ਨਵੀਂ ਦਿੱਲੀ—ਡੀ.ਡੀ.ਏ. ਦੀ ਬੋਰਡ ਬੈਠਕ 'ਚ ਸ਼ੁੱਕਰਵਾਰ ਨੂੰ ਕਈ ਮੁੱਖ ਫੈਸਲੇ ਹੋਏ। ਹੁਣ ਡੀ.ਡੀ.ਏ. ਐੱਸ.ਸੀ/ਐੱਸ.ਟੀ. ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਲਈ ਵੱਖ ਤੋਂ 1,500 ਫਲੈਟਾਂ ਦੀ ਆਨਲਾਈਨ ਸਕੀਮ ਲੈ ਕੇ ਆਵੇਗਾ। ਇਸ ਲਈ ਨਵੇਂ ਫਲੈਟਾਂ ਦਾ ਨਿਰਮਾਣ ਨਹੀਂ ਹੋਵੇਗਾ, ਸਗੋਂ ਪੁਰਾਣੀ ਸਕੀਮ ਦੇ ਬਚੇ ਹੋਏ ਫਲੈਟਸ ਹੀ ਸਸਤੀਆਂ ਦਰਾਂ 'ਚ ਉਪਲੱਬਧ ਹੋਣਗੇ। ਸ਼ਹੀਦਾਂ ਦੀਆਂ ਵਿਧਵਾਵਾਂ ਦੇ ਫਲੈਟ ਦੀ ਕੀਮਤ 50 ਫੀਸਦੀ ਘਟ ਹੋਵੇਗੀ।
ਐੱਲ.ਜੀ ਅਨਿਲ ਬੈਜਲ ਦੀ ਪ੍ਰਧਾਨਤਾ 'ਚ ਹੋਈ ਮੀਟਿੰਗ 'ਚ ਇਨ੍ਹਾਂ ਪ੍ਰਸਤਾਵਾਂ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਵਾਕੇਬਿਲਿਟੀ ਪਲਾਨ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਹੁਣ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਸ (ਐੱਨ.ਆਈ.ਯੂ.ਏ) ਦੇ ਤਿਆਰ ਪਲਾਨ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇਸ ਦੇ ਮੁਤਾਬਕ ਹੁਣ ਪੀ.ਡਬਲਿਊ.ਡੀ., ਨਗਰ ਨਿਗਮ, ਐੱਨ.ਡੀ.ਐੱਮ.ਸੀ., ਦਿੱਲੀ ਮੈਟਰੋ, ਟ੍ਰੈਫਿਕ ਪੁਲਸ, ਡੀ.ਐੱਸ.ਆਈ.ਆਈ.ਡੀ.ਸੀ. ਅਤੇ ਯੂਟੀਪੈਕ ਆਪਣੇ ਏਰੀਆ 'ਚ ਮਿਲ ਕੇ ਫੁੱਟਪਾਥ ਨੂੰ ਚਲਣ ਲਾਈਕ ਬਣਾਉਣਗੇ।
ਅਜੇ 22 ਥਾਵਾਂ ਆਈ.ਟੀ.ਓ., ਡੀ.ਯੂ, ਉੱਤਰ ਨਗਰ ਕ੍ਰਾਸਿੰਗ, ਚਾਂਦਨੀ ਚੌਂਕ, ਆਈ.ਐੱਸ.ਬੀ.ਟੀ., ਆਈ.ਐੱਨ.ਏ., ਹੌਜ ਖਾਸ-ਆਈ.ਆਈ.ਟੀ., ਨਹਿਰੂ ਪੈਲੇਸ, ਭੀਕਾਜੀ ਕਾਮਾ ਪੈਲੇਸ, ਕਰੋਲ ਬਾਗ, ਸਾਕੇਤ-ਮਾਲਵੀਯ ਨਗਰ, ਕਮਲਾ ਨਗਰ, ਲਾਜਪਤ ਨਗਰ, ਲਕਸ਼ਮੀ ਨਗਰ, ਸੈਕਟਰ-21 ਮੈਟਰੋ ਸਟੇਸ਼ਨ, ਦਵਾਰਿਕਾ, ਅਧਚੀਨੀ ਏਰੀਆ ਅਰਬਿੰਦੋ ਮਾਰਗ, ਓਲਡ ਦਿੱਲੀ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ, ਮੰਡੀ ਹਾਊਸ, ਪੁਰਾਣਾ ਕਿਲਾ, ਪ੍ਰਗਤੀ ਮੈਦਾਨ ਅਤੇ ਦਿੱਲੀ ਜੂ ਏਰੀਆ, ਇੰਦਰਲੋਕ ਸਟੇਸ਼ਨ ਏਰੀਆ, ਰਜਿੰਦਰ ਪੈਲੇਸ ਸਟੇਸ਼ਨ ਅਤੇ ਡੀ.ਸੀ.ਏਰੀਆ. ਅਜ਼ਾਦਪੁਰ ਮੰਡੀ ਅਤੇ ਮੈਟਰੋ ਸਟੇਸ਼ਨ, ਆਸਫ ਅਲੀ ਰੋਡ ਅਤੇ ਜੇ.ਐੱਲ.ਐੱਨ. ਮਾਰਗ ਦੀ ਚੋਣ ਕੀਤੀ ਗਈ ਹੈ।
ਇਸ ਦੇ ਇਲਾਵਾ ਦਿੱਲੀ 'ਚ ਐੱਸ.ਸੀ-ਐੱਸ.ਟੀ.ਨੂੰ 500 ਫਲੈਟਸ ਉਪਲੱਬਧ ਕਰਵਾਏ ਜਾਣਗੇ। ਫਲੈਟ ਦੀ ਕੀਮਤ ਪੁਰਾਣੀ ਯੋਜਨਾ ਦੇ ਅਨੁਸਾਰ ਹੀ ਵਸੂਲ ਕੀਤੀ ਜਾਵੇਗੀ।
ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਨੂੰ ਇਨਕਮ ਟੈਕਸ ਵਿਭਾਗ ਦਾ ਸੰਮਨ
NEXT STORY