ਨਵੀਂ ਦਿੱਲੀ — ਦਿੱਲੀ ਵਿਕਾਸ ਅਥਾਰਟੀ(ਡੀ.ਡੀ.ਏ.) ਨੇ ਦੇਸ਼ ਦੇ ਜਵਾਨਾਂ ਲਈ ਅਹਿਮ ਕਦਮ ਚੁੱਕਿਆ ਹੈ। ਡੀ.ਡੀ.ਏ. ਦੇ ਰੋਹਿਨੀ ਅਤੇ ਸਿਰਸਪੁਰ 'ਚ ਬਣੇ 794 ਫਲੈਟ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ(ਸੀ.ਆਈ.ਐੱਸ.ਐੱਫ.) ਨੂੰ ਦਿੱਤੇ ਜਾਣਗੇ। ਡੀ.ਡੀ.ਏ. ਦੀ ਬੋਰਡ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ।
ਇਹ ਐੱਲ.ਆਈ.ਜੀ. ਫਲੈਟਸ ਛੋਟੇ ਅਕਾਰ ਦੇ ਹਨ ਅਤੇ ਪਿਛਲਿਆਂ ਦੋ ਹਾਊਸਿੰਗ ਸਕੀਮਾਂ 'ਚ ਇਨ੍ਹਾਂ ਫਲੈਟਾਂ ਵਿਚ ਕਿਸੇ ਨੇ ਵੀ ਖਾਸ ਦਿਲਚਸਪੀ ਨਹੀਂ ਦਿਖਾਈ। 30 ਨਵੰਬਰ 2017 ਨੂੰ ਹਾਊੁਸਿੰਗ ਸਕੀਮ ਦੇ ਤਹਿਤ ਡਰਾਅ ਵਿਚ ਕੁੱਲ 12,617 ਬਿਨੈਕਾਰਾਂ ਨੂੰ ਹਾਊਸਿੰਗ ਸਕੀਮ ਦੇ ਤਹਿਤ ਫਲੈਟ ਮਿਲੇ ਸਨ। ਇਨ੍ਹਾਂ ਵਿਚੋਂ ਕਰੀਬ 6,000 ਫਲੈਟ ਛੋਟੇ ਅਕਾਰ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਵਾਪਸ ਕਰ ਦਿੱਤੇ ਗਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਫਲੈਟ ਸਿਰਸਪੁਰ ਅਤੇ ਰਹਿਨੀ ਦੇ ਸਨ। ਸਿਰਸਪੁਰ ਦੇ ਤਕਰੀਬਨ ਸਾਰੇ ਫਲੈਟ ਹੀ ਲੋਕਾਂ ਨੇ ਵਾਪਸ ਕਰ ਦਿੱਤੇ ਸਨ।
ਡੀ.ਡੀ.ਏ. ਨੇ ਜਨਵਰੀ 'ਚ ਗ੍ਰਹਿ ਮੰਤਰਾਲੇ ਨੂੰ ਇਕ ਪੱਤਰ ਭੇਜ ਕੇ ਅਰਧ ਸੈਨਿਕ ਬਲ ਲਈ ਫਲੈਟ ਦੀ ਡਿਮਾਂਡ ਬਾਰੇ ਪੁੱਛਿਆ ਸੀ। ਜਵਾਬ ਮਿਲਣ ਤੋਂ ਬਾਅਦ ਡੀ.ਡੀ.ਏ. ਨੇ ਇਸ ਮੁੱਦੇ ਨੂੰ ਡੀ.ਡੀ.ਏ ਦੀ ਬੋਰਡ ਦੀ ਬੈਠਕ ਵਿਚ ਰੱਖਿਆ। ਇਸ ਪ੍ਰਸਤਾਵ 'ਤੇ ਮੁਹਰ ਲੱਗਣ ਤੋਂ ਬਾਅਦ 794 ਫਲੈਟ ਹੁਣ ਸੀ.ਆਈ.ਐੱਸ.ਐੱਫ. ਨੂੰ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ।
ਬਾਜ਼ਾਰ 'ਚ ਤੇਜ਼ੀ, ਸੈਂਸੈਕਸ 96 ਅੰਕ ਚੜ੍ਹਿਆ, ਨਿਫਟੀ 10,565 'ਤੇ ਬੰਦ
NEXT STORY