ਨਵੀਂ ਦਿੱਲੀ - ਰੋਜ਼ਾਨਾ ਵਰਤੋਂ ਦਾ ਸਮਾਨ ਬਣਾਉਣ ਵਾਲੀ ਕੰਪਨੀ ਕੋਲਗੇਟ ਪਾਮੋਲਿਵ ਇੰਡੀਆ ਲਿਮਟਿਡ ਦਾ ਸਤੰਬਰ 'ਚ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦਾ ਸ਼ੁੱਧ ਮੁਨਾਫਾ 1.83 ਫੀਸਦੀ ਘੱਟ ਕੇ 269.17 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 274.19 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸਟਾਕ ਐਕਸਚੇਂਜਾਂ ਨੂੰ ਭੇਜੀ ਸੂਚਨਾ ਵਿੱਚ ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸਦੀ ਸੰਚਾਲਨ ਆਮਦਨ 5.19 ਫੀਸਦੀ ਵਧ ਕੇ 1,343.96 ਕਰੋੜ ਰੁਪਏ ਹੋ ਗਈ, ਜੋ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 1,277.66 ਕਰੋੜ ਰੁਪਏ ਸੀ।
ਕੋਲਗੇਟ ਪਾਲਮੋਲਿਵ ਦੇ ਮੈਨੇਜਿੰਗ ਡਾਇਰੈਕਟਰ ਰਾਮ ਰਾਘਵਨ ਨੇ ਕਿਹਾ, 'ਸਾਡੇ ਸਾਰੇ ਬ੍ਰਾਂਡ ਸੈਕਟਰ ਵਿਚ ਚੰਗਾ ਵਾਧਾ ਹੋ ਰਿਹਾ ਹੈ। ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਸਾਡੀ ਵਿਕਰੀ 'ਚ ਸੁਧਾਰ ਹੋ ਰਿਹਾ ਹੈ।' ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਖ਼ਰਚਾ ਵਧ ਕੇ 998.05 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 924.12 ਕਰੋੜ ਰੁਪਏ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 145 ਅੰਕਾਂ ਦੀ ਮਜ਼ਬੂਤੀ ਤੇ ਨਿਫਟੀ 18,125 ਦੇ ਪੱਧਰ 'ਤੇ ਹੋਇਆ ਬੰਦ
NEXT STORY