ਨਵੀਂ ਦਿੱਲੀ — ਡਿਜੀਟਲ ਤਕਨਾਲੋਜੀ ਦੇ ਲਗਾਤਾਰ ਵਧਣ ਦੇ ਨਾਲ-ਨਾਲ ਡਿਜੀਟਲ ਅਪਰਾਧਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ ਅਧਾਰ 'ਤੇ ATM, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੇ ਜ਼ਰੀਏ ਪੈਸਿਆਂ ਦੀ ਚੋਰੀ ਦੀਆਂ ਖਬਰਾਂ ਆਮ ਹਨ। ਬੈਂਕ ਲਗਾਤਾਰ ਮੈਸੇਜ ਅਤੇ ਈ-ਮੇਲ ਜ਼ਰੀਏ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਹਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਤੁਹਾਡੀ ਹਰੇਕ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਲਗਾਤਾਰ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਬੈਂਕਾਂ ਦੇ ਨਾਲ-ਨਾਲ ਗਾਹਕਾਂ ਨੂੰ ਖੁਦ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਨੇ ਪਿਛਲੇ ਦੋ ਸਾਲ 'ਚ ਆਪਣੇ ਗਾਹਕਾਂ ਦੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ ਤਾਂ ਜੋ ਤੁਹਾਡਾ ਪੈਸਾ ਸੁਰੱਖਿਅਤ ਰਹੇ। ਸਟੇਟ ਬੈਂਕ ਨੇ ਐੱਸ.ਬੀ.ਆਈ. ਕਵਿੱਕ(SBI QUICK) ਨਾਂ ਨਾਲ ਇਕ ਐਪ ਲਾਂਚ ਕੀਤਾ ਹੈ, ਜਿਸ ਦੇ ਜ਼ਰੀਏ ਤੁਸੀਂ ਆਪਣੇ ਡੈਬਿਟ ਕਾਰਡ ਨੂੰ ਅਸਾਨੀ ਨਾਲ ਆਨ ਜਾਂ ਆਫ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਐਪ ਲਾਂਚ ਕਰਨੀ ਹੋਵੇਗੀ, ਜਿਸ ਤੋਂ ਬਾਅਦ ਤੁਸੀਂ ਜਦੋਂ ਚਾਹੋ ਉਸ ਸਮੇਂ ਆਪਣੇ ਕਾਰਡ ਆਨ ਜਾਂ ਆਫ ਕਰ ਸਕਦੇ ਹੋ।

ਅਪਣਾਓ ਇਹ ਤਰੀਕਾ
- ATM ਕਾਰਡ ਕਾਨਫਿਗਰੇਸ਼ਨ ਨੂੰ ਚੁਣੋ।
- ATM ਕਾਰਡ ਨੂੰ ਸਵਿੱਚ ਆਨ/ ਆਫ ਕਰਨ ਦਾ ਵਿਕਲਪ ਚੁਣੋ।
- ਆਪਣੇ ਕਾਰਡ ਦੀ ਆਖਰੀ 4 ਸੰਖਿਆ ਨੂੰ ਐਂਟਰ ਕਰੋ।
- ਅਗਲੇ ਪੰਨੇ 'ਤੇ ਦੋ ਵਿਕਲਪ ਮਿਲਣਗੇ ਜਿਹੜੇ ਕਿ ਚੈਨਲਸ ਅਤੇ ਯੂਸੇਜ ਦੇ ਹੋਣਗੇ। ਇਸ ਚੈਨਲ ਵਿਚ ਏ.ਟੀ.ਐੱਮ. ਦਾ ਵਿਕਲਪ ਪਹਿਲਾ ਹੈ।
