ਗਾਂਧੀਨਗਰ (ਭਾਸ਼ਾ) – ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ 2026 ਤੱਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਡਿਜੀਟਲ ਅਰਥਵਿਵਸਥਾ ਦਾ ਯੋਗਦਾਨ 20 ਫੀਸਦੀ ’ਤੇ ਪੁੱਜ ਜਾਏਗਾ। ਚੰਦਰਸ਼ੇਖਰ ਗੁਜਰਾਤ ਸਰਕਾਰ ਵਲੋਂ ਸੂਬੇ ਦੀ ਰਾਜਧਾਨੀ ਵਿਚ ਹੈਲੀਪੈਡ ਗਰਾਊਂਡ ਵਿਚ ਆਯੋਜਿਤ ‘ਸਟਾਰਟਅਪ ਕਨਕਲੇਵ 2023’ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : ਅਮਰੀਕੀ ਜਾਂਚ 'ਚ ਅਡਾਨੀ ਪਾਸ ਤੇ ਹਿੰਡਨਬਰਗ ਹੋਇਆ ਫ਼ੇਲ੍ਹ, ਸਰਕਾਰ ਕਰੇਗੀ 4500 ਕਰੋੜ ਦਾ ਨਿਵੇਸ਼
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਅਰਥਵਿਵਸਥਾ 2014 ਵਿਚ ਜੀ. ਡੀ. ਪੀ. ਦਾ ਲਗਭਗ 4.5 ਫੀਸਦੀ ਸੀ ਅਤੇ ਅੱਜ ਇਹ 11 ਫੀਸਦੀ ਹੈ। 2026 ਤੱਕ ਡਿਜੀਟਲ ਅਰਥਵਿਵਸਥਾ ਭਾਰਤੀ ਜੀ. ਡੀ. ਪੀ. ਦਾ 20 ਫੀਸਦੀ ਜਾਂ ਪੰਜਵਾਂ ਹਿੱਸਾ ਹੋਵੇਗਾ। ਚੰਦਰਸ਼ੇਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2015 ਵਿਚ ‘ਡਿਜੀਟਲ ਇੰਡੀਆ’ ਪ੍ਰੋਗਰਾਮ ਸ਼ੁਰੂ ਕਰਨ ਸਮੇਂ ਨਿਰਧਾਰਿਤ ਟੀਚਿਆਂ ਅਤੇ ਇੱਛਾਵਾਂ ਨੇ ਗੁਣਾਤਮਕ ਅਤੇ ਮਾਤਰਾਤਮਕ ਰੂਪ ਨਾਲ ਸਾਡੀ ਅਰਥਵਿਵਸਥਾ ਸਾਡੇ ਇਨੋਵੇਸ਼ਨ ਈਕੋਸਿਸਟਮ ਅਤੇ ਦੁਨੀਆ ਵਿਚ ਇਕ ਰਾਸ਼ਟਰ ਵਜੋਂ ਸਾਡੀ ਸਥਿਤੀ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਥਿਤੀ ਲਗਭਗ ਤਿੰਨ ਦਹਾਕਿਆਂ ਤੱਕ ਤਕਨਾਲੋਜੀ ਦੇ ਖਪਤਕਾਰ ਤੋਂ ਬਦਲ ਕੇ ਦੁਨੀਆ ਲਈ ਉਪਕਰਨਾਂ, ਉਤਪਾਦਾਂ ਅਤੇ ਮੰਚ ਨਿਰਮਾਤਾ ਦੀ ਹੋ ਗਈ ਹੈ।
ਇਹ ਵੀ ਪੜ੍ਹੋ : ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ
ਇਹ ਵੀ ਪੜ੍ਹੋ : ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ 100 ਰੁਪਏ ਵਧਿਆ, ਚਾਂਦੀ 800 ਰੁਪਏ ਟੁੱਟੀ
NEXT STORY