ਨਵੀਂ ਦਿੱਲੀ—ਫੇਸਬੁੱਕ ਦੇ ਯੂਜ਼ਰ ਡਾਟਾ ਲੀਕ 'ਤੇ ਮਚੇ ਬਵਾਲ ਵਿਚਾਲੇ ਡਿਜ਼ੀਟਲ ਭੁਗਤਾਨ ਅਤੇ ਈ-ਕਾਮਰਸ ਕੰਪਨੀ ਪੇਅ.ਟੀ.ਐੱਮ. 'ਤੇ ਅਜਿਹਾ ਹੀ ਕੁਝ ਦੋਸ਼ ਲੱਗਿਆ ਹੈ। ਹਾਲਾਂਕਿ ਕੰਪਨੀ ਨੇ ਸਫਾਈ ਦਿੱਤੀ ਹੈ ਕਿ ਉਹ ਆਪਣੇ ਉਪਭੋਗਤਾਵਾਂ ਜਾਂ ਯੂਜ਼ਰਸ ਦਾ ਡਾਟਾ ਕਦੇ ਆਪਣੇ ਨਿਵੇਸ਼ਾਂ ਜਾਂ ਕਿਸੇ ਹੋਰ ਵਿਦੇਸ਼ੀ ਇਕਾਈ ਨਾਲ ਸਾਂਝਾ ਨਹੀਂ ਕਰਦੀ ਹੈ। ਪੇਅ.ਟੀ.ਐੱਮ. ਨੇ ਕਿਹਾ ਕਿ ਉਹ ਡਾਟਾ ਨੂੰ ਸਥਾਨਕ ਜਗ੍ਹਾ 'ਤੇ ਸਟੋਰ ਕਰਦੀ ਹੈ, ਜਿਸ 'ਤੇ ਕਿਸੇ ਬਾਹਰੀ ਪੱਖ ਦੀ ਪਹੁੰਚ ਨਹੀਂ ਹੁੰਦੀ।
ਦੇਸ਼ ਦੀ ਸਭ ਤੋਂ ਵੱਡੀ ਡਿਜ਼ੀਟਲ ਭੁਗਤਾਨ ਕੰਪਨੀ
ਵਨ97 ਕੰਮਿਊਨੀਕੇਸ਼ਨ ਲਿਮਟਿਡ ਪੇਅ.ਟੀ.ਐੱਮ. ਬ੍ਰਾਂਡ ਦੀ ਮਲਕੀਅਤ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਡਿਜ਼ੀਟਲ ਭੁਗਤਾਨ ਕੰਪਨੀ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੇ ਯੂਜ਼ਰਸ ਦੇ ਡਾਟਾ ਨੂੰ ਕਦੇ ਵੀ ਤੀਸਰੇ ਪੱਖ ਦੀਆਂ ਏਜੰਸੀਆਂ, ਸ਼ੇਅਰਧਾਰਕਾਂ, ਨਿਵੇਸ਼ਕਾਂ ਜਾਂ ਵਿਦੇਸ਼ੀ ਇਕਾਈ ਨਾਲ ਸਾਂਝਾ ਨਹੀਂ ਕਰਦੀ ਹੈ। ਸੰਸਦ ਨਰਿੰਦਰ ਜਾਧਵ ਨੇ ਰਾਜਸਭਾ 'ਚ ਕਿਹਾ ਸੀ ਕਿ ਚੀਨ ਦੀ ਅਲੀਬਾਬਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ। ਅਲੀਬਾਬਾ ਕੋਲ ਪੇਅ.ਟੀ.ਐੱਮ. ਦੀ ਹਿੱਸੇਦਾਰੀ ਹੈ। ਇਸ ਤੋਂ ਬਾਅਦ ਹੀ ਬਵਾਲ ਮਚਿਆ।
ਪੇਅ.ਟੀ.ਐੱਮ. ਨੇ ਦਿੱਤੀ ਸਫਾਈ
ਰਾਜਸਭਾ 'ਚ ਸਵਾਲ ਖੜ੍ਹੇ ਹੋਣ ਤੋਂ ਬਾਅਦ ਪੇਅ.ਟੀ.ਐੱਮ. ਦੇ ਬੁਲਾਰੇ ਨੇ ਈ-ਮੇਲ ਤੋਂ ਭੇਜੇ ਜਵਾਬ 'ਚ ਕਿਹਾ ਕਿ ਇਹ ਇਕ ਭਾਰਤੀ ਲਈ ਮਲਕੀਅਤ ਅਤੇ ਕੰਟਰੋਲ ਵਾਲੀ ਕੰਪਨੀ ਹੈ। ਅਸੀਂ ਆਪਣੇ ਯੂਜ਼ਰਸ ਦੇ ਡਾਟਾ ਨੂੰ ਆਪਣੇ ਕਿਸੇ ਨਿਵੇਸ਼ਕ ਜਾਂ ਵਿਦੇਸ਼ੀ ਇਕਾਈ ਨਾਲ ਸਾਂਝਾ ਨਹੀਂ ਕਰਦੇ ਹਾਂ।
ਪੇਅ.ਟੀ.ਐੱਮ. ਨੇ ਨੋਇਡਾ 'ਚ ਖਰੀਦੀ ਜ਼ਮੀਨ
ਪੇਅ.ਟੀ.ਐੱਮ. ਨੇ ਨੋਇਡਾ 'ਚ 10 ਏਕੜ ਜ਼ਮੀਨ ਖਰੀਦੀ ਹੈ। ਕੰਜ਼ਿਊਮਰ ਇੰਟਰਨੈੱਟ ਸਟਾਰਟਅਪ ਦੇ ਮਾਮਲੇ 'ਚ ਇਸ ਨੂੰ ਸਭ ਤੋਂ ਵੱਡੀ ਡੀਲ ਕਿਹਾ ਜਾ ਰਿਹਾ ਹੈ। ਕੰਪਨੀ ਦੇ ਕਾਰੋਬਾਰ 'ਚ ਵਿਸਤਾਰ ਹੋ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਸੌਦਾ 150 ਕਰੋੜ ਰੁਪਏ ਦੇ ਕਰੀਬ ਹੋਵੇਗਾ। ਕੰਪਨੀ ਜ਼ਮੀਨ ਸਿੱਧਾ ਨੋਇਡਾ ਅਥਾਰਟੀ ਤੋਂ ਖਰੀਦ ਰਹੀ ਹੈ ਇਸ ਲਈ ਉਸ ਨੂੰ ਸ਼ਾਇਦ ਇਸ ਤੋਂ ਕੁਝ ਘੱਟ ਕੀਮਤ ਦੇਣੀ ਪਵੇਗੀ।
ਦੇਸ਼ ਦਾ ਦੁੱਧ ਉਤਪਾਦਨ 6.6 ਫੀਸਦੀ ਵਧ ਕੇ 17.63 ਕਰੋੜ ਟਨ
NEXT STORY