ਗੈਜੇਟ ਡੈਸਕ—ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਪੂਰੀ ਦੁਨੀਆ 'ਚ ਪ੍ਰੇਸ਼ਾਨੀ ਦਾ ਸਬਬ ਬਣ ਗਿਆ ਹੈ। ਹਲਕੀ ਜਿਹੀ ਛਿੱਕ ਆਉਣ 'ਤੇ ਵੀ ਨੇੜੇ-ਤੇੜੇ ਦੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਜਾ ਰਿਹਾ ਹੈ। ਉੱਥੇ ਸਰਕਾਰ ਵੀ ਵਿਗਿਆਪਨ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਵਿਚਾਲੇ ਜਿਓ ਅਤੇ ਬੀ.ਐੱਸ.ਐੱਨ.ਐੱਲ. ਨੇ ਵੀ ਆਪਣੀ ਕਾਲਰ ਟਿਊਨ ਬਦਲ ਦਿੱਤੀ ਹੈ।
ਜਿਓ ਅਤੇ ਬੀ.ਐੱਸ.ਐੱਨ.ਐੱਲ. ਕੰਪਨੀਆਂ ਆਪਣੇ ਕਸਟਮਰਸ ਨੂੰ ਕਾਲਰ ਟਿਊਨ ਰਾਹੀਂ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕ ਕਰ ਰਹੀਆਂ ਹਨ।
ਜਿਓ ਅਤੇ ਬੀ.ਐੱਸ.ਐੱਨ.ਐੱਲ. ਦੇ ਨੰਬਰ 'ਤੇ ਕਾਲ ਕਰਨ 'ਤੇ ਇਕ ਸੰਦੇਸ਼ ਸੁਣਾਈ ਦੇ ਰਿਹਾ ਹੈ ਜਿਸ 'ਚ ਇਕ ਵਿਅਕਤੀ ਦੇ ਖੰਘਣ ਦੀ ਆਵਾਜ਼ ਆਉਂਦੀ ਹੈ ਅਤੇ ਫਿਰ ਇਕ ਮਹਿਲਾ ਦੀ ਆਵਾਜ਼ ਆਉਂਦੀ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਖੰਘਣ ਜਾਂ ਛਿੱਕਣ ਵੇਲੇ ਆਪਣੇ ਮੁੰਹ 'ਤੇ ਰੂਮਾਲ ਰੱਖੋ, ਆਪਣੇ ਹੱਥਾਂ ਨੂੰ ਲਗਾਤਾਰ ਸਾਬੁਨ ਨਾਲ ਧੋਵੋ, ਆਪਣੀ ਅੱਖ, ਨੱਕ, ਮੁੰਹ ਨੂੰ ਛੂਹਣ 'ਚ ਸਾਵਧਾਨੀ ਵਰਤੋਂ। ਜੇਕਰ ਕਿਸੇ ਨੂੰ ਖੰਘਣ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਉਸ ਤੋਂ ਘਟੋ-ਘੱਟ ਇਕ ਮੀਟਰ ਦੀ ਦੂਰੀ ਬਣਾਏ ਰੱਖੋ। ਜ਼ਰੂਰਤ ਪੈਣ 'ਤੇ ਨੇੜਲੇ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ 0111239580467 'ਤੇ ਸੰਪਰਕ ਕਰੋ।
ਇਹ ਵੀ ਪੜ੍ਹੋ -
ਕੋਰੋਨਾਵਾਇਰਸ ਨਾਲ ਪਾਕਿ ਨੂੰ 6.1 ਕਰੋੜ ਡਾਲਰ ਦੇ ਨੁਕਸਾਨ ਦਾ ਅਨੁਮਾਨ:ADB
NEXT STORY