ।
ਐਸੇਟ ਮੈਨੇਜਰ ਬੇਅਰਿੰਗਸ ਦੇ ਐਮਰਜਿੰਗ ਮਾਰਕੀਟਸ ਕਾਰਪੋਰੇਟ ਡੇਟ ਦੇ ਹੈੱਡ ਓਮੋਟੁੰਡੇ ਲਾਲ ਕਹਿੰਦੇ ਹਨ ਕਿ ਜਦੋਂ ਤੁਸੀਂ ਨਕਦੀ ਸੰਕਟ ਨਾਲ ਜੂਝ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀ ਇਨਵੈਸਟਮੈਂਟ ਪ੍ਰਾਪਰਟੀਜ਼ ਨੂੰ ਵੇਚਣਾ ਸ਼ੁਰੂ ਕਰਦੇ ਹੋਏ। ਚੀਨ ਦੀਆਂ ਕਈ ਕੰਪਨੀਆਂ ਨੇ ਵਿਦੇਸ਼ਾਂ ’ਚ ਪ੍ਰਾਈਮ ਪ੍ਰਾਪਰਟੀਜ਼ ਖਰੀਦਣ ਲਈ ਭਾਰੀ ਖਰਚਾ ਕੀਤਾ ਹੈ। ਸਵਾਲ ਇਹ ਹੈ ਕਿ ਇਸ ਨੂੰ ਖਰੀਦੇਗਾ ਕੌਣ। ਮੈਨੂੰ ਨਹੀਂ ਲਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕਾਸਟ ਮਿਲੇਗੀ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦੀ ਡਬਲ ਡੋਜ਼, 266 ਰੁਪਏ ਮਹਿੰਗਾ ਹੋਇਆ ਵਪਾਰਕ ਗੈਸ ਸਿਲੰਡਰ
ਕਿੰਨਾ ਡੂੰਘਾ ਹੈ ਸੰਕਟ
ਗੁਆਂਗਜ਼ੌ ਦੀ ਕੰਪਨੀ ਆਰ. ਐਂਡ ਐੱਫ. ਪ੍ਰਾਪਰਟੀਜ਼ ਵੀ ਸੰਕਟ ’ਚ ਫਸੀ ਹੈ। ਇਸੇ ਮਹੀਨੇ ਉਸ ਦੇ ਐਮਰਜੈਂਸੀ ਕੈਸ਼ ਇਨਵੈਸਟਮੈਂਟ ਦੀ ਲੋੜ ਪਈ ਸੀ। ਇਸ ਦੇ ਕੋਲ ਲੰਡਨ ’ਚ 2 ਪ੍ਰਾਜੈਕਟਸ ਹਨ। ਇਨ੍ਹਾਂ ’ਚੋਂ ਇਕ ਟੇਮਸ ਨਦੀ ਦੇ ਕੰਢੇ ਦਰਜਨਾਂ ਬਹੁਮੰਜ਼ਿਲਾ ਇਮਾਰਤਾਂ ਬਣਾਉਣ ਦੀ ਯੋਜਨਾ ਹੈ। ਨਾਲ ਹੀ ਕੰਪਨੀ ਕੋਲ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ’ਚ ਵੀ ਕਈ ਪ੍ਰਾਜੈਕਟਸ ਹਨ।
ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਬ੍ਰਿਟੇਨ ’ਚ ਆਪਣੇ ਸਾਰੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਦ੍ਰਿੜ ਹੈ ਪਰ ਕੰਪਨੀ ਦੀ ਵਿੱਤੀ ਸਥਿਤੀ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ। ਕੰਪਨ ਨੂੰ ਅਗਲੇ 12 ਮਹੀਨਿਆਂ ’ਚ ਕਰੀਬ 8 ਅਰਬ ਡਾਲਰ ਦਾ ਕਰਜ਼ਾ ਅਦਾ ਕਰਨਾ ਹੈ ਜਦ ਕਿ ਉਸ ਕੋਲ ਸਿਰਫ 2 ਅਰਬ ਡਾਲਰ ਦਾ ਕੈਸ਼ ਹੈ। ਪਿਛਲੇ ਮਹੀਨੇ ਸਾਲਾਨਾ ਆਧਾਰ ’ਤੇ ਕੰਪਨੀ ਦੀ ਵਿਕਰੀ ’ਚ ਕਰੀਬ 30 ਫੀਸਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : SBI ਦਾ ਸਾਬਕਾ ਚੇਅਰਮੈਨ ਲੋਨ ਘਪਲੇ 'ਚ ਗ੍ਰਿਫਤਾਰ, 200 ਕਰੋੜ ਦੀ ਜਾਇਦਾਦ 25 ਕਰੋੜ 'ਚ ਵੇਚਣ ਦਾ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਕਤੂਬਰ 'ਚ ਬਜਾਜ ਆਟੋ ਦੀ ਕੁੱਲ ਵਿਕਰੀ 'ਚ ਦੇਖਣ ਨੂੰ ਮਿਲੀ 14 ਫੀਸਦੀ ਦੀ ਗਿਰਾਵਟ
NEXT STORY