ਨਵੀਂ ਦਿੱਲੀ : ਪੈਨਸ਼ਨ ਫੰਡ ਰੈਗੂਲੇਟਰ PFRDA ਦੀਆਂ ਦੋ ਪੈਨਸ਼ਨ ਸਕੀਮਾਂ ਦੇ ਸ਼ੇਅਰਧਾਰਕ ਹੁਣ UPI ਰਾਹੀਂ ਵੀ ਯੋਗਦਾਨ ਪਾ ਸਕਣਗੇ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀਐਫਆਰਡੀਏ) ਨੇ ਸ਼ੁੱਕਰਵਾਰ ਨੂੰ ਇੱਕ ਰਿਲੀਜ਼ ਵਿੱਚ ਇਹ ਜਾਣਕਾਰੀ ਦਿੱਤੀ। ਹੁਣ ਤੱਕ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਅਤੇ ਅਟਲ ਪੈਨਸ਼ਨ ਯੋਜਨਾ (APY) ਦੇ ਖਾਤਾ ਧਾਰਕ IMPS/NEFT/RTGS ਦੀ ਵਰਤੋਂ ਕਰਦੇ ਹੋਏ ਸਿੱਧੇ ਨੈੱਟਬੈਂਕਿੰਗ ਖਾਤੇ ਰਾਹੀਂ ਆਪਣਾ ਸਵੈ-ਇੱਛਤ ਯੋਗਦਾਨ ਭੇਜ ਸਕਦੇ ਸਨ ਪਰ ਹੁਣ ਦਾਇਰਾ ਵਧਾ ਦਿੱਤਾ ਗਿਆ ਹੈ।
PFRDA ਨੇ ਕਿਹਾ, "ਹੁਣ ਰਕਮ UPI ਰਾਹੀਂ ਵੀ ਜਮ੍ਹਾ ਕੀਤੀ ਜਾ ਸਕਦੀ ਹੈ, ਜਿਸ ਨਾਲ ਯੋਗਦਾਨ ਜਮ੍ਹਾ ਕਰਨ ਦੀ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ।" NPS ਸਕੀਮ ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਚਲਾਈ ਜਾਂਦੀ ਹੈ ਜਦੋਂ ਕਿ APY ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਹੈ। ਪੈਨਸ਼ਨ ਫੰਡ ਰੈਗੂਲੇਟਰ ਨੇ ਕਿਹਾ ਕਿ ਸਵੇਰੇ 9.30 ਵਜੇ ਤੋਂ ਪਹਿਲਾਂ ਪ੍ਰਾਪਤ ਹੋਏ ਯੋਗਦਾਨ ਨੂੰ ਉਸੇ ਦਿਨ ਕੀਤੇ ਨਿਵੇਸ਼ ਵਜੋਂ ਮੰਨਿਆ ਜਾਵੇਗਾ, ਜਦੋਂ ਕਿ ਉਸ ਸਮੇਂ ਤੋਂ ਬਾਅਦ ਪ੍ਰਾਪਤ ਕੀਤੀ ਰਕਮ ਨੂੰ ਅਗਲੇ ਦਿਨ ਦੇ ਨਿਵੇਸ਼ ਲਈ ਗਿਣਿਆ ਜਾਵੇਗਾ।
ਇਹ ਵੀ ਪੜ੍ਹੋ : ਬਿਲ ਗੇਟਸ ਨੂੰ ਭਾਂਡੇ ਮਾਂਜਣਾ ਅਤੇ ਜੈੱਫ ਬੇਜੋਸ ਨੂੰ ਪਸੰਦ ਹੈ ਬੱਚਿਆਂ ਨਾਲ ਸਮਾਂ ਬਿਤਾਉਣਾ : ਰਿਪੋਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤੀ ਅੰਬਾਂ ਦੀ ਵਿਦੇਸ਼ਾਂ ’ਚ ਵਧੀ ਮੰਗ, ਅਮਰੀਕਾ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਤੋਂ ਮਿਲ ਰਹੇ ਆਰਡਰ
NEXT STORY