ਨਵੀਂ ਦਿੱਲੀ—ਦੇਸ਼ ਦਾ ਕੱਚੇ ਤੇਲ ਦਾ ਆਯਾਤ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਯਾਨੀ ਅਪ੍ਰੈਲ-ਨਵੰਬਰ 'ਚ 52.58 ਫੀਸਦੀ ਵਧ ਕੇ 146.57 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਹਾਲਾਂਕਿ ਸੋਨੇ ਦੀ ਦਰਾਮਦ 18.13 ਫੀਸਦੀ ਘੱਟ ਕੇ 27.21 ਅਰਬ ਡਾਲਰ ਰਹਿ ਗਈ। ਵਣਜ ਮੰਤਰਾਲੇ ਦੇ ਮੁਤਾਬਕ ਅਪ੍ਰੈਲ-ਨਵੰਬਰ 'ਚ ਕੋਲੇ ਅਤੇ ਕੋਕ ਦੀ ਦਰਾਮਦ 97.66 ਫੀਸਦੀ ਵਧ ਕੇ 37.25 ਅਰਬ ਡਾਲਰ 'ਤੇ ਪਹੁੰਚ ਗਈ ਹੈ। ਇਸ ਸਮੇਂ ਦੌਰਾਨ ਇਲੈਕਟ੍ਰੋਨਿਕਸ, ਰਸਾਇਣ, ਟਰਾਂਸਪੋਰਟ ਉਪਕਰਣ ਅਤੇ ਬਨਸਪਤੀ ਤੇਲ ਦੀ ਦਰਾਮਦ 'ਚ ਦੋਹਰੇ ਅੰਕ 'ਚ ਵਾਧਾ ਹੋਇਆ ਹੈ।
ਪੈਟਰੋਲੀਅਮ ਨਿਰਯਾਤ 'ਚ 58.8 ਫੀਸਦੀ ਵਾਧਾ
ਨਿਰਯਾਤ ਖੇਤਰ 'ਚ ਸਭ ਤੋਂ ਜ਼ਿਆਦਾ ਗਿਰਾਵਟ ਇੰਜੀਨੀਅਰਿੰਗ ਉਤਪਾਦਾਂ, ਕਪਾਹ, ਟੈਕਸਟਾਈਲ ਵਰਗ 'ਚ ਦਰਜ ਕੀਤੀ ਗਈ। ਹਾਲਾਂਕਿ, ਪੈਟਰੋਲੀਅਮ ਨਿਰਯਾਤ 58.88 ਫੀਸਦੀ ਵਧ ਕੇ 62.65 ਅਰਬ ਡਾਲਰ ਹੋ ਗਿਆ। ਰਤਨ ਅਤੇ ਗਹਿਣਿਆਂ ਦੀ ਬਰਾਮਦ 'ਚ ਗਿਰਾਵਟ ਆਈ ਹੈ।
ਕੇਂਦਰ ਦੀ ਟੈਕਸ ਰਾਸ਼ੀ 'ਚ ਸੈੱਸ ਯੋਗਦਾਨ 7 ਸਾਲਾਂ ਵਿਚ ਦੁੱਗਣਾ ਹੋ ਕੇ 18% ਹੋਇਆ
NEXT STORY