ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੇ ਡਿਜੀਟਲ ਪਲੇਟਫਾਰਮ ਯੋਨੋ ਨੂੰ ਵੱਖਰੀ ਇਕਾਈ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਯੋਨੋ ਯਾਨੀ 'ਯੂ ਆਨਲੀ ਨੀਡ ਵਨ ਐਪ' ਸਟੇਟ ਬੈਂਕ ਦਾ ਮੋਬਾਇਲ ਬੈਂਕਿੰਗ ਪਲੇਟਫਾਰਮ ਹੈ।
ਰਜਨੀਸ਼ ਕੁਮਾਰ ਨੇ ਸੋਮਵਾਰ ਸ਼ਾਮ ਇਕ ਸਾਲਾਨਾ ਬੈਂਕਿੰਗ ਤੇ ਵਿੱਤ ਸੰਮੇਲਨ- ਸਿਬੋਸ-2020 'ਚ ਕਿਹਾ, ''ਅਸੀਂ ਆਪਣੇ ਸਾਰੇ ਹਿੱਸਾਧਾਰਕਾਂ ਨਾਲ ਯੋਨੋ ਨੂੰ ਵੱਖਰੀ ਇਕਾਈ ਬਣਾਉਣ ਦਾ ਵਿਚਾਰ-ਵਟਾਂਦਰਾ ਕਰ ਰਹੇ ਹਾਂ।'' ਸੰਮੇਲਨ ਦਾ ਆਯੋਜਨ ਸੁਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ ਨੇ ਕੀਤਾ ਸੀ। ਕੁਮਾਰ ਨੇ ਕਿਹਾ ਕਿ ਯੋਨੋ ਦੇ ਵੱਖਰੀ ਇਕ ਬਣ ਜਾਣ ਤੋਂ ਬਾਅਦ ਸਟੇਟ ਬੈਂਕ ਉਸ ਦਾ ਇਸਤੇਮਾਲ ਕਰਨ ਵਾਲਿਆਂ 'ਚ ਇਕ ਹੋਵੇਗਾ।
ਉਨ੍ਹਾਂ ਕਿਹਾ ਕਿ ਗੱਲਬਾਤ ਅਜੇ ਸ਼ੁਰੂਆਤੀ ਦੌਰ 'ਚ ਹੈ। ਫਿਲਹਾਲ ਇਸ ਦੇ ਮੁਲਾਂਕਣ ਦੀ ਹਾਲੇ ਪਹਿਲ ਨਹੀਂ ਕੀਤੀ ਗਈ ਹੈ। ਯੋਨੋ ਨੂੰ ਤਿੰਨ ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਸ ਦੇ 2.60 ਕਰੋੜ ਰਜਿਸਰਡ ਯੂਜ਼ਰਜ਼ ਹਨ। ਇਸ 'ਚ ਰੋਜ਼ਾਨਾ 55 ਲੱਖ ਲੌਗ-ਇਨ ਹੁੰਦੇ ਹਨ ਅਤੇ 4,000 ਤੋਂ ਜ਼ਿਆਦਾ ਨਿੱਜੀ ਕਰਜ਼ ਵੰਡੇ ਅਤੇ ਲਗਭਗ 16 ਹਜ਼ਾਰ ਯੋਨੋ ਕ੍ਰਿਸ਼ੀ ਐਗਰੀ ਗੋਲਡ ਲੋਨ ਦਿੱਤੇ ਜਾਂਦੇ ਹਨ। ਕੁਮਾਰ ਨੇ ਇਹ ਵੀ ਕਿਹਾ ਕਿ ਸਟੇਟ ਬੈਂਕ ਪ੍ਰਚੂਨ ਭੁਗਤਾਨ ਇਕਾਈ ਲਈ ਨਵੀਂ ਡਿਜੀਟਲ ਭੁਗਤਾਨ ਕੰਪਨੀ ਸਥਾਪਿਤ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ। ਮੌਜੂਦਾ ਸਮੇਂ ਦੇਸ਼ 'ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਆਈ.) ਇਕਲੌਤੀ ਪ੍ਰਚੂਨ ਭੁਗਤਾਨ ਇਕਾਈ ਹੈ।
5 ਏਕੜ ਵਾਲੇ 3.50 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲੀ ਇਹ ਵੱਡੀ ਖ਼ੁਸ਼ਖ਼ਬਰੀ
NEXT STORY