ਨਵੀਂ ਦਿੱਲੀ : ਦੇਸ਼ 'ਚ ਵਧ ਰਹੀ ਆਬਾਦੀ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਦਾਲਾਂ ਦੀ ਮੰਗ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਮੰਗ ਦੇ ਕਾਰਨ ਦਾਲਾਂ ਦੀ ਫ਼ਸਲ ਦਾ ਰਕਬਾ ਘੱਟ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹਾਲਾਂਕਿ ਦੂਜੇ ਪਾਸੇ ਰਕਬਾ ਘਟਣ ਦੇ ਬਾਵਜੂਦ ਦਾਲਾਂ ਦਾ ਉਤਪਾਦਨ ਸਥਿਰ ਹੈ। ਪਿਛਲੇ ਤਿੰਨ ਸਾਲਾਂ ਦੌਰਾਨ 275 ਲੱਖ ਟਨ ਦਾਲਾਂ ਦਾ ਉਤਪਾਦਨ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਨੀਤੀ ਆਯੋਗ ਦੇ ਮੁਤਾਬਕ ਸਾਲ 2030 ਤੱਕ ਭਾਰਤ ਨੂੰ 326 ਲੱਖ ਟਨ ਤੋਂ ਵੀ ਵੱਧ ਦਾਲਾਂ ਦੀ ਲੋੜ ਪੈ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਲਗਭਗ 50 ਲੱਖ ਟਨ ਦਾਲਾਂ ਦੀ ਹੋਰ ਜ਼ਰੂਰਤ ਪਵੇਗੀ। ਇਸ ਕਮੀ ਨੂੰ ਦੂਰ ਕਰਨ ਲਈ ਕਿਸਾਨਾਂ ਨੂੰ ਦਾਲਾਂ ਬੀਜਣ ਲਈ ਉਤਸ਼ਾਹਿਤ ਕਰਨ ਲਈ ਵਧੀਆ ਮੁੱਲ ਦੇਣ ਵਰਗੀਆਂ ਨੀਤੀਆਂ ਅਪਣਾਉਂਣੀਆਂ ਹੋਣਗੀਆਂ। ਭਾਰਤ ਨੂੰ ਆਪਣੀ ਦਾਲਾਂ ਦੀ ਲੋੜ ਪੂਰੀ ਕਰਨ ਲਈ ਕੈਨੇਡਾ, ਮਿਆਂਮਾਰ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ 20 ਹਜ਼ਾਰ ਕਰੋੜ ਰੁਪਏ ਦੀਆਂ ਦਾਲਾਂ ਦਾ ਆਯਾਤ ਕਰਨਾ ਪੈਂਦਾ ਹੈ। ਭਾਰਤ ਨੇ ਇਸ ਕਮੀ ਨੂੰ ਦੂਰ ਕਰਨ ਲਈ ਅਗਲੇ ਪੰਜ ਸਾਲਾਂ 'ਚ 325.47 ਲੱਖ ਟਨ ਦਾਲਾਂ ਉਤਪਾਦਨ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਦੱਸ ਦੇਈਏ ਕਿ ਸਾਉਣੀ ਦੇ ਸੀਜ਼ਨ 'ਚ ਦਾਲਾਂ ਦੀ ਫ਼ਸਲ ਦਾ ਰਕਬਾ 6 ਲੱਖ ਹੈਕਟੇਅਰ ਤੱਕ ਘਟਿਆ ਹੈ। ਇਸ ਲਈ ਖੇਤੀਬਾੜੀ ਮੰਤਰਾਲਾ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਤਕਨੀਕੀ ਸੁਵਿਧਾਵਾਂ ਦੇਣ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਝਾਰਖੰਡ, ਬਿਹਾਰ, ਛੱਤੀਸਗੜ੍ਹ, ਉੜੀਸਾ, ਬੰਗਾਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਆਦਿ ਸੂਬਿਆਂ 'ਚ ਰਕਬਾ ਵਧਣ ਦੀ ਉਮੀਦ ਹੈ। ਸਾਲ 2014-15 'ਚ 171.5 ਲੱਖ ਟਨ ਦਾਲਾਂ ਦਾ ਉਤਪਾਦਨ ਹੋਇਆ, ਜੋ 2022-23 'ਚ ਵਧ ਕੇ 278 ਲੱਖ ਟਨ ਹੋ ਗਿਆ ਸੀ। ਭਾਵ ਪਿਛਲੇ 9 ਸਾਲਾਂ ਦੌਰਾਨ ਦਾਲਾਂ ਦੇ ਉਤਪਾਦਨ 'ਚ 62 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਹਾਲਾਂਕਿ ਮੌਸਮ ਦੇ ਕਾਰਨ ਹੁਣ ਪਿਛਲੇ ਕੁਝ ਸਾਲਾਂ ਦੌਰਾਨ ਦਾਲਾਂ ਦੇ ਉਤਪਾਦਨ 'ਚ ਜ਼ਿਆਦਾ ਵਾਧਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੋਅ ਬਾਈਡੇਨ ਦੀ ਪਾਬੰਦੀ ਕਾਰਨ ਪਰੇਸ਼ਾਨ ਅਮਰੀਕੀ ਚਿੱਪ ਕੰਪਨੀਆਂ, ਕਾਰੋਬਾਰ ਬਚਾਉਣ ਲਈ ਕੀਤੀ ਇਹ ਮੰਗ
NEXT STORY