ਬਿਜ਼ਨੈੱਸ ਡੈਸਕ—ਅਕਸਰ ਲੋਕਾਂ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਮੈਨੇਜ ਕਰਨ 'ਚ ਥੋੜੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਇੰਡਸਇੰਡ ਬੈਂਕ ਨੇ ਯੂਜ਼ਰਸ ਦੀ ਪ੍ਰੇਸ਼ਾਨੀ ਨੂੰ ਥੋੜਾ ਘੱਟ ਕਰ ਦਿੱਤਾ ਹੈ। ਇੰਡਸਇੰਡ ਬੈਂਕ ਨੇ ਦੇਸ਼ ਦਾ ਪਹਿਲਾਂ ਡਿਊ ਕਾਰਡ ਲਾਂਚ ਕੀਤਾ ਹੈ। ਮਤਲਬ ਹੁਣ ਯੂਜ਼ਰਸ ਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਲਈ ਵੱਖ-ਵੱਖ ਕਾਰਡਸ ਦਾ ਇਸਤੇਮਾਲ ਨਹੀਂ ਕਰਨਾ ਪਵੇਗਾ। ਇੰਡਸਇੰਡ ਬੈਂਕ ਦੇ ਡਿਊ ਕਾਰਡ ਜ਼ਰੀਏ ਹੁਣ ਯੂਜ਼ਰਸ ਇਕ ਹੀ ਕਰਾਡ ਤੋਂ ਡੈਬਿਟ ਅਤੇ ਕ੍ਰੈਡਿਟ ਦਾ ਇਸਤੇਮਾਲ ਕਰ ਸਕਦੇ ਹਨ।

ਇੰਡਸਇੰਡ ਦੀ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਸ 'ਤੇ ਦੋ EMV ਚਿੱਪ ਅਤੇ 2 ਮੈਗਨੈਟਿਕ ਸਟਰਿਪਸ ਲਗੀਆਂ ਹੋਣਗੀਆਂ। ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਇਕ ਹੀ ਸਟੇਟਮੈਂਟ ਆਵੇਗੀ।

ਇਹ ਨਹੀਂ, ਤੁਸੀਂ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਨੂੰ ਇਕ ਨਾਲ ਜੋੜ ਕੇ ਵੀ ਇਸਤੇਮਾਲ ਕਰ ਸਕੋਗੇ।

ਇਸ ਕਾਰਡ ਦੀ ਇਕ ਪਾਸੇ ਡੈਬਿਟ ਕਾਰਡ ਦੀ ਸੁਵਿਧਾ ਤਾਂ ਦੂਜੇ ਪਾਸੇ ਕ੍ਰੈਡਿਟ ਕਾਰਡ ਦੀ ਵਿਵਸਥਾ ਕੀਤੀ ਗਈ ਹੈ। ਜਿਸ ਨੂੰ ਤੁਸੀਂ ਜ਼ਰੂਰਤ ਮੁਤਾਬਕ ਇਸਤੇਮਾਲ ਕਰ ਸਕਦੇ ਹੋ। ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਤੁਸੀਂ ਵੈੱਬਸਾਈਟ 'ਤੇ ਹੀ ਫਾਰਮ ਭਰ ਕੇ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਇਥੇ ਇਕ ਫਾਰਮ ਦਿੱਤਾ ਗਿਆ ਹੈ। ਇਸ ਫਾਰਮ ਨੂੰ ਚਾਹੇ ਤੁਸੀਂ ਬੈਂਕ ਦੇ ਮੌਜੂਦਾ ਗਾਹਕ ਹੋ ਚਾਹੇ ਨਾ ਹੋਵੋ, ਇਥੇ ਪੂਰੀ ਡਿਟੇਲ ਭਰ ਕੇ ਅਪਲਾਈ ਕਰ ਸਕਦੇ ਹੋ।

ਅਜੇ ਫਿਲਹਾਲ ਇਹ ਕਾਰਡ ਕੁਝ ਹੀ ਸਹਿਰਾਂ 'ਚ ਦਿੱਤੇ ਜਾ ਰਹੇ ਹਨ। ਸੰਭਾਵਨਾ ਹੈ ਕਿ ਬੈਂਕ ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਇਹ ਕਾਰਡ ਵੰਡਣਾ ਸ਼ੁਰੂ ਕਰ ਦੇਣਗੇ। ਇਸ ਕਾਰਡ ਤੋਂ ਬਾਅਦ ਤੁਹਾਨੂੰ ਦੋ-ਦੋ ਵੱਖ ਕਾਰਡ ਰੱਖਣ ਦੀ ਝੰਝਟ ਤੋਂ ਛੁੱਟਕਾਰਾ ਮਿਲ ਜਾਵੇਗਾ।
2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ : BCG
NEXT STORY