ਬਿਜਨੈੱਸ ਡੈਸਕ- ਯੂਕ੍ਰੇਨ 'ਤੇ ਰੂਸ ਦਾ ਹਮਲਾ ਤੇਜ਼ ਹੋਣ ਦੇ ਵਿਚਾਲੇ ਕੱਚੇ ਤੇਲ ਦਾ ਭਾਅ ਲਗਾਤਾਰ ਉਛਲ ਰਿਹਾ ਹੈ। ਮਹਿੰਗਾ ਤੇਲ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਇੰਵੈਸਟਮੈਂਟ ਬੈਂਕਰ ਮਾਰਗਨ ਸਟੈਨਲੀ ਦਾ ਕਹਿਣਾ ਹੈ ਕਿ ਜੇਕਰ ਰੂਸ ਤੋਂ ਤੇਲ ਦੀ ਸਪਲਾਈ ਅੱਗੇ ਵੀ ਬੰਦ ਰਹਿੰਦੀ ਹੈ ਤਾਂ ਇੰਟਰਨੈਸ਼ਨਲ ਮਾਰਕਿਟ 'ਚ ਕੱਚਾ ਤੇਲ 185 ਡਾਲਰ ਦੇ ਪੱਧਰ 'ਤੇ ਪਹੁੰਚ ਸਕਦਾ ਹੈ। ਵੀਰਵਾਰ ਨੂੰ ਕੱਚਾ ਤੇਲ 120 ਡਾਲਰ ਦੇ ਪੱਧਰ 'ਤੇ ਪਹੁੰਚ ਚੁੱਕਾ ਸੀ ਅਤੇ ਅੱਜ ਇਹ 110 ਡਾਲਰ ਦੇ ਰੇਂਜ 'ਚ ਟਰੈਂਡ ਕਰ ਰਿਹਾ ਹੈ।
ਦਰਅਸਲ ਰੂਸ ਦੇ ਖ਼ਿਲਾਫ਼ ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ ਪਾਬੰਦੀਆਂ ਲਗਾ ਰਹੇ ਹਨ। ਇਸ ਦੇ ਕਾਰਨ ਵੀ ਉਹ ਤੇਲ ਦਾ ਖੁੱਲ੍ਹ ਕੇ ਨਿਰਯਾਤ ਨਹੀਂ ਕਰ ਪਾ ਰਿਹਾ ਹੈ। ਰੂਸ ਅਜੇ 66 ਫੀਸਦੀ ਤੇਲ ਦਾ ਨਿਰਯਾਤ ਨਹੀਂ ਕਰ ਪਾ ਰਿਹਾ ਹੈ। ਸ਼ਾਰਟ ਟਰਮ 'ਚ ਆਇਲ ਸਪਲਾਈ ਦੀ ਸਮੱਸਿਆ ਇੰਨੀ ਵੱਧ ਜਾਵੇਗੀ ਕਿ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਬਣਿਆ ਰਹੇਗਾ। ਰੂਸ 'ਤੇ ਤਮਾਮ ਤਰ੍ਹਾਂ ਦੇ ਸੈਕਸ਼ਨ ਲਗਾਉਣ ਨਾਲ ਗਲੋਬਲ ਐਨਰਜੀ ਮਾਰਕਿਟ 'ਤੇ ਕਾਫੀ ਬੁਰਾ ਨੁਕਸਾਨ ਹੋਵੇਗਾ। ਖਾਸ ਕਰਕੇ ਯੂਰਪ ਦੇ ਦੇਸ਼ਾਂ ਨੂੰ ਇਸ ਦਾ ਗੰਭੀਰ ਨਤੀਜਾ ਭੁਗਤਣਾ ਹੋਵੇਗਾ। ਰੂਸ ਦੀ ਤਰ੍ਹਾਂ ਨਾਲ ਯੂਰਪ ਅਤੇ ਅਮਰੀਕਾ ਨੂੰ ਹੋਣ ਵਾਲੇ ਤੇਲ ਨਿਰਯਾਤ 'ਤੇ ਫਿਲਹਾਲ ਰੋਜ਼ਾਨਾ ਆਧਾਰ 'ਤੇ 4.3 ਮਿਲੀਅਨ ਬੈਰਲ ਦੀ ਕਮੀ ਆਵੇਗੀ।
ਸਭ ਤੋਂ ਹੇਠਲੇ ਪੱਧਰ ਦੇ ਕਰੀਬ ਪਹੁੰਚਿਆ ਰੁਪਿਆ
NEXT STORY