ਨਵੀਂ ਦਿੱਲੀ–ਡਾਲਮੀਆ ਭਾਰਤ ਲਿਮਟਿਡ, ਜੇ. ਪੀ. ਗਰੁੱਪ ਦੀ ਪ੍ਰਮੁੱਖ ਕੰਪਨੀ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਅਤੇ ਉਸ ਦੀਆਂ ਸਹਿਯੋਗੀ ਫਰਮਾਂ ਦੇ ਸੀਮੈਂਟ ਅਸੈਟਸ ਖਰੀਦੇਗੀ। ਇਹ ਐਕਵਾਇਰਮੈਂਟ 5,666 ਕਰੋੜ ਰੁਪਏ ਦੀ ਐਂਟਰਪ੍ਰਾਈਜ਼ ਵੈਲਿਊ ’ਤੇ ਕੀਤੀ ਜਾਵੇਗੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਇਕ ਸੂਚਨਾ ’ਚ ਡਾਲਮੀਆ ਭਾਰਤ ਲਿਮਟਿਡ ਨੇ ਕਿਹਾ ਕਿ ਉਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਡਾਲਮੀਆ ਸੀਮੈਂਟ ਭਾਰਤ ਲਿਮਟਿਡ (ਡੀ. ਸੀ. ਬੀ. ਐੱਲ.) ਨੇ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ (ਜੇ. ਏ. ਐੱਲ.) ਅਤੇ ਉਸ ਦੀ ਸਹਿਯੋਗੀ ਕੰਪਨੀ ਨਾਲ ਕਲਿੰਕਰ, ਸੀਮੈਂਟ ਅਤੇ ਪਾਵਰ ਪਲਾਂਟਸ ਦੀ ਐਕਵਾਇਰਮੈਂਟ ਲਈ ਇਕ ਬਾਈਂਡਿੰਗ ਫ੍ਰੇਮਵਰਕ ਐਗਰੀਮੈਂਟ ਕੀਤਾ ਹੈ।
ਸੌਦੇ ’ਚ 94 ਲੱਖ ਟਨ ਸਾਲਾਨਾ ਸਮਰੱਥਾ ਦੀ ਸੀਮੈਂਟ ਇਕਾਈ 67 ਲੱਖ ਟਨ ਕਲਿੰਕਰ ਸਮਰੱਥਾ ਅਤੇ 280 ਮੈਗਾਵਾਟ ਸਮਰੱਥਾ ਦਾ ਥਰਮਲ ਪਾਵਰ ਪਲਾਂਟ ਸ਼ਾਮਲ ਹਨ। ਡਾਲਮੀਆ ਭਾਰਤ ਨੇ ਕਿਹਾ ਕਿ ਇਹ ਅਸੈਟਸ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਸਥਿਤ ਹਨ। ਇਸ ਐਕਵਾਇਰਮੈਂਟ ਨਾਲ ਡਾਲਮੀਆ ਨੂੰ ਦੇਸ਼ ਦੇ ਮੱਧ ਖੇਤ ’ਚ ਆਪਣੀ ਮੌਜੂਦਗੀ ਵਧਾਉਣ ’ਚ ਮਦਦ ਮਿਲੇਗੀ। ਇਹ ਕੰਪਨੀ ਦੇ ਵਿੱਤੀ ਸਾਲ 2026-27 ਤੱਕ 7.5 ਕਰੋੜ ਟਨ ਅਤੇ 2030-31 ਤੱਕ 11 ਤੋਂ 13 ਕਰੋੜ ਟਨ ਸਮਰੱਥਾ ਦੀ ਸੀਮੈਂਟ ਕੰਪਨੀ ਬਣਨ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਹੈ।
ਸੱਦੀ ਗਈ ਹੈ ਬੋਰਡ ਆਫ ਡਾਇਰੈਕਟੋਰੇਟ ਦੀ ਬੈਠਕ
ਸੌਦੇ ਨਾਲ ਜੁੜੀ ਲਾਜ਼ਮੀ ਜਾਂਚ-ਪੜਤਾਲ, ਜੈਪ੍ਰਕਾਸ਼ ਐਸੋਸੀਏਟਸ ਲਿਮ. ਦੇ ਕਰਜ਼ਦਾਤਿਆਂ/ਸਾਂਝੇ ਉੱਦਮ ਭਾਈਵਾਲਾਂ ਅਤੇ ਰੈਗੂਲੇਟਰੀ ਅਥਾਰਿਟੀਆਂ ਤੋਂ ਮਨਜ਼ੂਰੀ ਲੈਣਾ ਹਾਲੇ ਬਾਕੀ ਹੈ। ਇਕ ਵੱਖਰੇ ਬਿਆਨ ’ਚ ਜੈ ਪ੍ਰਕਾਸ਼ ਐਸੋਸੀਏਟਸ ਨੇ ਕਿਹਾ ਕਿ ਸੋਮਵਾਰ ਨੂੰ ਬੋਰਡ ਆਫ ਡਾਇਰੈਕਟੋਰੇਟਸ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਬੋਰਡ ਆਫ ਡਾਇਰੈਕਟੋਰੇਟ ਨੂੰ ਆਡਿਟ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਜਾਣੂ ਕਰਵਾਉਣ ਅਤੇ ਨਿਵੇਸ਼ ਨਾਲ ਜੁੜੇ ਵੱਖ-ਵੱਖ ਕਦਮਾਂ ਦੇ ਮਾਮਲੇ ’ਚ ਤਰੱਕੀ ਬਾਰੇ ਜਾਣਕਾਰੀ ਦੇਣ ਲਈ ਸੱਦੀ ਗਈ ਹੈ।
ਕਿੰਨੇ ਚੜ੍ਹੇ ਸ਼ੇਅਰ
ਸੋਮਵਾਰ ਨੂੰ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਦੇ ਸ਼ੇਅਰਾਂ ’ਚ ਲਗਭਗ 10 ਫੀਸਦੀ ਅਤੇ ਜੈਪ੍ਰਕਾਸ਼ ਪਾਵਰ ਵੈਂਚਰਸ ਲਿਮਟਿਡ ਦੇ ਸ਼ੇਅਰਾਂ ’ਚ 10.67 ਫੀਸਦੀ ਤੱਕ ਦਾ ਉਛਾਲ ਆਇਆ। ਜੈਪ੍ਰਕਾਸ਼ ਐਸੋਸੀਏਟਸ ਦਾ ਸ਼ੇਅਰ ਬੀ. ਐੱਸ. ਈ. ਸੈਂਸੈਕਸ ’ਤੇ 11.74 ਰੁਪਏ ਅਤੇ ਐੱਨ. ਐੱਸ. ਈ. ਨਿਫਟੀ ’ਤੇ 11.75 ਰੁਪਏ ’ਤੇ ਬੰਦ ਹੋਇਆ ਹੈ। ਉੱਥੇ ਹੀ ਜੈਪ੍ਰਕਾਸ਼ ਪਾਵਰ ਵੈਂਚਰਸ ਦਾ ਸ਼ੇਅਰ ਬੀ. ਐੱਸ. ਈ. ’ਤੇ ਲਗਭਗ 10 ਫੀਸਦੀ ਅਤੇ ਐੱਨ. ਐੱਸ. ਈ. ’ਤੇ 10.67 ਫੀਸਦੀ ਦੀ ਬੜਵਤ ਨਾਲ 8.30 ਰੁਪਏ ’ਤੇ ਬੰਦ ਹੋਇਆ।
ਅਡਾਨੀ ਨਾਲ ਹੋਵੇਗੀ ਟੱਕਰ
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਅਡਾਨੀ ਗਰੁੱਪ ਨੇ ਸਿੰਗਾਪੁਰ ਦੀ ਹੋਲਸਿਮ ਗਰੁੱਪ ਦੀ ਦਿੱਗਜ਼ ਸੀਮੈਂਟ ਅੰਬੂਜਾ ਸੀਮੈਂਟ ਅਤੇ ਏ. ਸੀ. ਸੀ. ਸੀਮੈਂਟ ਦਾ ਭਾਰਤੀ ਕਾਰੋਬਾਰ ਨੂੰ 6.50 ਅਰਬ ਡਾਲਰ ’ਚ ਖਰੀਦਿਆ ਸੀ। ਬੀਤੇ ਕੁੱਝ ਦਿਨਾਂ ਤੋਂ ਮੀਡੀਆ ’ਚ ਅਜਿਹੀਆਂ ਖਬਰਾਂ ਚੱਲ ਰਹੀਆਂ ਸਨ ਕਿ ਜੇ. ਪੀ. ਗਰੁੱਪ ਦੀ ਸੀਮੈਂਟ ਕਾਰੋਬਾਰ ਨੂੰ ਵੀ ਗੌਤਮ ਅਡਾਨੀ ਖਰੀਦ ਸਕਦੇ ਹਨ। ਹਾਲਾਂਕਿ ਬਾਅਦ ’ਚ ਅਡਾਨੀ ਸਮੂਹ ਨੇ ਇਸ ਖਬਰ ਨੂੰ ਖਾਰਜ ਕਰ ਦਿੱਤਾ ਸੀ। ਹੁਣ ਸੂਤਰਾਂ ਦੀ ਮੰਨੀਏ ਤਾਂ ਜੇ. ਪੀ. ਗਰੁੱਪ ਦੀ ਅਡਾਨੀ ਨਾਲ ਸਿੱਧੀ ਟੱਕਰ ਹੋਵੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
11 ਮਹੀਨਿਆਂ ਬਾਅਦ RBI ਦੇ ਕੰਟਰੋਲ ’ਚ ਮਹਿੰਗਾਈ, ਨਵੰਬਰ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5.88 ਫੀਸਦੀ
NEXT STORY