ਨਿਊਯਾਰਕ—ਆਮਤੌਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਕੈਫੀਨ ਦੇ ਇਸਤੇਮਾਲ ਨਾਲ ਦਿਮਾਗੀ ਗਤੀਵਿਧੀਆਂ ਵਧਾਈਆਂ ਜਾ ਸਕਦੀਆਂ ਹਨ ਪਰ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਰਚਨਾਤਮਕਤਾ 'ਚ ਵਾਧਾ ਹੁੰਦਾ ਹੈ। ਹੁਣ ਇਸ ਦੇ ਬਾਰੇ 'ਚ ਇਕ ਅਜਿਹਾ ਅਧਿਐਨ ਸਾਹਮਣੇ ਆਇਆ ਹੈ ਜੋ ਇਸ ਦੇ ਅਸਰ ਨੂੰ ਸਪਸ਼ਟ ਕਰਨ ਦਾ ਦਾਅਵਾ ਕਰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਕੈਫੀਨ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਸਮੱਸਿਆਵਾਂ ਦੇ ਸਮਾਧਾਨ ਕਰਨ ਦੀ ਸਾਡੀ ਸਮਰਥਾ ਨੂੰ ਵਧਾਉਂਦਾ ਹੈ ਪਰ ਇਸ ਦਾ ਰਚਨਾਤਮਕਤਾ ਨਾਲ ਕੋਈ ਸਬੰਧ ਨਹੀਂ ਹੈ। ਕੈਫੀਨ ਇਕ ਕੈਮਿਕਲ ਹੈ ਜੋ ਚਾਹ, ਕੌਫੀ, ਸਾਫਟ ਡ੍ਰਿੰਕਸ ਆਦਿ ਉਤਪਾਦਾਂ 'ਚ ਪਾਇਆ ਜਾਂਦਾ ਹੈ, ਜਿਸ ਦਾ ਸੇਵਨ ਸੁਸਤੀ ਆਦਿ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਅਧਿਐਨ 'ਚ ਦੱਸਿਆ ਗਿਆ ਹੈ ਕਿ ਕੈਫੀਨ ਦੇ ਸੇਵਨ ਨਾਲ ਇਕਾਗਰਤਾ 'ਚ ਵਾਧਾ ਹੁੰਦਾ ਹੈ ਅਤੇ ਕਿਸੇ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਨ ਦੀ ਸਮਰਥਾ ਵਧਦੀ ਹੈ ਅਤੇ ਸਰੀਰਿਕ ਗਤੀਸ਼ੀਲਤਾ 'ਚ ਵੀ ਸੁਧਾਰ ਆਉਂਦਾ ਹੈ। ਇਸ ਦਾ ਰਚਨਾਤਮਕਤਾ 'ਤੇ ਕਿੰਨਾ ਪ੍ਰਭਾਵ ਪੈਂਦਾ ਹੈ ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਅਜੇ ਤਕ ਉਪਲੱਬਧ ਨਹੀਂ ਹੈ।
ਪੱਛਮੀ ਸਭਿਅਤਨਾ ਨਾਲ ਜੁੜੀ ਹੈ ਕੈਫੀਨ
