ਨਵੀਂ ਦਿੱਲੀ (ਇੰਟ) - ਬਜਟ ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਆਮ ਆਦਮੀ ਨੂੰ ਝਟਕਾ ਦਿੱਤਾ ਹੈ। ਤੁਹਾਡਾ ਰਸੋਈ ਗੈਸ 25 ਰੁਪਏ ਮਹਿੰਗਾ ਹੋ ਗਿਆ ਹੈ। ਅੱਜ ਆਇਲ ਮਾਰਕੇਟਿੰਗ ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਗੈਸ ਸੈਲੰਡਰ ਦੀ ਕੀਮਤ 25 ਰੁਪਏ ਵਧਾ ਦਿੱਤੀ ਹੈ। ਹੁਣ ਗੈਰ-ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ ਦਿੱਲੀ ਵਿਚ ਪ੍ਰਤੀ ਸੈਲੰਡਰ (14.2 ਕਿਲੋਗ੍ਰਾਮ) 719 ਰੁਪਏ ਹੋ ਗਈ।
ਇਹ ਵੀ ਪੜ੍ਹੋ : ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਉਥੇ ਕਮਰਸ਼ੀਅਲ ਸੈਲੰਡਰ ਦੀ ਕੀਮਤ ਵਿਚ 6 ਰੁਪਏ ਘੱਟ ਹੋਈ ਹੈ। ਕੰਪਨੀਆਂ ਨੇ ਬੀਤੇ ਸਾਲ ਦਸੰਬਰ ਮਹੀਨੇ ਵਿਚ ਰਸੋਈ ਗੈਸ ਭਾਵ ਐੱਲ. ਪੀ. ਜੀ. ਸੈਲੰਡਰ ਦੀਆਂ ਕੀਮਤਾਂ ਵਿਚ 2 ਵਾਰ ਵਾਧਾ ਕਰ 100 ਰੁਪਏ ਦੀਆਂ ਕੀਮਤਾਂ ਵਧਾਈਆਂ। ਹਾਲਾਂਕਿ ਜਨਵਰੀ ਮਹੀਨੇ ਅਤੇ ਸਾਲ ਦੇ ਪਹਿਲੇ ਦਿਨ ਤੇਲ ਕੰਪਨੀਆਂ ਦੇ ਬਿਨਾਂ ਸਬਸਿਡੀ ਵਾਲੇ ਗੈਸ (14.2 ਕਿਲੋਗ੍ਰਾਮ) ਸੈਲੰਡਰ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਅਤੇ ਕੀਮਤ 694 ਰੁਪਏ 'ਤੇ ਸਥਿਰ ਰਹੀ।
ਇਹ ਵੀ ਪੜ੍ਹੋ :ਇੰਗਲੈਂਡ ਤੋਂ ਵੱਧ ਭਾਰਤ ’ਤੇ ਦਬਾਅ ਹੋਵੇਗਾ : ਰੂਟ
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੈਂਸੈਕਸ 359 ਅੰਕ ਦੀ ਤੇਜ਼ੀ ਨਾਲ ਨਵੇਂ ਰਿਕਾਰਡ ਪੱਧਰ 'ਤੇ, ਨਿਫਟੀ 14,900 ਅੰਕ ਦੇ ਨੇੜੇ
NEXT STORY