ਨਵੀਂ ਦਿੱਲੀ–ਕੌਫੀ ਸਟੋਰ ਚੇਨ ਦਾ ਸੰਚਾਲਨ ਕਰਨ ਵਾਲੀ ਕੌਫੀ ਡੇਅ ਐਂਟਰਪ੍ਰਾਈਜਿਜ਼ ਲਿਮਟਿਡ (ਸੀ. ਡੀ. ਈ. ਐੱਲ.) ਨੇ 31 ਮਾਰਚ ਨੂੰ ਸਮਾਪਤ ਤਿਮਾਹੀ ’ਚ 436.06 ਕਰੋੜ ਰੁਪਏ ਦੇ ਬਕਾਇਆ ਭੁਗਤਾਨ ’ਚ ਡਿਫਾਲਟ ਕੀਤਾ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਸੀ. ਡੀ. ਈ. ਐੱਲ. ਨੇ ਕਿਹਾ ਕਿ ਸ਼ਾਰਟ ਟਰਮ ਅਤੇ ਮਿਡ ਟਰਮ ਕਰਜ਼ਿਆਂ ਨੂੰ ਮਿਲਾ ਕੇ ਉਸ ਦੀ ਕੁੱਲ ਵਿੱਤੀ ਦੇਣਦਾਰੀ 461.06 ਕਰੋੜ ਰੁਪਏ ਹੈ। ਇਸ ’ਚੋਂ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦਾ ਉਸ ’ਤੇ ਕੁੱਲ 220.65 ਕਰੋੜ ਰੁਪਏ ਬਕਾਇਆ ਹੈ, ਜਿਸ ’ਚੋਂ ਉਹ 189.87 ਕਰੋੜ ਰੁਪਏ ਦਾ ਬਕਾਇਆ ਕਰਜ਼ਾ ਅਤੇ 5.78 ਕਰੋੜ ਰੁਪਏ ਦਾ ਵਿਆਜ ਅਦਾ ਕਰਨ ’ਚ ਡਿਫਾਲਟ ਕਰ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਇਸ ਤੋਂ ਇਲਾਵਾ ਕੰਪਨੀ ਦੇ ਨਾਨ-ਕਨਵਰਟੇਬਲ ਡਿਬੈਂਚਰ ਵਰਗੀਆਂ ਗੈਰ-ਸੂਚੀਬੱਧ ਸਕਿਓਰਿਟੀਜ਼ ਦਾ ਕੁੱਲ ਬਕਾਇਆ 240.41 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹਵਾ 'ਚ ਸੀ ਫਲਾਈਟ… ਨਸ਼ੇ 'ਚ ਧੁੱਤ ਯਾਤਰੀ ਖੋਲ੍ਹਣ ਲੱਗਾ ਐਮਰਜੈਂਸੀ ਦਰਵਾਜ਼ਾ
NEXT STORY