ਨਵੀਂ ਦਿੱਲੀ — ਬਾਲੀਵੁੱਡ ਹਸਤੀਆਂ ਦਾ ਕੈਰੀਅਰ ਕਾਫੀ ਉਤਰਾਅ-ਚੜ੍ਹਾਅ ਵਾਲਾ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਫਿਲਮੀ ਸਿਤਾਰਿਆਂ ਦੀ ਹਰ ਫਿਲਮ ਸੂਪਰਹਿੱਟ ਹੋਵੇ। ਇਸ ਲਈ ਹਰੇਕ ਫਿਲਮੀ ਹਸਤੀ ਦਾ ਕੋਈ ਨਾ ਕੋਈ ਸਾਈਡ ਬਿਜ਼ਨੈੱਸ ਹੁੰਦਾ ਹੈ। ਸਾਈਡ ਬਿਜ਼ਨੈੱਸ ਦੇ ਨਾਲ-ਨਾਲ ਉਹ ਕਿਸੇ ਨਾ ਕਿਸੇ ਕੰਪਨੀ ਵਿਚ ਪੈਸਾ ਵੀ ਨਿਵੇਸ਼ ਕਰਦੇ ਰਹਿੰਦੇ ਹਨ। ਇਸ ਦੇ ਤਹਿਤ ਦੀਪਿਕਾ ਪਾਦੁਕੋਣ ਨੇ ਡਰੱਮ ਫੂਡਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਿਚ ਨਿਵੇਸ਼ ਕੀਤਾ ਹੈ। ਇਹ ਕੰਪਨੀ ਦਹੀਂ(ਯੋਗਰਟ) ਬ੍ਰਾਂਡ ਐਪੀਗੈਮੀਆ ਨੂੰ ਚਲਾਉਂਦੀ ਹੈ। ਇਹ ਨਿਵੇਸ਼ ਇਕ ਰਣਨੀਤਕ ਭਾਗੀਦਾਰੀ ਦਾ ਹਿੱਸਾ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਨਿਵੇਸ਼ ਦੀ ਵਰਤੋਂ ਨਵੇਂ ਉਤਪਾਦਾਂ ਅਤੇ ਨਵੇਂ ਸ਼ਹਿਰ ਵਿਚ ਕੰਪਨੀ ਦੇ ਵਿਸਥਾਰ ਲਈ ਕੀਤੀ ਜਾਵੇਗੀ। ਹਾਲਾਂਕਿ ਕੰਪਨੀ ਨੇ ਨਿਵੇਸ਼ ਦੀ ਰਕਮ ਦੀ ਜਾਣਕਾਰੀ ਨਹੀਂ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਨਿਵੇਸ਼ ਵਰਲੀਨਵੈਸਟ ਦੀ ਅਗਵਾਈ 'ਚ ਸੀ ਲੜੀਵਾਰ ਫੰਡਿੰਗ ਦਾ ਹਿੱਸਾ ਹੈ।
ਐਪੀਗੈਮੀਆ ਮੌਜੂਦਾ ਸਮੇਂ 'ਚ ਗ੍ਰੀਕ ਯੋਗਰਟ, ਸਨੈਕ ਪੈਕ, ਮਿਸ਼ਟੀ ਦੋਈ ਸਮੇਤ ਉਤਪਾਦਾਂ ਦੀ ਵਿਕਰੀ ਕਰਦੀ ਹੈ। ਐਪੀਗੈਮੀਆ ਦੀ ਸ਼ੁਰੂਆਤ ਜੂਨ 2015 ਵਿਚ ਹੋਈ ਸੀ। ਐਪੀਗੈਮੀਆ ਕਰੀਬ 10,000 ਕੇਂਦਰਾਂ ਦੇ ਜ਼ਰੀਏ ਉਤਪਾਦਾਂ ਦੀ ਵਿਕਰੀ ਕਰਦੀ ਹੈ ਅਤੇ ਅਗਲੇ ਕੁਝ ਸਾਲਾਂ ਵਿਚ ਇਨ੍ਹਾਂ ਕੇਂਦਰਾਂ ਦੀ ਗਿਣਤੀ ਨੂੰ ਵਧਾ ਕੇ 50,000 ਵਿਕਰੀ ਕੇਂਦਰ ਕਰਨ ਦਾ ਟੀਚਾ ਹੈ। ਐਪੀਗੈਮੀਆ ਦੇ ਸਹਿ-ਸੰਸਥਾਪਕ ਰੋਹਨ ਮੀਰਚੰਦਾਨੀ ਨੇ ਕਿਹਾ, ' ਦੀਪਿਕਾ ਦੇ ਐਪੀਗੈਮੀਆ ਪਰਿਵਾਰ 'ਚ ਸ਼ਾਮਲ ਹੋਣ ਕਾਰਨ ਅਸੀਂ ਕਾਫੀ ਉਤਸ਼ਾਹਿਤ ਹਾਂ। ਦੀਪਿਕਾ ਦੀ ਵਿਆਪਕ ਪਹੁੰਚ ਅਤੇ ਅਪੀਲ, ਬ੍ਰਾਂਡ ਨੂੰ ਵਧਾ ਕੇ ਅਗਲੇ ਪੱਧਰ ਤੱਕ ਲੈ ਜਾਣ ਲਈ ਸਹਾਇਤਾ ਕਰੇਗੀ।
ਸੌਦੇ ਦੇ ਤਹਿਤ ਦੀਪਿਕਾ ਡਰੱਮ ਫੂਡਸ 'ਚ ਇਕੁਇਟੀ ਖਰੀਦੇਗੀ। ਇਸ 'ਤੇ ਦੀਪਿਕਾ ਪਾਦੁਕੋਣ ਨੇ ਕਿਹਾ,' ਮੈਂ ਐਪੀਗੈਮੀਆ ਪਰਿਵਾਰ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ। ਟੀਮ ਦੀਆਂ ਵਿਸਥਾਰ ਲਈ ਵੱਡੀਆਂ ਯੋਜਨਾਵਾਂ ਹਨ ਅਤੇ ਹੁਣ ਨਵੇਂ ਉਤਪਾਦਾਂ ਨਾਲ ਨਵੇਂ ਸ਼ਹਿਰ 'ਚ ਕਦਮ ਰੱਖਣ ਦੀ ਪ੍ਰ
ਰਿਆ ਨਾਲ ਜੁੜਣ ਨੂੰ ਲੈ ਕੇ ਉਤਸ਼ਾਹਿਤ ਹਾਂ।' ਇਸ ਤੋਂ ਪਹਿਲਾਂ ਪਿਛਲੇ ਹਫਤੇ ਬਾਲਿਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਫਿਟਨੈੱਸ ਸਟਾਰਟ ਅੱਪ 'ਸਕਵਾਟ' 'ਚ ਨਿਵੇਸ਼ ਕੀਤਾ ਸੀ। ਅਮਿਤਾਬ ਬੱਚਨ ਨੇ 'ਜੱਸਟ ਡਾਇਲ ਲਿਮਟਿਡ' ਵਿਚ ਜਦੋਂਕਿ ਪ੍ਰਿਅੰਕਾ ਚੋਪੜਾ ਨੇ ਨੈਟਵਰਕਿੰਗ ਅਤੇ ਡੇਟਿੰਗ ਐਪ 'ਬੰਬਲ' 'ਚ ਨਿਵੇਸ਼ ਕੀਤਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ 32 ਹਸਤੀਆਂ 67 ਸਟਾਰਟਅੱਪ ਅਤੇ ਹੋਰ ਕੰਪਨੀਆਂ ਵਿਚ ਨਿਵੇਸ਼ ਕਰ ਚੁੱਕੀਆਂ ਹਨ।
ਨੌ ਦਿਨਾਂ ਦੀ ਗਿਰਾਵਟ 'ਤੇ ਲੱਗੀ ਬ੍ਰੇਕ, ਬਾਜ਼ਾਰ 'ਚ ਦਿਸੀ ਚੰਗੀ ਰਿਕਵਰੀ
NEXT STORY