ਚੀਨ — ਚੀਨੀ ਕੰਪਨੀ ਹੂਆਵੇਈ ਦੇ ਸੰਸਥਾਪਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਪਣੇ ਗਾਹਕਾਂ ਅਤੇ ਸੰਚਾਰ ਨੈਟਵਰਕ ਦੀ ਗੁਪਤ ਜਾਣਕਾਰੀ ਸ਼ੇਅਰ ਨਹੀਂ ਕਰੇਗੀ। ਹੁਆਵੇਈ ਟੈਕਨਾਲੋਜੀਜ਼ ਲਿਮਟਿਡ ਦੇ ਸੰਸਥਾਪਕ ਅਤੇ ਸਪੀਕਰ ਰੇਨ ਜੇਂਗਫੇਈ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।
ਜ਼ਿਕਰਯੋਗ ਹੈ ਕਿ ਹੂਆਵੇਈ ਆਧੁਨਿਕ ਗਲੋਬਲ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਵਿਚ ਆਪਣਾ ਭਰੋਸਾ ਬਰਕਰਾਰ ਰੱਖਣਾ ਚਾਹੁੰਦੀ ਹੈ, ਜਿਹੜੀ ਕਿ ਨਵੀਂ ਪੀੜ੍ਹੀ ਦੀ ਤਕਨਾਲੋਜੀ ਵਿਚ ਭਾਰੀ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ 'ਚ ਬਹੁਤ ਮਹੱਤਵਪੂਰਨ ਹੈ ਜਦੋਂ ਉਨ੍ਹਾਂ ਦੀ ਕੰਪਨੀ 'ਤੇ ਕਮਿਊਨਿਸਟ ਪਾਰਟੀ ਦੇ ਕਬਜ਼ੇ ਵਿਚ ਹੋਣ ਅਤੇ ਚੀਨ ਨੂੰ ਜਾਸੂਸੀ ਵਿਚ ਸਹਾਇਤਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੋਵੇ। ਹੂਆਵੇਈ ਚੀਨ ਦਾ ਪਹਿਲਾ ਗਲੋਬਲ ਤਕਨੀਕੀ ਬਰਾਂਡ ਹੈ।
ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਕੁਝ ਹੋਰ ਦੇਸ਼ਾਂ ਦੀਆਂ ਸਰਕਾਰਾਂ ਜਾਸੂਸੀ ਦੇ ਦੋਸ਼ਾਂ ਕਾਰਨ ਹਿਆਵੇਈ ਦੀ ਤਕਨੀਕ ਦੀ ਵਰਤੋਂ 'ਤੇ ਪਾਬੰਦੀ ਲਗਾ ਚੁੱਕੀਆਂ ਹਨ।
ਜੇਂਗਫੇਈ ਨੂੰ ਪੁੱਛਿਆ ਗਿਆ ਕਿ ਜੇਕਰ ਕੋਈ ਸਰਕਾਰ ਉਨ੍ਹਾਂ ਦੀ ਦੂਰਸੰਚਾਰ ਤਕਨੀਕ ਨੂੰ ਖਰੀਦਣ ਵਾਲੇ ਵਿਦੇਸ਼ੀ ਖਰੀਦਦਾਰ ਨਾਲ ਜੁੜੀ ਗੁਪਤ ਜਾਣਕਾਰੀ ਮੰਗੇ ਤਾਂ ਉਨ੍ਹਾਂ ਦਾ ਜਵਾਬ ਕੀ ਹੋਵੇਗਾ? ਇਸਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, ' ਅਜਿਹੀ ਕਿਸੇ ਵੀ ਬੇਨਤੀ ਲਈ ਸਾਡਾ ਜਵਾਬ ਨਾਂਹ 'ਚ ਹੋਵੇਗਾ।' ਜੇਂਗਫੇਈ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਤੋਂ ਜਾਂ ਕੰਪਨੀ ਤੋਂ ਕਿਸੇ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਕੋਈ ਬੇਨਤੀ ਨਹੀਂ ਕੀਤੀ ਹੈ।
RBI ਗਵਰਨਰ ਕੱਲ ਉਦਯੋਗ ਮੰਡਲਾਂ ਨਾਲ ਕਰਨਗੇ ਮੀਟਿੰਗ
NEXT STORY