ਹਾਲਾਂਕਿ ਜੇਕਰ ਤੁਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਕੰਮ ਨੂੰ ਸਿਰਫ ਇਕ ਮੈਸੇਜ ਦੇ ਜ਼ਰੀਏ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ SWON/SWOFFATM/POS/ECOM/INTL/DOM ਸਪੇਸ ਅਤੇ ਕਾਰਡ ਦੇ ਆਖਰੀ ਚਾਰ ਅੰਕ ਲਿਖ ਕੇ ਆਪਣੇ ਬੈਂਕ ਵਿਚ ਰਜਿਸਟਰੇਸ਼ਨ ਨੰਬਰ ਤੋਂ 09223966666 'ਤੇ ਮੈਸੇਜ ਭੇਜਣਾ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਕੋਲ ਆਈ.ਸੀ.ਆਈ.ਸੀ.ਆਈ. ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ੈ ਤਾਂ ਤੁਸੀਂ ਆਈਮੋਬਾਇਲ ਐਪ ਦੇ ਜ਼ਰੀਏ ਇਸ ਨੂੰ ਨਿਯੰਤਰਿਤ ਕਰ ਸਕਦੇ ਹੋ।
ਇਹ ਹੈ ਤਰੀਕਾ
- ਆਰਜ਼ੀ ਤੌਰ 'ਤੇ ਕਾਰਡ ਨੂੰ ਬਾਲਕ ਜਾਂ ਅਨਬਲਾਕ ਕਰੋ।
- ਆਨਲਾਈਨ ਟਰਾਂਜੈਕਸ਼ਨ ਲਈ ਕਾਰਡ ਨੂੰ ਬਾਲਕ ਜਾਂ ਅਨਬਲਾਕ ਕਰੋ।
- ਅੰਤਰਰਾਸ਼ਟਰੀ ਟਰਾਂਜੈਕਸ਼ਨ ਲਈ ਕਾਰਡ ਨੂੰ ਬਾਲਕ ਜਾਂ ਅਨਬਲਾਕ ਕਰੋ।
- ਏ.ਟੀ.ਐੱਮ. ਤੋਂ ਕਢਵਾਉਣ ਲਈ ਕਾਰਡ ਨੂੰ ਬਾਲਕ ਜਾਂ ਅਨਬਲਾਕ ਕਰੋ।
ਐਕਸਿਸ ਬੈਂਕ ਦੇ ਗਾਹਕ ਇਸ ਤਰ੍ਹਾਂ ਕਰੋ ਸਵਿੱਚ ਆਫ ਅਤੇ ਆਨ
ਐਕਸਿਸ ਬੈਂਕ ਦੇ ਕਾਰਡ ਨੂੰ ਜਦੋਂ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਤਾਂ ਸਵਿੱਚ ਆਫ ਕਰਕੇ ਰੱਖ ਸਕਦੇ ਹੋ। ਬੈਂਕ ਦੇ ਇਸ ਫੀਚਰ ਦਾ ਨਾਮ ਟੋਟਲ ਕੰਟਰੋਲ(TOTAL CONTROL) ਹੈ। ਇਹ ਗਾਹਕਾਂ ਨੂੰ ਆਪਣੇ ਕਾਰਡ ਫੀਚਰ ਨੂੰ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਏ.ਟੀ.ਐੱਮ. ਅਤੇ ਫੋਨ ਬੈਂਕਿੰਗ ਆਈ.ਵੀ.ਆਰ. ਦੇ ਜ਼ਰੀਏ ਖੁਦ ਮੈਨੇਜ ਕਰਨ ਦੀ ਸੁਵਿਧਾ ਦਿੰਦੇ ਹਨ। ਟੋਟਲ ਕੰਟਰੋਲ ਦੇ ਜ਼ਰੀਏ ਗਾਹਕ ਆਪਣੀ ਚੋਣ ਤੈਅ ਕਰ ਸਕਦੇ ਹਨ, ਘਰੇਲੂ ਅਤੇ ਅੰਤਰਰਾਸ਼ਟਰੀ ਖਰਚ ਆਪਸ਼ਨ ਦੀ ਚੋਣ ਕਰ ਸਕਦੇ ਹੋ, ਕਾਰਡ ਨੂੰ ਆਨ ਜਾਂ ਆਫ ਕਰ ਸਕਦੇ ਹੋ ਇਥੋਂ ਤੱਕ ਕਿ ਆਪਣੇ ਕਾਰਡ ਨੂੰ ਬਦਲ ਵੀ ਸਕਦੇ ਹੋ।
ਉਪਭੋਗਤਾ ਫੋਰਮ ਨੇ 'ਬਲਿਊ ਡਰਟ ਐਕਸਪ੍ਰੈੱਸ' ਤੇ ਲਗਾਇਆ ਜੁਰਮਾਨਾ
NEXT STORY