ਅਮਰੀਕਾ ਦੀ ਅਰਕੰਸਾਸ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਖੋਜਕਾਰ ਡਾਇਰਾ ਜਲੇਬਿਨਾ ਨੇ ਕਿਹਾ ਕਿ ਪੱਛਮੀ ਸਭਿਅਤਾ 'ਚ, ਰਚਨਾਤਮਕ ਪੇਸ਼ੇ ਅਤੇ ਜੀਵਨਸ਼ੈਲੀ ਨਾਲ ਕੈਫੀਨ ਸਵਾਭਾਵਿਕ ਰੂਪ ਨਾਲ ਜੁੜੀ ਹੋਈ ਹੈ। ਇਥੇ ਜ਼ਿਆਦਾਤਰ ਪੇਸ਼ੇਵਰ ਚੁਸਤ ਬਣੇ ਰਹਿਣ ਲਈ ਕੌਫੀ ਅਤੇ ਸਾਫਟ ਡ੍ਰਿੰਕਸ ਦਾ ਸੇਵਨ ਕਰਦੇ ਹਨ। ਇਹ ਅਧਿਐਨ ਕਾਨਸ਼ਿਅਸਨੇਸ ਐਂਡ ਕਾਗਨਿਸ਼ਨ ਨਾਮਕ ਜਰਨਲ 'ਚ ਪ੍ਰਕਾਸ਼ਿਤ ਹੋਇਆ ਹੈ। ਇਸ 'ਚ ਖੋਜਕਾਰਾਂ ਨੇ ਪਾਇਆ ਹੈ ਕਿ ਕੈਫੀਨ ਦੇ ਸੇਵਨ ਨਾਲ ਕੰਵਜਰੇਟ ਥਿੰਕਿਗ (ਧਿਆਨ ਭਟਕਨਾ) 'ਚ ਸੁਧਾਰ ਆ ਸਕਦਾ ਹੈ।
ਇੰਝ ਕੀਤਾ ਗਿਆ ਅਧਿਐਨ
ਇਸ ਅਧਿਐਨ ਲਈ ਖੋਜਕਾਰਾਂ ਨੇ 80 ਲੋਕਾਂ ਦੇ ਇਕ ਸਮੂਹ ਨੂੰ ਜਾਂ ਤਾਂ 200 ਐੱਮ.ਜੀ. ਕੈਫੀਨ ਦੀ ਗੋਲੀ ਦਿੱਤੀ ਗਈ ਜਾਂ ਇਨੇਂ ਦੀ ਹੀ ਇਕ ਕੱਪ ਕੌਫੀ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਦੇ ਧਿਆਨ ਲਗਾਉਣ ਦੀ ਸਮਰਥਾ ਅਤੇ ਮਨ ਸਥਿਤੀ ਦਾ ਪ੍ਰੀਖਣ ਕੀਤਾ ਗਿਆ।
ਖੋਜਕਾਰਾਂ ਨੇ ਦੱਸਿਆ ਕਿ ਰਚਨਾਤਮਕਤਾ ਦੇ ਸਬੰਧ 'ਚ ਜਦ ਇਸ ਦੇ ਨਤੀਜਿਆਂ ਦੀ ਘੋਖ ਕੀਤੀ ਗਈ ਤਾਂ ਦਿਮਾਗ 'ਤੇ ਇਸ ਦਾ ਕੁਝ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ, ਅਜਿਹਾ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੈਫੀਨ ਦਾ ਸੇਵਨ ਕੀਤਾ ਸੀ ਉਹ ਘੱਟ ਪ੍ਰੇਸ਼ਾਨ ਸਨ। ਖੋਜਕਾਰਾਂ ਨੇ ਕਿਹਾ ਕਿ 200 ਐੱਮ.ਜੀ. ਕੈਫੀਨ ਦੀ ਗੋਲੀ ਦੇ ਸੇਵਨ ਨਾਲ ਸਮੱਸਿਆਵਾਂ ਦੇ ਹੱਲ ਦੀ ਸਮਰਥਾ 'ਤੇ ਵਧੀਆ ਪ੍ਰਭਾਵ ਦੇਖਿਆ ਗਿਆ ਪਰ ਰਚਨਾਤਮਕ ਸੋਚ 'ਤੇ ਇਹ ਬੇਅਸਰ ਦਿਖਿਆ। ਇਸ ਦਾ ਮਲਤਬ ਹੈ ਕਿ ਆਪਣੇ ਦਿਮਾਗ ਨੂੰ ਚੁਸਤ ਬਣਾਏ ਰੱਖਣ ਲਈ ਤੁਸੀਂ ਕੌਫੀ ਪੀਂਦੇ ਰਹੋ ਅਤੇ ਇਸ ਦਾ ਤੁਹਾਡੀ ਰਚਨਾਤਮਕਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ -
ਕੋਰੋਨਾ ਵਾਇਰਸ ਮਰੀਜ਼ਾਂ ਲਈ ਬਣਾਇਆ 5 ਮੰਜ਼ਿਲਾ ਆਈਸੋਲੇਸ਼ਨ ਸੈਂਟਰ ਢਹਿ-ਢੇਰੀ, 70 ਲੋਕ ਹੇਠਾਂ ਦੱਬੇ
NEXT STORY