ਮੁੰਬਈ-ਭਾਰਤੀ ਰਿਜ਼ਰਵ ਬੈਂਕ ਦੇ ਚਾਲੂ ਵਿੱਤੀ ਸਾਲ ਦੀ ਬਾਕੀ ਮਿਆਦ ’ਚ ਨੀਤੀਗਤ ਦਰਾਂ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਸਿੰਗਾਪੁਰ ਦੇ ਬੈਂਕ ਡੀ. ਬੀ. ਐੱਸ. ਦੀ ਰਿਪੋਰਟ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਦੇ ਮਾਰਚ 2019 ਤੱਕ ਨੀਤੀਗਤ ਦਰਾਂ ’ਚ ਬਦਲਾਅ ਦੀ ਸੰਭਾਵਨਾ ਨਹੀਂ ਲੱਗਦੀ ਹੈ। ਇਸ ’ਚ ਮਹਿੰਗਾਈ ਵਧਣ ’ਤੇ ਵਿੱਤੀ ਸਾਲ 2019-20 ’ਚ ਸੋਚੀ-ਸਮਝੀ ਰਣਨੀਤੀ ਤਹਿਤ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰਾਂ ’ਤੇ ਫੈਸਲਾ ਕੱਚੇ ਤੇਲ ਦੀਆਂ ਕੀਮਤਾਂ ਦੀ ਦਿਸ਼ਾ ਅਤੇ ਕਰੰਸੀ ਦੇ ਰੁਖ ’ਤੇ ਨਿਰਭਰ ਕਰਦਾ ਹੈ। ਡੀ. ਬੀ. ਐੱਸ. ਬੈਂਕ ਦੇ ਅਰਥਸ਼ਾਸਤਰੀ ਇਸ ਨੂੰ ‘ਵਾਇਲਡ ਕਾਰਡ’ ਕਹਿੰਦੇ ਹਨ।
ਦੂਰਸੰਚਾਰ ਕੰਪਨੀਆਂ ਦੀ ਸਤੰਬਰ ਤਿਮਾਹੀ AGR 'ਚ ਰਿਲਾਇੰਸ ਜਿਓ ਚੋਟੀ 'ਤੇ : ਟਰਾਈ
NEXT STORY