ਨਵੀਂ ਦਿੱਲੀ (ਇੰਟ.)- ਕੌਮਾਂਤਰੀ ਅਤੇ ਘਰੇਲੂ ਬਾਜ਼ਾਰ ’ਚ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਵੱਲੋਂ ਵੇਚੀ ਜਾਣ ਵਾਲੀ ਕਪਾਹ ਦੀਆਂ ਕੀਮਤਾਂ ’ਚ ਹਾਲੀਆ ਵਾਧੇ ਨਾਲ ਛੋਟੀਆਂ ਟੈਕਸਟਾਈਲ ਮਿੱਲਾਂ ’ਤੇ ਸੰਕਟ ਆ ਗਿਆ ਹੈ। ਹਾਲਾਂਕਿ ਭਾਰਤੀ ਕਪਾਹ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਭਾਰਤੀ ਕਪਾਹ ਦੀਆਂ ਕੀਮਤਾਂ ਕੌਮਾਂਤਰੀ ਕੀਮਤਾਂ ਨਾਲੋਂ ਘੱਟ ਹਨ ਅਤੇ ਕਪਾਹ ਦੀ ਮੰਗ ’ਚ ਤੇਜ਼ੀ ਆਈ ਹੈ। ਹਾਲਾਂਕਿ ਇਸ ਮਾਮਲੇ ਦੇ ਸਬੰਧ ਵਿਚ ਏ. ਪੀ. ਟੈਕਸਟਾਈਲ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਕੋਟੀ ਰਾਓ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਕਿ ਮਿੱਲਾਂ ਲਈ ਕਪਾਹ ਦੀ ਵਿਵਹਾਰਕ ਕੀਮਤ ਲਗਭਗ 58,000 ਰੁਪਏ ਪ੍ਰਤੀ ਗੰਢ (254 ਕਿਲੋ) ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੀ. ਸੀ. ਆਈ. ਵੱਲੋਂ ਵੇਚੀ ਗਈ ਕਪਾਹ ਦੀ ਕੀਮਤ 62,000 ਰੁਪਏ ਪ੍ਰਤੀ ਗੰਢ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਟੈਕਸਟਾਈਲ ਮਿੱਲਾਂ ਦੇ ਬੰਦ ਹੋਣ ਦਾ ਖਦਸ਼ਾ
ਕੋਟੀ ਰਾਓ ਨੇ ਦੋਸ਼ ਲਾਇਆ ਕਿ ਸੀ. ਸੀ. ਆਈ. ਵੱਲੋਂ ਵੇਚੀ ਗਈ ਕਪਾਹ ਲਈ ਬੋਲੀ ਲਾਉਣ ’ਤੇ ਕੁਝ ਲੋਕਾਂ ਨੇ ਇਸ ਦੇ ਭਾਅ ਵਧਾ ਦਿੱਤੇ ਹਨ। ਰਾਓ ਅਨੁਸਾਰ ਟੈਕਸਟਾਈਲ ਇੰਡਸਟਰੀ ਦੇ ਮੁੜ ਸੁਰਜੀਤ ਹੋਣ ਦੇ ਕੋਈ ਸੰਕੇਤ ਨਹੀਂ ਹਨ ਅਤੇ ਜੇ ਇਹੀ ਸਥਿਤੀ ਬਣੀ ਰਹੀ ਤਾਂ ਕਈ ਟੈਕਸਟਾਈਲ ਮਿੱਲਾਂ ਬੰਦ ਹੋ ਜਾਣਗੀਆਂ।
ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ
ਭਾਰਤੀ ਕਪਾਹ ਦੀਆਂ ਕੌਮਾਂਤਰੀ ਕੀਮਤਾਂ
ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੁਲ ਗਣਾਤਰਾ ਨੇ ਕਿਹਾ ਕਿ ਮੌਜੂਦਾ ਭਾਰਤੀ ਕਪਾਹ ਦੀਆਂ ਕੀਮਤਾਂ ਕੌਮਾਂਤਰੀ ਕੀਮਤਾਂ ਤੋਂ ਲਗਭਗ 4,000 ਰੁਪਏ ਪ੍ਰਤੀ ਗੰਢ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਉਮੀਦ ਹੈ ਕਿ ਇਸ ਸੀਜ਼ਨ ’ਚ ਕਪਾਹ ਦੀ ਬਰਾਮਦ ਲਗਭਗ 20 ਲੱਖ ਗੰਢ ਹੋਵੇਗੀ। ਭਾਰਤੀ ਫਸਲ ਦਾ ਲਗਭਗ 65 ਫੀਸਦੀ ਯਾਨੀ ਲਗਭਗ 200 ਲੱਖ ਗੰਢ ਮੰਡੀ ’ਚ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਕੀਮਤ ਤੈਅ ਕਰਨ ’ਤੇ ਕਰਨਾ ਚਾਹੀਦੈ ਮੁੜ ਵਿਚਾਰ
ਦੂਜੇ ਪਾਸੇ ਤਾਮਿਲਨਾਡੂ ’ਚ ਐੱਮ. ਐੱਸ. ਐੱਮ. ਈ. ਮਿੱਲ ਚਲਾਉਣ ਵਾਲੇ ਐੱਨ. ਪ੍ਰਦੀਪ ਦੇ ਹਵਾਲੇ ਨਾਲ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਇਕ ਹਫਤੇ ’ਚ ਸੀ. ਸੀ. ਆਈ. ਵੱਲੋਂ ਵੇਚੀ ਗਈ ਕਪਾਹ ਦੀਆਂ ਕੀਮਤਾਂ ’ਚ ਲਗਭਗ 3,500 ਰੁਪਏ ਪ੍ਰਤੀ ਗੰਢ ਵਾਧਾ ਨਿਰਮਾਤਾਵਾਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਟੈਕਸਟਾਈਲ ਇੰਡਸਟਰੀ ਖ਼ਰਾਬ ਕੌਮਾਂਤਰੀ ਮੰਗ ਨਾਲ ਜੂਝ ਰਹੀ ਹੈ, ਜਿਸ ਨਾਲ ਘਰੇਲੂ ਵਿਕਰੀ ਅਤੇ ਦਰਾਮਦ ਨੇ ਮੁਕਾਬਲੇਬਾਜ਼ੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਟੈਕਸਟਾਈਲ ਇੰਡਸਟਰੀ ਨੂੰ ਰੈੱਡ ਰੇਟਿੰਗ ਦਿੱਤੀ ਹੈ, ਜੋ ਸਥਿਤੀ ਦੀ ਗੰਭੀਰਤਾ ਨੂੰ ਹੋਰ ਉਜਾਗਰ ਕਰਦਾ ਹੈ। ਐੱਨ. ਪ੍ਰਦੀਪ ਨੇ ਕਿਹਾ ਕਿ ਸੀ. ਸੀ. ਆਈ. ਨੂੰ ਆਪਣੀ ਕੀਮਤ ਤੈਅ ਕਰਨ ਦੀ ਰਣਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ, ਧੜਾਮ ਨਾਲ ਡਿੱਗੇ ਸੈਂਸੈਕਸ-ਨਿਫਟੀ
NEXT STORY