ਨਵੀਂ ਦਿੱਲੀ—ਨੈਸ਼ਨਲ ਕਾਊਂਸਿਲ ਆਫ ਅਪਲਾਈਡ ਇਕਨੋਮਿਕ ਰਿਸਰਚ (ਐੱਨ.ਸੀ.ਏ.ਈ.ਆਰ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਦੇਸ਼ ਦੀ ਆਰਥਿਕ ਵਾਧਾ ਦਰ 4.9 ਫੀਸਦੀ ਰਹਿਣ ਦਾ ਅਨੁਮਾਨ ਹੈ। ਉਸ ਨੇ ਕਿਹਾ ਕਿ ਇਸ ਨਾਲ ਅਗਲੇ ਵਿੱਤੀ ਸਾਲ 'ਚ ਵਾਧਾ ਦਰ ਵਧ ਕੇ 5.6 ਫੀਸਦੀ 'ਤੇ ਪਹੁੰਚ ਸਕਦੀ ਹੈ। ਸੰਸਥਾਨ ਨੇ ਸ਼ੁੱਕਰਵਾਰ ਨੂੰ ਜਾਰੀ ਅਰਥਵਿਵਸਥਾ ਦੀ ਤਿਮਾਹੀ ਸਮੀਖਿਆ 'ਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਵਾਧਾ ਦਰ 4.9 ਫੀਸਦੀ ਰਹਿ ਸਕਦੀ ਹੈ ਅਤੇ ਇਸ ਦੇ ਵਧ ਕੇ ਚੌਥੀ ਤਿਮਾਹੀ 'ਚ 5.1 ਫੀਸਦੀ 'ਤੇ ਪਹੁੰਚ ਜਾਣ ਦਾ ਅਨੁਮਾਨ ਹੈ।
ਕੇਂਦਰੀ ਸੰਖਿਅਕੀ ਦਫਤਰ ਨੇ ਚਾਲੂ ਵਿੱਤੀ ਸਾਲ ਦੌਰਾਨ ਆਰਥਿਕ ਵਾਧਾ ਦਰ 5 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ। ਉੱਧਰ ਰਿਜ਼ਰਵ ਬੈਂਕ ਨੇ ਵੀ 2019-20 'ਚ ਵਾਧਾ ਦਰ ਪੰਜ ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਨਸੂਨ ਅਤੇ ਇਸ ਦੇ ਬਾਅਦ ਚੰਗੀ ਬਾਰਿਸ਼ ਹੋਣ ਨਾਲ ਦੇਸ਼ ਦੇ ਪ੍ਰਮੁੱਖ ਜਲ ਸਰੋਤਾਂ 'ਚ ਜਲ ਭੰਡਾਰ ਵਧਿਆ ਹੈ, ਇਸ ਦੇ ਕਾਰਨ ਖੇਤੀਬਾੜੀ ਖੇਤਰ ਦੀਆਂ ਸੰਭਾਵਨਾਵਾਂ ਉੱਜਵਲ ਪ੍ਰਤੀਤ ਹੋ ਰਹੀਆਂ ਹਨ। ਇਸ ਸਾਲ ਖੇਤੀਬਾੜੀ ਉਤਪਾਦਨ ਦੇ ਪਿਛਲੇ ਸਾਲ ਦੀ ਤੁਲਨਾ 'ਚ ਵਧੀਆ ਰਹਿਣਾ ਰਹਿਣ ਦੇ ਅਨੁਮਾਨ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਖਾਧ ਪਦਾਰਥਾਂ ਦੀ ਮੁਦਰਾਸਫੀਤੀ ਨਰਮ ਹੋ ਸਕਦੀ ਹੈ। ਆਰਥਿਕ ਸੋਧ ਸੰਸਥਾਨ ਦੇ ਅਨੁਮਾਰ ਉਦਯੋਗਿਕ ਖੇਤਰ 'ਚ ਸ਼ਿਥਿਲਤਾ ਬਣੀ ਰਹਿ ਸਕਦੀ ਹੈ। ਹਾਲਾਂਕਿ ਉਸ ਦਾ ਮੰਨਣਾ ਹੈ ਕਿ ਸੇਵਾ ਖੇਤਰ 'ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਸੈਲਾਨੀਆਂ ਦੀ ਆਵਕ, ਜਹਾਜ਼ ਯਾਤਰੀਆਂ ਦੀ ਟ੍ਰੈਫਿਕ ਅਤੇ ਸੇਵਾ ਖੇਤਰ ਦੇ ਵਪਾਰ 'ਚ 2019-20 ਦੀ ਤੀਜੀ ਤਿਮਾਹੀ 'ਚ ਪ੍ਰਦਰਸ਼ਨ ਚੰਗਾ ਰਿਹਾ ਹੈ। ਮਾਲ ਦੀ ਢਲਾਈ 'ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ।
ਹਿੰਦੁਜਾ ਗਰੁੱਪ ਦਾ ਸੇਰਬੇਰਸ ਨਾਲ ਕਰਾਰ, Yes Bank ਦੀ ਖਰੀਦਣਗੇ ਹਿੱਸੇਦਾਰੀ
NEXT STORY