ਜੈਤੋ(ਪਰਾਸ਼ਰ)– ਦੇਸ਼ ’ਚ ਚਾਲੂ ਸੀਜ਼ਨ ਦੌਰਾਨ 2.1 ਕਰੋੜ ਗੰਢ ਕਪਾਹ ਆਮਦ ਪਹੁੰਚਣ ਦੀ ਸੂਚਨਾ ਹੈ। ਸੀ. ਸੀ. ਆਈ. ਦੇ ਉੱਚ ਅਧਿਕਾਰੀਆਂ ਮੁਤਾਬਕ ਕਪਾਹ ਦੀਆਂ ਕੀਮਤਾਂ 6,000 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਰਹੀਆਂ ਹਨ। ਇਸ ਨਾਲ ਸੀ. ਸੀ. ਆਈ. ਜ਼ਿਆਦਾਤਰ ਮੰਡੀਆਂ ’ਚੋਂ ਆਊਟ ਹੋ ਗਈ ਹੈ ਕਿਉਂਕਿ ਕਪਾਹ ਦੀਆਂ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਵਿਕਣ ਲੱਗੀਆਂ ਹਨ। ਸੀ. ਸੀ. ਆਈ. ਦੇ ਸੀ. ਐੱਮ. ਡੀ. ਪ੍ਰਦੀਪ ਕੁਮਾਰ ਅੱਗਰਵਾਲ ਮੁਤਾਬਕ ਚਾਲੂ ਸੀਜ਼ਨ ’ਚ 15 ਜਨਵਰੀ ਤੱਕ 84,78,343 ਲੱਖ ਗੰਢ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦ ਲਈ ਹੈ ਅਤੇ 5-10 ਗੰਢ ਖਰੀਦ ਸਕਦੀ ਹੈ।
ਅੱਗਰਵਾਲ ਨੇ ਕਿਹਾ ਕਿ ਕਪਾਹ ਦੇ ਸਰਬੋਤਮ ਗ੍ਰੇਡ ਲਈ ਐੱਮ. ਐੱਸ. ਪੀ. 5,825 ਰੁਪਏ ਪ੍ਰਤੀ ਕੁਇੰਟਲ ਹੈ। ਸੀ. ਸੀ. ਆਈ. ਚਾਲੂ ਕਪਾਹ ਸੀਜ਼ਨ ਸਾਲ 2020-21 ਨੇ ਸੀਜ਼ਨ ਦੀ ਸ਼ੁਰੂਆਤ ’ਚ 100-125 ਲੱਖ ਗੰਢ ਦੀ ਖਰੀਦ ਦਾ ਅਨੁਮਾਨ ਲਗਾਇਆ ਸੀ। ਇਸ ਦਰਮਿਆਨ ਬੰਗਲਾਦੇਸ਼ ਹੁਣ ਤੱਕ ਦੇਸ਼ ’ਚ ਬਰਾਮਦ ਹੋਣ ਵਾਲੀਆਂ ਲਗਭਗ 14 ਲੱਖ ਗੰਢਾਂ ਨਾਲ ਸਭ ਤੋਂ ਵੱਡਾ ਬਰਾਮਦਕਾਰ ਬਣ ਗਿਆ ਹੈ। ਅੱਗਰਵਾਲ ਨੇ ਕਿਹਾ ਕਿ ਹਾਲਾਂਕਿ ਦੋਹਾਂ ਸਰਕਾਰਾਂ ਦਰਮਿਆਨ ਸਮਝੌਤਾ ਹੋਣਾ ਬਾਕੀ ਹੈ।
ਰੁਜ਼ਗਾਰ ਪੈਦਾ ਕਰਨ ਲਈ KVIC ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਦਰਮਿਆਨ ਹੋਵੇਗਾ ਸਮਝੌਤਾ
NEXT STORY