ਨਵੀਂ ਦਿੱਲੀ (ਭਾਸ਼ਾ) – ਗਲੋਬਲ ਡਿਜੀਟਲ ਸਰਵਿਸਿਜ਼ ਅਤੇ ਸਲਿਊਸ਼ਨਸ ਪ੍ਰੋਵਾਈਡਰ ਕੰਪਨੀ ਕੋਫੋਰਜ ਦੇ 21,000 ਕਰਮਚਾਰੀਆਂ ਨੂੰ ਸ਼ਾਨਦਾਰ ਤੋਹਫਾ ਮਿਲਿਆ ਹੈ। ਕੰਪਨੀ ਦਾ ਮਾਲੀਆ ਇਕ ਅਰਬ ਡਾਲਰ ਪਾਰ ਕਰ ਚੁੱਕਾ ਹੈ। ਇਸ ਪ੍ਰਾਪਤੀ ਨੂੰ ਦੇਖਦੇ ਹੋਏ ਕੰਪਨੀ ਨੇ ਆਪਣੇ 21,000 ਕਰਮਚਾਰੀਆਂ ਨੂੰ ਐਪਲ ਆਈਪੈਡ ਗਿਫਟ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ 31 ਮਾਰਚ ਨੂੰ ਖਤਮ ਤਿਮਾਹੀ ਅਤੇ ਵਿੱਤੀ ਸਾਲ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਤਨ ਟਾਟਾ ਨੂੰ ਮਿਲਿਆ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ
ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਕੋਫੋਰਜ ਨੇ ਦੱਸਿਆ ਕਿ ਮਾਰਚ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ ਕਰੀਬ 45 ਫੀਸਦੀ ਘਟ ਕੇ 115 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਨਾਲ ਹੀ ਕਿਹਾ ਕਿ ਵਿੱਤੀ ਸਾਲ 2022-23 ਦੌਰਾਨ ਉਸ ਦੀ ਆਮਦਨ 1 ਅਰਬ ਡਾਲਰ ਤੋਂ ਵੱਧ ਰਹੀ। ਯਕਮੁਸ਼ਤ ਖਰਚ ਨੂੰ ਛੱਡ ਕੇ ਚੌਥੀ ਤਿਮਾਹੀ ਦਾ ਸ਼ੁੱਧ ਲਾਭ 232.7 ਕਰੋੜ ਰੁਪਏ ਰਿਹਾ ਜੋ ਸਾਲਾਨਾ ਆਧਾਰ ’ਤੇ 12.1 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਕੰਪਨੀ ਨੇ ਬੀਤੇ ਵਿੱਤੀ ਸਾਲ ’ਚ ਇਕ ਅਰਬ ਡਾਲਰ ਆਮਦਨ ਦਾ ਟੀਚਾ ਹਾਸਲ ਕਰਨ ’ਤੇ ਖੁਸ਼ੀ ਪ੍ਰਗਾਟਉਂਦੇ ਹੋਏ ਆਪਣੇ 21,000 ਕਰਮਚਾਰੀਆਂ ’ਚ ਹਰੇਕ ਨੂੰ ਐਪਲ ਆਈਪੈਡ ਤੋਹਫੇ ’ਚ ਦਿੱਤਾ ਹੈ। ਇਹ ਰਾਸ਼ੀ ਯਕਮੁਸ਼ਤ ਖਰਚੇ ’ਚ ਸ਼ਾਮਲ ਹੈ। ਮਾਰਚ ਤਿਮਾਹੀ ’ਚ ਕੰਪਨੀ ਦੀ ਆਮਦਨ 26.44 ਕਰੋੜ ਡਾਲਰ ਜਾਂ 2,170 ਕਰੋੜ ਰੁਪਏ ਰਹੀ।
ਇਹ ਵੀ ਪੜ੍ਹੋ : ਸਰਕਾਰੀ ਸੰਸਥਾ ਨਹੀਂ ਹੈ PM CARES ਫੰਡ, ਫਿਰ ਵੀ ਸਰਕਾਰੀ ਕੰਪਨੀਆਂ ਨੇ ਹੀ ਦਿੱਤਾ ਮੋਟਾ ਦਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
2500 ਕਰੋੜ ਦੀ ਟੈਕਸ ਚੋਰੀ ਦਾ ਖਦਸ਼ਾ, GST ਅਧਿਕਾਰੀਆਂ ਨੇ ਕੀਤੀ ਵਾਹਨ ਡੀਲਰਾਂ ਤੋਂ ਪੁੱਛਗਿੱਛ
NEXT STORY