ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।ਸ਼ਨੀਵਾਰ ਨੂੰ ਬ੍ਰੇਂਟ ਕਰੂਡ ਆਇਲ 5.11 ਫ਼ੀਸਦੀ ਦੀ ਗਿਰਾਵਟ ਨਾਲ 61.99 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।ਡਬਲਯੂ. ਟੀ. ਆਈ. ਕਰੂਡ ਵੀ 5.46 ਫ਼ੀਸਦੀ ਦੀ ਗਿਰਾਵਟ ਨਾਲ 53.50 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਨਰਮੀ ਦਾ ਅਸਰ ਭਾਰਤੀ ਬਾਜ਼ਾਰ 'ਚ ਦਿਸ ਰਿਹਾ ਹੈ।ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਅੱਜ ਪੈਟੋਰਲ ਦੇ ਮੁੱਲ 12 ਪੈਸੇ ਅਤੇ ਡੀਜ਼ਲ ਦੇ 20 ਪੈਸੇ ਤਕ ਘੱਟ ਹੋਏ ਹਨ।
ਦਿੱਲੀ 'ਚ ਪੈਟੋਰਲ ਦੇ ਮੁੱਲ 'ਚ 12 ਪੈਸੇ ਦੀ ਕਟੌਤੀ ਹੋਈ ਹੈ ਅਤੇ ਹੁਣ ਇਹ ਘਟ ਕੇ 71.50 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਕੋਲਕਾਤਾ 'ਚ ਇਹ 4 ਪੈਸੇ ਦੀ ਕਟੌਤੀ ਤੋਂ ਬਾਅਦ 73.71 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਦੇ ਰੂਪ 'ਚ ਮਸ਼ਹੂਰ ਮੁੰਬਈ 'ਚ ਪੈਟੋਰਲ 12 ਪੈਸੇ ਸਸਤਾ ਹੋਇਆ ਹੈ ਅਤੇ ਹੁਣ ਇਸ ਦੀ ਨਵੀਂ ਕੀਮਤ 77.16 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਚੇਨਈ 'ਚ ਇਹ 12 ਪੈਸੇ ਦੀ ਕਟੌਤੀ ਤੋਂ ਬਾਅਦ 74.27 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।ਉੱਥੇ ਹੀ, ਦਿੱਲੀ 'ਚ ਡੀਜ਼ਲ 20 ਪੈਸੇ ਦੀ ਕਟੌਤੀ ਤੋਂ ਬਾਅਦ 66.16 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।ਜਲੰਧਰ 'ਚ ਪੈਟਰੋਲ ਦੀ ਕੀਮਤ 71.37 ਰੁਪਏ ਲਿਟਰ ਤੇ ਡੀਜ਼ਲ ਦੀ 65.03 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਹਵਾਈ ਜਹਾਜ਼ ਈਂਧਨ ਸਸਤਾ
ਲਗਾਤਾਰ 3 ਮਹੀਨੇ ਵਧਣ ਤੋਂ ਬਾਅਦ ਜੂਨ 'ਚ ਜਹਾਜ਼ ਈਂਧਨ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਜਿਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ ਦਿੱਲੀ 'ਚ ਜੂਨ 'ਚ ਜਹਾਜ਼ ਈਂਧਨ 67.05 ਰੁਪਏ ਸਸਤਾ ਹੋ ਕੇ 65,006.80 ਰੁਪਏ ਪ੍ਰਤੀ ਕਿਲੋਲਿਟਰ ਰਹਿ ਗਿਆ ਹੈ। ਮਈ 'ਚ ਇਸ ਦੀ ਕੀਮਤ 65,067.85 ਰੁਪਏ ਪ੍ਰਤੀ ਕਿਲੋਲਿਟਰ ਸੀ। ਕੋਲਕਾਤਾ 'ਚ ਇਸ ਦੀ ਕੀਮਤ 70,726.66 ਰੁਪਏ ਤੋਂ ਘਟ ਕੇ 70,421.41, ਮੁੰਬਈ 'ਚ 65,029.29 ਰੁਪਏ ਤੋਂ ਘਟ ਕੇ 64,946.04 ਅਤੇ ਚੇਨਈ 'ਚ 66, 298.65 ਰੁਪਏ ਤੋਂ ਘਟ ਕੇ 66,069.55 ਰੁਪਏ ਪ੍ਰਤੀ ਕਿਲੋਲਿਟਰ ਰਹਿ ਗਈ ਹੈ। ਇਸ ਤੋਂ ਪਹਿਲਾਂ ਮਾਰਚ, ਅਪ੍ਰੈਲ ਅਤੇ ਮਈ 'ਚ ਜਹਾਜ਼ ਈਂਧਨ ਮਹਿੰਗਾ ਹੋਇਆ ਸੀ।
ਪਾਕਿ 'ਚ ਮਹਿੰਗਾਈ ਦੀ ਮਾਰ
ਪਾਕਿਸਤਾਨ 'ਚ ਪੈਟੋਰਲ ਦੀ ਕੀਮਤ ਜੂਨ ਮਹੀਨੇ ਲਈ 4.26 ਰੁਪਏ ਪ੍ਰਤੀ ਲਿਟਰ ਵਧ ਕੇ 112.68 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਅਤੇ ਹਾਈਸਪੀਡ ਡੀਜ਼ਲ 4.50 ਰੁਪਏ ਮਹਿੰਗਾ ਹੋ ਕੇ 126.82 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ।ਪੈਟੋਰਲ ਅਤੇ ਡੀਜ਼ਲ ਦੇ ਮੁੱਲ 'ਚ ਵਾਧੇ ਤੋਂ ਇਲਾਵਾ ਇੱਥੇ ਮਿੱਟੀ ਦਾ ਤੇਲ 1.69 ਰੁਪਏ ਪ੍ਰਤੀ ਲਿਟਰ ਅਤੇ ਹਲਕਾ ਡੀਜ਼ਲ 1.68 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ।ਇੱਥੇ ਦੋਵਾਂ ਉਤਪਾਦਾਂ ਦੇ ਮੁੱਲ ਕ੍ਰਮਵਾਰ 98.46 ਅਤੇ 88.62 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਪਾਕਿ ਸਰਕਾਰ ਨੇ ਮਈ ਮਹੀਨੇ 'ਚ ਵੀ ਪੈਟਰੋਲੀਅਮ ਪਦਾਰਥਾਂ ਦੇ ਮੁੱਲ 'ਚ 9.42 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਸੀ।
GSP ਦਰਜਾ ਖਤਮ ਹੋਣ ਨਾਲ ਭਾਰਤ ਨੂੰ ਕੀ ਪੈਣ ਵਾਲਾ ਹੈ ਫਰਕ, ਜਾਣੋ
NEXT STORY