ਨਵੀਂ ਦਿੱਲੀ (ਭਾਸ਼ਾ) - ਵੇਦਾਂਤਾ ਐਲੂਮੀਨੀਅਮ ਨੇ ਜਨਤਕ ਖੇਤਰ ਦੀ ਗੈਸ ਕੰਪਨੀ ਗੇਲ (ਇੰਡੀਆ) ਲਿ. ਨਾਲ ਸਮਝੌਤਾ ਕੀਤਾ ਹੈ। ਇਹ ਸਮਝੌਤਾ ਕੰਪਨੀ ਦੇ ਓਡਿਸ਼ਾ ’ਚ ਝਾਰਸੁਗੁੜਾ ਸਥਿਤ ਸਮੇਲਟਰ ਇਕਾਈ ਲਈ ਕੁਦਰਤੀ ਗੈਸ ਦੀ ਸਪਲਾਈ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ 'ਤੇ ਮਿਲੇਗਾ 5 ਲੱਖ ਦਾ ਮੁਫ਼ਤ ਸਿਹਤ ਬੀਮਾ, ਇੰਝ ਕਰੋ ਅਪਲਾਈ
ਦੇਸ਼ ਦੀ ਮੁੱਖ ਐਲੂਮੀਨੀਅਮ ਉਤਪਾਦਕ ਕੰਪਨੀ ਨੇ ਗੇਲ (ਇੰਡੀਆ) ਲਿ. ਦੀ ਸਬਸਿਡੀਅਰੀ ਕੰਪਨੀ ਗੇਲ ਗੈਸ ਲਿ. ਦੇ ਨਾਲ ਗੈਸ ਵਿਕਰੀ ਸਮਝੌਤਾ ਕੀਤਾ ਹੈ। ਵੇਦਾਂਤਾ ਐਲੂਮੀਨੀਅਮ ਨੇ ਕਿਹਾ ਕਿ ਕੁਦਰਤੀ ਗੈਸ ’ਚ ਇਹ ਬਦਲਾਅ ਅਗਲੇ ਸਾਲ ਦੇ ਆਖਿਰ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕਾਰਬਨ ਿਨਕਾਸੀ ’ਚ ਸਾਲਾਨਾ ਲੱਗਭਗ 47,292 ਟਨ ਦੀ ਕਮੀ ਆਉਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
2050 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ
ਬਿਆਨ ਅਨੁਸਾਰ, ਵੇਦਾਂਤਾ ਦੋਹਰੀ ਰਣਨੀਤੀ ਲਾਗੂ ਕਰ ਕੇ 2050 ਤੱਕ ਸ਼ੁੱਧ ਰੂਪ ਨਾਲ ਜ਼ੀਰੋ ਕਾਰਬਨ ਿਨਕਾਸੀ ਹਾਸਲ ਕਰਨ ਲਈ ਵਚਨਬੱਧ ਹੈ। ਇਸ ਦੋਹਰੀ ਰਣਨੀਤੀ ’ਚ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਵਧਾਉਣਾ ਅਤੇ ਨਵੀਕਰਨੀ ਕੋਸ਼ਿਸ਼ਾਂ ਦੇ ਮਾਧਿਅਮ ਨਾਲ ‘ਕਾਰਬਨ ਸਿੰਕ’ ਬਣਾਉਣਾ ਯਾਨੀ ਕਾਰਬਨ ਨੂੰ ਸੋਖਣਾ ਸ਼ਾਮਲ ਹੈ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਵੇਦਾਂਤਾ ਦੀ ਗੈਰ-ਕਾਰਜਕਾਰੀ ਨਿਰਦੇਸ਼ਕ ਅਤੇ ਹਿੰਦੁਸਤਾਨ ਜਿੰਕ ਲਿ. ਦੀ ਚੇਅਰਪਰਸਨ ਪ੍ਰਿਆ ਅਗਰਵਾਲ ਹੇਬਾਰ ਨੇ ਕਿਹਾ,‘‘ਗੇਲ ਗੈਸ ਲਿ. ਦੇ ਨਾਲ ਸਾਡੀ ਸਾਂਝੇਦਾਰੀ ਕਾਰਬਨ ਨਿਕਾਸੀ ਨੂੰ ਘਟ ਕਰਨ ਅਤੇ ਸਵੱਛ ਊਰਜਾ ਹੱਲ ਅਪਣਾਉਣ ਦੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ।’’
7.5 ਕਿਲੋਮੀਟਰ ਲੰਮੀ ਪਾਈਪਲਾਈਨ ਸਥਾਪਤ ਹੋਵੇਗੀ
ਗੇਲ ਗੈਸ ਲਿਮਟਿਡ ਪ੍ਰਤੀ ਦਿਨ ਲੱਗਭਗ 32,000 ਮਾਣਕ ਘਨ ਮੀਟਰ ਕੁਦਰਤੀ ਗੈਸ ਦੀ ਸਪਲਾਈ ਲਈ 7.5 ਕਿਲੋਮੀਟਰ ਲੰਮੀ ਪਾਈਪਲਾਈਨ ਸਥਾਪਤ ਕਰੇਗੀ। ਇਸ ਦੀ ਸਮਝੌਤਾ ਮਿਆਦ ਪਾਈਪਲਾਈਨ ਚਾਲੂ ਹੋਣ ’ਤੇ 5 ਸਾਲ ਦੀ ਹੋਵੇਗੀ। ਵੇਦਾਂਤਾ ਐਲੂਮੀਨੀਅਮ ਨੇ ਵਿੱਤੀ ਸਾਲ 2023-24 ’ਚ 23.7 ਲੱਖ ਟਨ ਐਲੂਮੀਨੀਅਮ ਦਾ ਉਤਪਾਦਨ ਕੀਤਾ ।
ਇਹ ਵੀ ਪੜ੍ਹੋ : ਸੋਕੇ ਦੇ ਪੜਾਅ ’ਚ ਦਾਖ਼ਲ ਹੋਏ ਕਈ ਮਹਾਦੀਪ, ਜਾਣੋ ਧਰਤੀ ’ਤੇ ਕਿਉਂ ਘਟ ਰਹੀ ਤਾਜ਼ੇ ਪਾਣੀ ਦੀ ਮਾਤਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਤੀ ਸਾਲ 2024 ਦੇ ਮੁਕਾਬਲੇ ਐਪਲ ਦਾ ਭਾਰਤ ’ਚ ਮਾਲੀਆ 36 ਫੀਸਦੀ ਵਧ ਕੇ 8 ਬਿਲੀਅਨ ਡਾਲਰ ’ਤੇ ਪੁੱਜਾ
NEXT STORY