ਨਵੀਂ ਦਿੱਲੀ - ਮਹਿੰਗਾਈ ਦੀ ਮਾਰ ਝੱਲ ਰਹੇ ਖ਼ਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਖ਼ੁਰਾਕੀ ਤੇਲ ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਸੋਇਆ, ਪਾਮ ਅਤੇ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਹੈ। ਮਈ ਦੇ ਅੰਤ ਤੋਂ ਤੇਲ ਦੀ ਸਪਲਾਈ ਵਿੱਚ ਸੁਧਾਰ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਹ ਕਟੌਤੀ ਅੰਤਰਰਾਸ਼ਟਰੀ ਕੀਮਤਾਂ 'ਚ ਨਰਮੀ ਤੋਂ ਬਾਅਦ ਕੀਤੀ ਗਈ ਹੈ। ਇਸ ਗਿਰਾਵਟ ਨਾਲ ਖਪਤਕਾਰਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ।
ਖਾਣ ਵਾਲੇ ਤੇਲ ਦੀਆਂ ਪ੍ਰਮੁੱਖ ਕੰਪਨੀਆਂ ਅਡਾਨੀ ਵਿਲਮਰ ਅਤੇ ਰੁਚੀ ਇੰਡਸਟਰੀਜ਼ ਤੋਂ ਇਲਾਵਾ ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ, ਮੋਦੀ ਨੈਚੁਰਲਜ਼, ਗੋਕੁਲ ਰੀ-ਫੋਇਲ ਐਂਡ ਸਾਲਵੈਂਟ, ਵਿਜੇ ਸੋਲਵੈਕਸ, ਗੋਕੁਲ ਐਗਰੋ ਰਿਸੋਰਸਜ਼ ਅਤੇ ਐਨ.ਕੇ. ਪ੍ਰੋਟੀਨ ਨੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ
ਮੰਗ ਅਤੇ ਸਪਲਾਈ ਵਧਣ ਦੀ ਕੀਤੀ ਜਾ ਰਹੀ ਹੈ ਉਮੀਦ
ਕੰਪਨੀਆਂ ਦਾ ਕਹਿਣਾ ਹੈ ਕਿ ਮਈ ਦੇ ਮੁਕਾਬਲੇ ਜੂਨ 'ਚ ਮੰਗ ਅਤੇ ਸਪਲਾਈ ਵਧਣ ਦੀ ਉਮੀਦ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਕੀਮਤਾਂ ਕੁਝ ਹੋਰ ਹੇਠਾਂ ਆ ਸਕਦੀਆਂ ਹਨ। ਕੀਮਤਾਂ 'ਚ ਗਿਰਾਵਟ ਦਾ ਪ੍ਰਚੂਨ ਮਹਿੰਗਾਈ 'ਤੇ ਵੀ ਅਸਰ ਪਵੇਗਾ। ਖਾਣ ਵਾਲੇ ਤੇਲ ਅਤੇ ਚਰਬੀ ਦੀ ਸ਼੍ਰੇਣੀ 'ਚ ਮਈ 'ਚ 13.26 ਫੀਸਦੀ ਮਹਿੰਗਾਈ ਦਰਜ ਕੀਤੀ ਗਈ। ਇਸ ਦਾ ਮੁੱਖ ਕਾਰਨ ਪਿਛਲੇ ਇੱਕ ਸਾਲ ਵਿੱਚ ਖਾਣ ਵਾਲੇ ਤੇਲ ਦੀਆਂ ਘਰੇਲੂ ਕੀਮਤਾਂ ਵਿੱਚ ਵਾਧਾ ਹੈ।
ਮਈ ਵਿੱਚ ਦਰਾਮਦ 1 ਮਿਲੀਅਨ ਟਨ ਤੋਂ ਵੱਧ
ਮਈ ਮਹੀਨੇ 'ਚ 10-11 ਲੱਖ ਟਨ ਤੋਂ ਜ਼ਿਆਦਾ ਤੇਲ ਦੀ ਦਰਾਮਦ ਹੋਈ ਹੈ। ਇਸ ਵਿੱਚ 6 ਲੱਖ ਟਨ ਪਾਮ ਆਇਲ ਅਤੇ 3 ਲੱਖ ਟਨ ਸੋਇਆ ਆਇਲ ਹੈ। ਜਦਕਿ ਬਾਕੀ ਹੋਰ ਤੇਲ ਹਨ। ਜੂਨ ਮਹੀਨੇ 'ਚ ਵੀ 9-10 ਲੱਖ ਟਨ ਦਰਾਮਦ ਹੋਣ ਦੀ ਉਮੀਦ ਹੈ। ਇਸ ਵਿੱਚ ਸੋਇਆ, ਪਾਮ ਅਤੇ ਸੂਰਜਮੁਖੀ ਦੇ ਤੇਲ ਸ਼ਾਮਲ ਹਨ।
ਇਹ ਵੀ ਪੜ੍ਹੋ : ਚੀਨ ਦਾ ਕੱਪੜਾ ਬਾਜ਼ਾਰ ਢਹਿ-ਢੇਰੀ, ਭਾਰਤ ਨੇ ਕੀਤੀ ਰਿਕਾਰਡ 44 ਅਰਬ ਡਾਲਰ ਦੀ ਬਰਾਮਦ
ਅਗਲੇ ਹਫਤੇ ਤੋਂ ਮਿਲੇਗਾ ਸੋਧੀਆਂ ਕੀਮਤਾਂ ਨਾਲ ਤੇਲ
ਉਦਯੋਗ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਕਟੌਤੀ ਬਾਜ਼ਾਰ ਦੇ ਰੁਝਾਨ ਅਨੁਸਾਰ ਹੋਵੇਗੀ। ਨਵੀਂ MRP ਦੇ ਨਾਲ ਤੇਲ ਅਗਲੇ ਹਫਤੇ ਬਾਜ਼ਾਰ 'ਚ ਪਹੁੰਚੇਗਾ।
ਕੇਂਦਰ ਨੇ ਡਿਊਟੀ ਘਟਾ ਦਿੱਤੀ ਸੀ
ਪਿਛਲੇ ਕੁਝ ਸਮੇਂ ਦਰਮਿਆਨ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲ ਦੀ ਦਰਾਮਦ ਡਿਊਟੀ ਵਿੱਚ ਵੀ ਕਟੌਤੀ ਕੀਤੀ ਸੀ। ਪਾਮ ਆਇਲ ਦੀਆਂ ਕੀਮਤਾਂ 'ਚ 7-8 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਵਿੱਚ 10-15 ਰੁਪਏ ਪ੍ਰਤੀ ਲੀਟਰ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਆਨਲਾਈਨ ਸੱਟੇਬਾਜ਼ੀ ਦੇ ਵਿਗਿਆਪਨ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਆਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
FPI ਵਲੋਂ ਨਿਕਾਸੀ ਹੋਈ 2 ਲੱਖ ਕਰੋੜ ਰੁਪਏ ਤੋਂ ਉੱਪਰ, 2018 ਦੇ ਉੱਚੇ ਪੱਧਰ ਤੋਂ ਦੁੱਗਣਾ
NEXT STORY