ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਬਾਰੇ ਕਿਹਾ ਕਿ 2007-09 ਦੀ ਆਰਥਿਕ ਮੰਦੀ ਤੋਂ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ।
ਗਰੀਬ ਦੇਸ਼ਾਂ ਵਿਚ ਜ਼ਿਆਦਾ ਪ੍ਰਭਾਵ ਹੋਏਗਾ
ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਸਾਲਾਨਾ ਗਰਮੀਆਂ ਦੀ ਮੀਟਿੰਗ ਦੌਰਾਨ ਕਿਹਾ ਕਿ ਕੋਰੋਨਾ ਵਿਸ਼ਾਣੂ ਕਾਰਨ ਹੋਏ ਆਰਥਿਕ ਸੰਕਟ ਨੂੰ ਪੂਰੀ ਦੁਨੀਆ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ, ਪਰ ਗਰੀਬ ਦੇਸ਼ਾਂ ਅਤੇ ਉੱਥੋਂ ਦੇ ਲੋਕਾਂ 'ਤੇ ਇਸ ਦਾ ਅਸਰ ਵਧੇਰੇ ਵੇਖਣ ਨੂੰ ਮਿਲੇਗਾ।
ਆਈਡੀਏ ਕਰਦਾ ਹੈ ਗਰੀਬ ਦੇਸ਼ਾਂ ਦੀ ਮਦਦ
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.) ਤੋਂ ਸਹਾਇਤਾ ਲਈ ਯੋਗ ਦੇਸ਼ਾਂ ਵਿਚ ਦੁਨੀਆ ਦੀ ਸਭ ਤੋਂ ਗਰੀਬ ਅਬਾਦੀ ਦਾ ਦੋ ਤਿਹਾਈ ਹਿੱਸਾ ਰਹਿੰਦਾ ਹੈ। ਇਸ ਸੰਕਟ ਦਾ ਉਨ੍ਹਾਂ ਤੇ ਸਭ ਤੋਂ ਵੱਧ ਪ੍ਰਭਾਵ ਹੋਏਗਾ। ਆਈ.ਡੀ.ਏ. ਵਿਸ਼ਵ ਬੈਂਕ ਦਾ ਇਕ ਹਿੱਸਾ ਹੈ ਅਤੇ ਗਰੀਬ ਦੇਸ਼ਾਂ ਦੀ ਮਦਦ ਕਰਦਾ ਹੈ।
2007-09 ਦੀ ਆਰਥਿਕ ਮੰਦੀ ਤੋਂ ਵੀ ਭਿਆਨਕ ਅਸਰ ਹੋਵੇਗਾ
ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ, 'ਕੋਰੋਨਾ ਵਾਇਰਸ ਮਹਾਂਮਾਰੀ ਦਾ ਸਿਹਤ ਅਤੇ ਇਲਾਜ 'ਤੇ ਪੈਣ ਵਾਲੇ ਅਸਰ ਤੋਂ ਇਲਾਵਾ ਅਸੀਂ ਇੱਕ ਵੱਡੀ ਆਲਮੀ ਆਰਥਿਕ ਮੰਦੀ ਦਾ ਅੰਦਾਜ਼ਾ ਲਗਾ ਰਹੇ ਹਾਂ। ਉਤਪਾਦਨ, ਨਿਵੇਸ਼, ਰੁਜ਼ਗਾਰ ਅਤੇ ਵਪਾਰ ਵਿਚ ਆਈ ਗਿਰਾਵਟ ਨੂੰ ਵੇਖਦਿਆਂ ਸਾਡੇ ਮੁਲਾਂਕਣ ਤੋਂ ਲਗਦਾ ਹੈ ਕਿ ਇਹ 2007-09 ਦੀ ਆਰਥਿਕ ਮੰਦੀ ਨਾਲੋਂ ਭਿਆਨਕ ਹੋਵੇਗਾ। '
ਅਪ੍ਰੈਲ ਵਿਚ 100 ਦੇਸ਼ਾਂ ਦੀ ਮਦਦ ਕਰਨ ਦਾ ਅਨੁਮਾਨ
ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 64 ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕੀਤੀ ਹੈ ਅਤੇ ਅਪਰੈਲ ਦੇ ਅੰਤ ਤੱਕ 100 ਦੇਸ਼ਾਂ ਦੀ ਮਦਦ ਦੀ ਉਮੀਦ ਕਰਦੇ ਹਾਂ। ਵਿਸ਼ਵ ਬੈਂਕ ਅਗਲੇ 15 ਮਹੀਨਿਆਂ ਵਿਚ 160 ਅਰਬ ਡਾਲਰ ਦੀ ਸਹਾਇਤਾ ਕਰਨ ਦੇ ਸਮਰੱਥ ਹੈ। ਇਸ ਵਿਚ ਆਈ.ਡੀ.ਏ. ਸਸਤੀਆਂ ਦਰਾਂ 'ਤੇ 50 ਅਰਬ ਡਾਲਰ ਦੀ ਸਹਾਇਤਾ ਉਪਲੱਬਧ ਕਰਵਾਏਗਾ।
ਤਿੰਨ ਸਿਧਾਂਤਾਂ 'ਤੇ ਅਧਾਰਤ ਹੈ ਕੋਵਿਡ -19 ਸਹਾਇਤਾ ਪ੍ਰੋਗਰਾਮ
ਮਾਲਪਾਸ ਨੇ ਕਿਹਾ ਕਿ ਕੋਵਿਡ -19 ਸਹਾਇਤਾ ਪ੍ਰੋਗਰਾਮ ਗਰੀਬ ਪਰਿਵਾਰਾਂ ਨੂੰ ਬਚਾਉਣ, ਕੰਪਨੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਨੌਕਰੀਆਂ ਬਚਾਉਣ ਦੇ ਤਿੰਨ ਸਿਧਾਂਤਾਂ 'ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਸਹੂਲਤ ਗਰੀਬ ਦੇਸ਼ਾਂ ਦੀ ਮਦਦ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਇਸ ਤੋਂ ਪਹਿਲਾ ਆਈ.ਐਮ.ਐਫ. ਵੀ ਇਹ ਖਦਸ਼ਾ ਜ਼ਾਹਰ ਕਰ ਚੁੱਕਾ ਹੈ ਕਿ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦਾ ਕਾਰਨ ਜਿਹੜਾ ਆਰਥਿਕ ਸੰਕਟ ਪੈਦਾ ਹੋ ਰਿਹਾ ਹੈ, 1930 ਦੇ ਦਹਾਕੇ ਦੀ ਮਹਾਨ ਆਰਥਿਕ ਮੰਦੀ ਦੇ ਬਾਅਦ ਸਭ ਤੋਂ ਗੰਭੀਰ ਗਲੋਬਲ ਆਰਥਿਕ ਸੰਕਟ ਹੋ ਸਕਦਾ ਹੈ।
ਹੁਣ ਕਿਸਾਨਾਂ ਨੂੰ ਨਹੀਂ ਹੋਵੇਗੀ ਫਸਲ ਵੇਚਣ 'ਚ ਪਰੇਸ਼ਾਨੀ, ਸਰਕਾਰ ਨੇ ਲਾਂਚ ਕੀਤੀ Kisan Rath ਐਪ
NEXT STORY