ਗੁਰੂਹਰਸਹਾਏ (ਸੁਨੀਲ ਵਿੱਕੀ, ਸੁਨੀਲ ਵਿੱਕੀ) : ਪਿੰਡ ਅਵਾਨ ’ਚ ਇਕ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ’ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸੁਖਪ੍ਰੀਤ ਕੌਰ ਪਤਨੀ ਕਲਗਾ ਸਿੰਘ ਨੇ ਦੋਸ਼ ਲਾਉਂਦੇ ਦੱਸਿਆ ਕਿ 20 ਅਕਤੂਬਰ ਨੂੰ ਜਦੋਂ ਉਸ ਦਾ ਪਤੀ ਕਲਗਾ ਸਿੰਘ ਅਤੇ ਉਸ ਦਾ ਪੁੱਤਰ ਸਵੇਰੇ ਖੇਤਾਂ ’ਚ ਚੱਕਰ ਲਾਉਣ ਗਏ ਤਾਂ ਮੁਖਤਿਆਰ ਸਿੰਘ ਪੁੱਤਰ ਉਜਾਗਰ ਸਿੰਘ, ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਬਲਜੀਤ ਕੌਰ, ਹਰਜਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਅਵਾਨ, ਮੁਖਤਿਆਰ ਸਿੰਘ ਦੀ ਪਤਨੀ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਉਸ ਦਾ ਪਤੀ ਤੇ ਪੁੱਤਰ ਬਚ ਕੇ ਘਰ ਆ ਗਏ ਅਤੇ ਸ਼ਾਮ ਕਰੀਬ 5:30 ਵਜੇ ਜਦੋਂ ਉਸ ਦਾ ਪਤੀ ਕਲਗਾ ਸਿੰਘ ਅਤੇ ਉਸ ਦਾ ਭਹਿਣੋਈ ਲਵਪ੍ਰੀਤ ਸਿੰਘ, ਸਰਪੰਚ ਨੂੰ ਲੈਣ ਜਾ ਰਹੇ ਸਨ ਤਾਂ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਦ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੇ ਪਤੀ ਅਤੇ ਭਹਿਣੋਈ ਨੂੰ ਮੁਖਤਿਆਰ ਸਿੰਘ ਨੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਦੇ ਪਤੀ ਕਲਗਾ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦੀਵਾਲੀ ਮਨਾਉਣ ਲਈ ਪਟਾਕੇ ਲੈਣ ਜਾ ਰਹੇ ਨੌਜਵਾਨਾਂ ਨਾਲ ਹਾਦਸਾ, ਇਕ ਦੀ ਮੌਤ
NEXT STORY